ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਚੀਨ ਦੇ ਜਿਨਜਿਆਂਗ ਤੱਕ ਬੱਸ ਸੇਵਾ ਸ਼ੁਰੂ ਕੀਤੇ ਜਾਣ ਦੀ ਯੋਜਨਾ ਤੇ ਨਵੀਂ ਦਿੱਲੀ ਵੱਲੋਂ ਇਸਲਾਮਾਬਾਦ ਅਤੇ ਬੀਜਿੰਗ ਸਾਹਮਣੇ ਆਪਣੀ ਸਖਤ ਇਤਰਾਜਗੀ ਪ੍ਰਗਟਾਈ ਗਈ ਹੈ।
ਪਾਕਿਸਤਾਨ ਦੇ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਇਹ ਖ਼ਬਰ ਦਿੱਤੀ ਕਿ ਇੱਕ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਚੀਨ-ਪਾਕਿਸਤਾਨ ਇਕਨੋਮੀਕ ਕਾਰੀਡੋਰ (ਸੀਪੈਕ) ਦੇ ਹਿੱਸੇ ਤਹਿਤ 3 ਨਵੰਬਰ ਤੋਂ ਬੱਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਭਾਰਤ ਲਗਾਤਾਰ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਏਕਤਾ ਦੀ ਉਲੰਘਣਾ ਦਾ ਹਵਾਲਾ ਦੇ ਕੇ ਸੀਪੈਕ ਦਾ ਵਿਰੋਧ ਕਰਦਾ ਆ ਰਿਹਾ ਹੈ। ਸੀਪੈਕ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਲੰਘ ਰਿਹਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਚੀਨ-ਪਾਕਿਸਤਾਨ ਇਕਨੋਮੀਕ ਕਾਰੀਡੋਰ ਦੇ ਹਿੱਸੇ ਦੇ ਤੌਰ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਬੱਸ ਸੇਵਾ ਸ਼ੁਰੂ ਕਰਨ ਦੇ ਪ੍ਰਸਤਾਵ ਤੇ ਅਸੀਂ ਚੀਨ ਅਤੇ ਪਾਕਿਸਤਾਨ ਸਾਹਮਣੇ ਆਪਣੇ ਤਿੱਖਾ ਵਿਰੋਧ ਦਰਜ ਕਰਵਾਇਆ ਹੈ।’
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਥਿਤ ਤੌਰ ਤੇ ਸਾਲ 1963 ਦੇ ਚੀਨ-ਪਾਕਿਸਤਾਨ ਸਰਹੱਦ ਸਮਝੌਤਾ ਨੂੰ ਗੈਰਕਾਨੂੰਨੀ ਅਤੇ ਨਾਮੰਨਣਯੋਗ ਕਰਾਰ ਦੇਣ ਦੇ ਭਾਰਤੀ ਵਿਚਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਤਸਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਤੋਂ ਕਿਸੇ ਵੀ ਤਰ੍ਹਾਂ ਦੀ ਬੱਸ ਸੇਵਾ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਏਕਤਾ ਦੀ ਉਲੰਘਣਾ ਹੈ।
ਪਾਕਿਤਸਾਨੀ ਕੰਪਨੀ ਨੇ ਕਿਹਾ ਕਿ ਬੱਸ ਸੇਵਾ ਲਾਹੌਰ ਤੋਂ ਕਾਸ਼ਗਾਰ ਹਫਤੇ ਚ ਚਾਰ ਦਿਨ ਚਲੇਗੀ। ਇਸ ਲਈ ਟਿਕਟਾਂ ਦੀ ਬੁਕਿੰਗ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ।