ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦਾ ਟੀਚਾ ਬਿਮਸਟੈਕ ਸਮੂਹ ਤਹਿਤ ਖੇਤਰੀ ਭਾਈਚਾਰ ਵਧਾਉਣਾ ਹੈ ਕਿਉਂਕਿ ਸਾਰਕ ਨਾਲ ਕੁਝ ਸਮੱਸਿਆਵਾਂ ਰਹੀ ਹਨ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਮੁੱਖ ਖੇਤਰਾਂ ਚ ਉਨ੍ਹਾਂ ਦਾ ਧਿਆਨ ਰਹੇਗਾ, ਉਨ੍ਹਾਂ ਚ ਗੁਆਂਢੀ ਦੇਸ਼ਾਂ ਅਤੇ ਹੋਰਨਾਂ ਸਥਾਨਾਂ ਤੇ ਵਿਕਾਸ ਯੋਜਨਾਵਾਂ ਨੂੰ ਅੰਜਾਮ ਦੇਣਾ ਸ਼ਾਮਲ ਹੈ।
ਵਿਦੇਸ਼ ਮੰਤਰਾਲੇ ਦਾ ਅਹੁਦਾ ਸੰਭਾਲਣ ਮਗਰੋਂ ਆਪਣੀ ਪਹਿਲੀ ਜਨਤਕ ਟਿੱਪਣੀ ਚ ਉਨ੍ਹਾਂ ਕਿਹਾ ਕਿ ਖੇਤਰੀ ਸੰਪਰਕ ਭਾਰਤ ਲਈ ਮਹੱਤਪੂਰਨ ਪਹਿਲ ਹੈ ਤੇ ਬਿਮਸਟੈਕ ਆਰਥਿਕ ਤਰੱਕੀ ਅਤੇ ਖੇਤਰੀ ਏਕਤਾ ਲਈ ਇਕ ਮਹੱਤਪੂਰਨ ਰਾਹ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਮਸਟੈਕ ਸਕਾਰਾਤਮਕ ਊਰਜਾ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਲਾਭ ਚੁੱਕਣ ਅਤੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਚ ਬਿਮਸਟੈਕ ਦੇਸ਼ਾਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ।
ਭਾਰਤ ਤੋਂ ਇਲਾਵਾ ਬਿਮਸਟੈਕ ਚ ਬੰਗਲਾਦੇਸ਼, ਮਿਆਂਮਾਰ, ਸ੍ਰੀ ਲੰਕਾ, ਥਾਈਲੈਂਡ, ਨੇਪਾਲ ਅਤੇ ਭੂਟਾਨ ਸ਼ਾਮਲ ਹਨ। ਬੰਗਾਲ ਦੀ ਖਾੜੀ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਭਾਈਵਾਲ (ਬਿਮਸਟੈਕ) ਸੰਗਠਨ ਦੀ ਸ਼ੁਰੂਆਤ 1997 ਚ ਹੋਈ ਸੀ।
.