ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਵੱਲੋਂ ਪ੍ਰਿਥਵੀ–2 ਪ੍ਰਮਾਣੂ ਮਿਸਾਇਲ ਦਾ ਮੁੜ ਰਾਤ ਸਮੇਂ ਸਫ਼ਲ ਪਰੀਖਣ

ਭਾਰਤ ਵੱਲੋਂ ਪ੍ਰਿਥਵੀ–2 ਪ੍ਰਮਾਣੂ ਮਿਸਾਇਲ ਦਾ ਮੁੜ ਰਾਤ ਸਮੇਂ ਸਫ਼ਲ ਪਰੀਖਣ

ਭਾਰਤ ਨੇ ਪ੍ਰਮਾਣੂ ਸਮਰੱਥਾ ਨਾਲ ਲੈਸ ਦੇਸ਼ ਵਿੱਚ ਹੀ ਤਿਆਰ ਪ੍ਰਿਥਵੀ–ਦੋ ਮਿਸਾਇਲ ਮੁੜ ਰਾਤ ਸਮੇਂ ਸਫ਼ਲ ਪਰੀਖਣ ਕੀਤਾ ਗਿਆ। ਓੜੀਸ਼ਾ ਦੇ ਸਮੁੰਦਰੀ ਕੰਢੇ ਉੱਤੇ ਇਹ ਪਰੀਖਣ ਹਥਿਆਰਬੰਦ ਬਲਾਂ ਦੀ ਵਰਤੋਂ ਲਈ ਕੀਤਾ ਗਿਆ ਹੈ।

 

 

ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਦੇ ਸਮਰੱਥ ਇਸ ਮਿਸਾਇਲ ਦੇ ਪਰੀਖਣ ਤੋਂ ਲਗਭਗ ਇੱਕ ਪੰਦਰਵਾੜ੍ਹਾ ਪਹਿਲਾਂ 20 ਨਵੰਬਰ ਨੂੰ ਪ੍ਰਿਥਵੀ–2 ਦਾ ਰਾਤ ਸਮੇਂ ਇਸੇ ਟੈਸਟ ਰੇਂਜ ਵਿਖੇ ਸਫ਼ਲ ਪਰੀਖਣ ਕੀਤਾ ਗਿਆ ਸੀ।

 

 

ਸੂਤਰਾਂ ਮੁਤਾਬਕ – ‘ਪ੍ਰਿਥਵੀ–2 ਦਾ ਅੱਜ ਦਾ ਪਰੀਖਣ ਸਫਲ ਰਿਹਾ ਤੇ ਪਰੀਖਣ ਸਾਰੇ ਮਾਪਦੰਡਾਂ ਉੱਤੇ ਖਰਾ ਉੱਤਰਿਆ। ਇਹ ਨਿਯਮਤ ਪਰੀਖਣ ਸੀ। ਪ੍ਰਿਥਵੀ–2 ਦੀ ਸਮਰੱਥਾ 350 ਕਿਲੋਮੀਟਰ ਦੀ ਦੂਰੀ ਤੱਕ ਆਪਣਾ ਨਿਸ਼ਾਨਾ ਫੁੰਡਣ ਦੀ ਹੈ। ਇਸ ਦਾ ਪਰੀਖਣ ਚਾਂਦੀਪੁਰ ਦੇ ਸਾਂਝੀ ਪਰੀਖਣ ਰੇਂਜ ਵਿਖੇ ਸ਼ਾਮੀਂ 7:50 ਵਜੇ ਕੀਤਾ ਗਿਆ।’

 

 

ਸੂਤਰਾਂਾ ਮੁਤਾਬਕ 500–1000 ਕਿਲੋਗ੍ਰਾਮ ਵਜ਼ਨੀ ਪ੍ਰਮਾਣੂ ਹਥਿਆਰ ਆਪਣੇ ਨਾਲ ਲਿਜਾਣ ਦੇ ਸਮਰੱਥ ਪ੍ਰਿਥਵੀ–2 ਮਿਸਾਇਲ ਦੋ ਇੰਜਣਾਂ ਨਾਲ ਚੱਲਦੀ ਹੈ। ਇਸ ਦਾ ਈਂਧਨ ਤਰਲ ਹੁੰਦਾ ਹੈ।

 

 

ਮਿਸਾਇਲ ਨੂੰ ਉਤਪਾਦਨ ਸਟਾਕ ਵਿੱਚੋਂ ਚੁਣਿਆ ਗਿਆ ਹੈ। ਇਹ ਮਿਸਾਇਲ ਭਾਰਤ ਦੀਆਂ ਹਥਿਆਰਬੰਦ ਫ਼ੌਜਾਂ ਲਈ ਬਹੁਤ ਕੰਮ ਦੀ ਚੀਜ਼ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India conducts night test again successfully of Prithvi-2 Nuclear Missile