ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਅਗਨੀ-3 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪਹਿਲਾ ਨਾਈਟ ਟੈਸਟ

ਭਾਰਤ ਨੇ ਪ੍ਰਮਾਣੂ ਹਥਿਆਰ ਲੈ ਜਾਣ ਵਾਲੀ ਅਗਨੀ-3 ਬੈਲਿਸਟਿਕ ਮਿਜ਼ਾਈਲ ਦਾ ਪਹਿਲਾ ਰਾਤ ਦਾ ਟੈਸਟ ਕੀਤਾ ਹੈ। ਰੱਖਿਆ ਸੂਤਰਾਂ ਅਨੁਸਾਰ ਏਪੀਜੇ ਅਬਦੁੱਲ ਕਲਾਮ ਟਾਪੂ ਤੇ ਇੰਟੀਗ੍ਰੇਟੇਡ ਟੈਸਟ ਰੇਂਜ ਚ ਮੋਬਾਈਲ ਲਾਂਚਰ ਨਾਲ ਇਹ ਟੈਸਟ ਕੀਤਾ ਗਿਆ।

 

ਸੂਤਰਾਂ ਅਨੁਸਾਰ ਮਿਜ਼ਾਈਲ ਦੇ ਰਸਤੇ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਟੈਸਟ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਦੀ ਲੰਬਾਈ 17 ਮੀਟਰ ਅਤੇ ਵਿਆਸ ਦੋ ਮੀਟਰ ਹੈ।

 

ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੇ ਇਕ ਸੂਤਰ ਨੇ ਕਿਹਾ ਕਿ ਅਗਨੀ-3 ਮਿਸਾਈਲ ਦੀ ਲੜੀ ਇਹ ਕਾਰਗੁਜ਼ਾਰੀ ਨੂੰ ਜਾਂਚਣ ਲਈ ਇਹ ਚੌਥਾ ਟੈਸਟ ਹੈ। ਪਹਿਲੀ ਵਾਰ ਰਾਤ ਦੇ ਸਮੇਂ ਟੈਸਟ ਕੀਤਾ ਗਿਆ

 

ਅਗਨੀ-3 ਇੱਕ ਹਾਈਬ੍ਰਿਡ ਦਿਸ਼ਾ ਅਤੇ ਨਿਯੰਤਰਣ ਪ੍ਰਣਾਲੀ ਨਾਲ ਲੈਸ ਹੈ। ਇਸ ਇਕ ਅਤਿ-ਆਧੁਨਿਕ ਕੰਪਿਊਟਰ ਵੀ ਲਗਿਆ ਹੋਇਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India conducted first night test of Agni-3 ballistic missile