ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਨੇ ਕੀਤਾ ਪਾਕਿਸਤਾਨ ਦਾ ਝੂਠ ਬੇਨਕਾਬ

​​​​​​​ਭਾਰਤ ਨੇ ਕੀਤਾ ਪਾਕਿਸਤਾਨ ਦਾ ਝੂਠ ਬੇਨਕਾਬ

ਭਾਰਤ ਵੱਲੋਂ ਵੀਰਵਾਰ ਸ਼ਾਮੀਂ ਤਿੰਨੇ ਫ਼ੌਜਾਂ (ਥਲ ਸੈਨਾ, ਜਲ ਸੈਨਾ ਤੇ ਵਾਯੂ ਸੈਨਾ) ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਕਿਸਤਾਨ ਦਾ ਝੂਠ ਬੇਨਕਾਬ ਕੀਤਾ ਗਿਆ। ਦਰਅਸਲ, ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਬੁੱਧਵਾਰ ਨੂੰ ਭਾਰਤੀ ਵਾਯੂ–ਸੀਮਾ ਖੇਤਰ ਦੀ ਉਲੰਘਣਾ ਸਮੇਂ ਉਸ ਨੇ ਐੱਫ਼–16 ਹਵਾਈ ਜਹਾਜ਼ ਦੀ ਵਰਤੋਂ ਨਹੀਂ ਕੀਤੀ ਸੀ।

 

 

ਇਸ ਦੇ ਉਲਟ, ਜਵਾਬ ਵਿੱਚ ਫ਼ੌਜ ਵੱਲੋਂ AMRAA ਮਿਸਾਇਲ ਦਾ ਉਹ ਹਿੱਸਾ ਸਬੂਤ ਵਜੋਂ ਵਿਖਾਇਆ ਗਿਆ, ਜਿਸ ਨੂੰ ਐੱਫ਼–16 ਹਵਾਈ ਜਹਾਜ਼ ਰਾਹੀਂ ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਵਿੱਚ ਫ਼ੌਜ ਉੱਤੇ ਫ਼ਾਇਰ ਕੀਤਾ ਗਿਆ ਸੀ। ਅਮਰੀਕਾ ਸਾਹਮਦੇ ਐੱਫ਼–16 ਜੰਗੀ ਹਵਾਈ ਜਹਾਜ਼ ਦੀ ਵਰਤੋਂ ਨੂੰ ਲੈ ਕੇ ਇਹ ਸਬੂਤ ਬਹੁਤ ਅਹਿਮ ਹੈ, ਜਿਸ ਨੇ ਇਸ ਨੂੰ ਇਸਲਾਮਾਬਾਦ ਨੂੰ ਵੇਚਿਆ ਸੀ। ਜੋ ਇਸ ਤਰ੍ਹਾਂ ਦੀ ਹਮਲਾਵਰ ਕਾਰਵਾਈ ਦੀ ਇਜਾਜ਼ਤ ਨਹੀਂ ਦਿੰਦਾ।

 

 

ਭਾਰਤ ਦੀਆਂ ਤਿੰਨੇ ਫ਼ੌਜਾਂ ਵੱਲੋਂ ਰੱਖਿਆ ਮੰਤਰਾਲੇ ਦੇ ਸਾਹਮਣੇ ਰਾਇਸਿਨਾ ਹਿਲ ਵਿਖੇ ਇਹ ਅਸਾਧਾਰਣ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿੱਚ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ ਦੇ ਤਿੰਨ ਸੀਨੀਅਰ ਅਧਿਕਾਰੀ ਸਨ।

 

 

ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਦੇਸ਼ ਦੀ ਸੁਰੱਖਿਆ ਲਈ ਸਾਰੇ ਸੁਰੱਖਿਆ ਬਲ ਹਰ ਤਰ੍ਹਾਂ ਦੀ ਚੁਣੌਤੀ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੌਰਾਨ ਥਲ ਸੈਨਾ ਦੇ ਮੇਜਰ ਜਨਰਲ ਐੱਸਐੱਸ ਮਾਹਲ ਨੇ ਕਿਹਾ ਕਿ ਜੇ ਪਾਕਿਸਤਾਨ ਕਿਸੇ ਕਿਸਮ ਦੀ ਕੋਈ ਗ਼ਲਤ ਹਰਕਤ ਕਰਦਾ ਹੈ, ਤਾਂ ਭਾਰਤ ਉਸ ਦਾ ਜਵਾਬ ਦੇਣ ਲਈ ਤਿਆਰ ਹੈ।

 

 

ਭਾਰਤੀ ਵਾਯੂ ਸੈਨਾ ਨੇ ਕਿਹਾ ਕਿ ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਪਾਕਿਸਤਾਨ ਵੱਲੋਂ ਕੀਤੇ ਹਵਾਈ ਹਮਲੇ ਵਿੱਚ ਐੱਫ਼–16 ਦੀ ਵਰਤੋਂ ਕੀਤੀ ਗਈ ਤੇ ਉਹ ਇਹੋ ਗੱਲ ਲਗਾਤਾਰ ਲੁਕਾ ਰਿਹਾ ਹੈ। ਨਾਲ ਹੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਸਾਇਲ AMRAAM, ਜੋ ਸਿਰਫ਼ ਐੱਫ਼–16 ਵਿੱਚ ਹੀ ਲੱਗ ਸਕਦੀ ਹੈ ਤੇ ਵੁਹ ਪਾਕਿਸਤਾਨੀ ਹਵਾਈ ਫ਼ੌਜ ਕੋਲ ਹੈ। ਇਸ ਮਿਸਾਇਲ ਦੇ ਟੁਕੜੇ ਭਾਰਤੀ ਖੇਤਰ ਦੇ ਪੂਰਬੀ ਰਾਜੌਰੀ ਇਲਾਕੇ ’ਚੋਂ ਬਰਾਮਦ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Exposed Pak s False Claims