ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੀਆ ਗੱਲਬਾਤ ਨਾਲ ਨਵੇਂ ਜੁੱਗ ’ਚ ਦਾਖ਼ਲ ਹੋਏ ਭਾਰਤ–ਚੀਨ: PM ਮੋਦੀ

ਹਾਲੀਆ ਗੱਲਬਾਤ ਨਾਲ ਨਵੇਂ ਜੁੱਗ ’ਚ ਦਾਖ਼ਲ ਹੋਏ ਭਾਰਤ–ਚੀਨ: PM ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅਜ ਸਨਿੱਚਰਵਾਰ ਨੂੰ ਕਿਹਾ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਹਾਲੀਆ ਗੱਲਬਾਤ ਨਾਲ ਦੋਵੇਂ ਦੇਸ਼ ਇੱਕ ਨਵੇਂ ਜੁੱਗ ਵਿੱਚ ਦਾਖ਼ਲ ਹੋ ਗਏ ਹਨ। ਸ੍ਰੀ ਮੋਦੀ ਨੇ ਇਹ ਟਿੱਪਣੀ ਦੂਜੇ ਦਿਨ ਚੀਨ ਸ੍ਰੀ ਜਿਨਪਿੰਗ ਨਾਲ ਹੋਈ ਗੱਲਬਾਤ ਤੋਂ ਬਾਅਦ ਕੀਤੀ।

 

 

ਉੱਧਰ ਚੀਨ ਦੇ ਰਾਸ਼ਟਰਪਤੀ ਸ੍ਰੀ ਸ਼ੀ ਜਿਨਪਿੰਗ ਨੇ ਕਿਹਾ ਕਿ – ‘ਤੁਸੀਂ ਅਤੇ ਮੈਂ ਬਿਲਕੁਲ ਦੋਸਤਾਂ ਵਾਂਗ ਗ਼ੈਰ–ਰਸਮੀ ਗੱਲਬਾਤ ਕੀਤੀ। ਦੁਵੱਲੇ ਸਬੰਧਾਂ ਬਾਰੇ ਸਾਰੀਆਂ ਗੱਲਾਂ ਦਿਲੋਂ ਹੋਈਆਂ।’

 

 

ਚੀਨ ਦੇ ਰਾਸ਼ਟਰਪਤੀ ਸ੍ਰੀ ਜਿਨਪਿੰਗ ਨੇ ਕਿਹਾ ਕਿ ਉਹ ਭਾਰਤ ਦੀ ਪ੍ਰਾਹੁਣਚਾਰੀ ਤੋਂ ਵੀ ਡਾਢੇ ਪ੍ਰਭਾਵਿਤ ਹੋਏ ਹਨ। ‘ਮੈਂ ਤੇ ਮੇਰੇ ਸਾਥੀਆਂ ਨੇ ਬਹੁਤ ਮਜ਼ਬੂਤੀ ਨਾਲ ਇਹ ਗੱਲ ਮਹਿਸੁਸ ਕੀਤੀ ਹੈ। ਇਹ ਮੇਰੇ ਤੇ ਸਾਡੇ ਸਭਨਾਂ ਲਈ ਬਹੁਤ ਯਾਦਗਾਰੀ ਛਿਣ ਹੋਣਗੇ।’

 

 

ਅੱਜ ਪਹਿਲਾਂ ਸ੍ਰੀ ਮੋਦੀ ਤੇ ਸ੍ਰੀ ਜਿਨਪਿੰਗ ਵਿਚਾਲੇ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਫ਼ਦਾਂ ਵਿਚਾਲੇ ਗੱਲਬਾਤ ਚੱਲੀ। ਭਾਰਤੀ ਵਫ਼ਦ ’ਚ ਇਸ ਮੌਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਵਿਦੇਸ਼ ਸਕੱਤਰ ਵਿਜੇ ਗੋਖਲੇ ਵੀ ਮੌਜੂਦ ਸਨ।

 

 

ਦੋਵੇਂ ਦੇਸ਼ਾਂ ਦੇ ਪ੍ਰਮੁੱਖ ਆਗੂ ਕੋਵਲਮ ਦੇ ਕੋਵ ਰਿਜ਼ੌਰਟ ’ਚ ਮਿਲੇ। ਸ਼ੁੱਕਰਵਾਰ ਨੂੰ ਇਨ੍ਹਾਂ ਦੋਵੇਂ ਆਗੂਆਂ ਨੇ ਵਪਾਰ ਵਧਾਉਣ ਤੋਂ ਲੈ ਕੇ ਦਹਿਸ਼ਤਗਰਦੀ ਦਾ ਜ਼ੋਰਦਾਰ ਢੰਗ ਨਾਲ ਟਾਕਰਾ ਕਰਨ ਜਿਹੇ ਅਹਿਮ ਮੁੱਦਿਆਂ ਉੱਤੇ ਗੱਲਬਾਤ ਕੀਤੀ ਸੀ। ਅੱਜ ਦੀ ਗੱਲਬਾਤ ਉਸ ਤੋਂ ਅੱਗੇ ਸ਼ੁਰੂ ਹੋਈ।

 

 

ਅੱਜ ਸ੍ਰੀ ਜਿਨਪਿੰਗ ਅੱਜ ਦੁਪਹਿਰ ਦਾ ਖਾਣਾ ਵੀ ਸ੍ਰੀ ਮੋਦੀ ਨਾਲ ਹੀ ਖਾ ਰਹੇ ਹਨ।

 

 

ਸ੍ਰੀ ਜਿਨਪਿੰਗ ਅੱਜ ਪਹਿਲਾਂ ਚੇਨਈ ਦੇ ਇੱਕ ਹੋਟਲ ਤੋਂ ਇੱਥੇ ਪੁੱਜੇ। ਸ੍ਰੀ ਮੋਦੀ ਨੇ ਉਨ੍ਹਾਂ ਦਾ ਸੁਆਗਤ ਕੀਤਾ। ਫਿਰ ਉਹ ਦੋਵੇਂ ਗੌਲਫ਼ ਕਾਰਟਸ ਵਿੱਚ ਬੈਠ ਕੇ ਦੁਵੱਲੀ ਵਾਰਤਾ ਵਾਲੇ ਪਹਿਲਾਂ ਤੋਂ ਤੈਅਸ਼ੁਦਾ ਸਥਾਨ ਵੱਲ ਗਏ।

 

 

ਕੱਲ੍ਹ ਦੋਵੇਂ ਦੇਸ਼ਾਂ ਨੇ ਅੱਤਵਾਦ ਤੇ ਕੱਟੜਪੰਥੀਆਂ ਦੀਆਂ ਚੁਣੌਤੀਆਂ ਦਾ ਇੱਕਜੁਟਤਾ ਨਾਲ ਡਟ ਕੇ ਟਾਕਰਾ ਕਰਨ ਦਾ ਸੰਕਲਪ ਲਿਆ ਸੀ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕੱਲ੍ਹ ਦੇਰ ਸ਼ਾਮੀਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਦੋਵੇਂ ਆਗੂਆਂ ਨੇ ਨਿਵੇਸ਼ ਦੇ ਨਵੇਂ ਖੇਤਰਾਂ ਨੂੰ ਪਛਾਣਨ, ਵਪਾਰ ਵਧਾਉਣ ਤੇ ਦੁਵੱਲੇ ਵਪਾਰ ਦੀ ਅਹਿਮੀਅਤ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਵਪਾਰ ਤੇ ਆਰਥਿਕ ਮਾਮਲਿਆਂ ਬਾਰੇ ਚਰਚਾ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India-China enter in a new era with recent talks says PM Modi