ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਲੋਕਤੰਤਰ ਸੂਚਕ–ਅੰਕ ’ਚ 10 ਅੰਕ ਹੇਠਾਂ ਡਿੱਗਾ ਭਾਰਤ

ਵਿਸ਼ਵ ਲੋਕਤੰਤਰ ਸੂਚਕ–ਅੰਕ ’ਚ 10 ਅੰਕ ਹੇਠਾਂ ਡਿੱਗਾ ਭਾਰਤ

ਲੋਕਤੰਤਰ ਦੇ ਵਿਸ਼ਵ ਸੂਚਕ–ਅੰਕ ਵਿੱਚ ਭਾਰਤ 10 ਅੰਕ ਹੇਠਾਂ ਆ ਗਿਆ ਹੈ। ਬ੍ਰਿਟਿਸ਼ ਸੰਸਥਾਨ ‘ਦਿ ਇਕੌਨੋਮਿਸਟ ਗਰੁੱਪ’ ਦੀ ਇਕਨੋਮਿਕ ਇੰਟੈਲੀਜੈਂਸ ਯੂਨਿਟ (EIU) ਵੱਲੋਂ ਸਾਰੀ 2019 ਦੀ ਸੂਚੀ ਵਿੱਚ ਭਾਰਤ 51ਵੇਂ ਸਥਾਨ ’ਤੇ ਹੈ। ਸਾਲ 2018 ’ਚ ਭਾਰਤ ਦੇ ਅੰਕ 7.23 ਸਨ, ਜੋ ਘਟ ਕੇ 6.90 ਰਹਿ ਗਏ ਹਨ।

 

 

ਇਹ ਵਿਸ਼ਵ ਸੂਚੀ 165 ਆਜ਼ਾਦ ਦੇਸ਼ਾਂ ਤੇ ਦੋ ਖੇਤਰਾਂ ਵਿੱਚ ਲੋਕਤੰਤਰ ਦੀ ਮੌਜੂਦਾ ਹਾਲਤ ਦਾ ਖ਼ਾਕਾ ਪੇਸ਼ ਕਰਦੀ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ ਨਾਗਰਿਕਾਂ ਦੀ ਆਜ਼ਾਦੀ ਪਿਛਲੇ ਇੱਕ ਸਾਲ ਅੰਦਰ ਘਟੀ ਹੈ। ਲੋਕਤੰਤਰ ਦੀ ਸੂਚੀ ਵਿੱਚ ਇਹ ਗਿਰਾਵਟ ਦੇਸ਼ ਵਿੱਚ ਨਾਗਰਿਕਾਂ ਦੀ ਆਜ਼ਾਦੀ ਵਿੱਚ ਕਮੀ ਕਾਰਨ ਆਈ ਹੈ।

 

 

ਇਸ ਵਿੱਚ ਚੀਨ 153ਵੇਂ ਸਥਾਨ ’ਤੇ ਹੈ। ਨਾਰਵੇ ਸਿਖ਼ਰ ਉੱਤੇ ਭਾਵ ਅੱਵਲ ਹੈ ਤੇ ਉੱਤਰੀ ਕੋਰੀਆ ਸਭ ਤੋਂ ਹੇਠਾਂ ਹੈ। ਸੂਚਕ–ਅੰਕ ਸਰਕਾਰ ਦਾ ਕੰਮਕਾਜ, ਚੋਣ ਪ੍ਰਕਿਰਿਆ ਤੇ ਬਹੁਲਤਾਵਾਦ, ਸਿਆਸੀ ਸ਼ਮੂਲੀਅਤ, ਸਿਆਸੀ ਸਭਿਆਚਾਰ ਤੇ ਨਾਗਰਿਕ ਆਜ਼ਾਦੀ ਉੱਤੇ ਆਧਾਰਤ ਹੈ।

 

 

ਇਨ੍ਹਾਂ ਦੇ ਕੁੱਲ ਅੰਕਾਂ ਦੇ ਆਧਾਰ ਉੱਤੇ ਦੇਸ਼ਾਂ ਨੂੰ ਚਾਰ ਤਰ੍ਹਾਂ ਦੇ ਸ਼ਾਸਨ ਵਿੱਚ ਵੰਡਿਆ ਜਾਂਦਾ ਹੈ – ਪੂਰਨ ਲੋਕਤੰਤਰ (8 ਤੋਂ ਵੱਧ ਅੰਕ ਹਾਸਲ ਕਰਨ ਵਾਲੇ), ਨੁਕਸਦਾਰ ਲੋਕਤੰਤਰ (6 ਤੋਂ ਵੱਧ ਪਰ 8 ਜਾਂ 8 ਤੋਂ ਘੱਟ ਅੰਕਾਂ ਵਾਲੇ), ਦੋਗਲਾ ਸ਼ਾਸਨ (4 ਤੋਂ ਵੱਧ ਪਰ 6 ਜਾਂ 6 ਤੋਂ ਘੱਟ ਅੰਕ ਹਾਸਲ ਕਰਨ ਵਾਲੇ) ਤੇ ਸੱਤਾਵਾਦੀ ਸ਼ਾਸਨ (4 ਜਾਂ ਉਸ ਤੋਂ ਘੱਟ ਅੰਕਾਂ ਵਾਲੇ)।

 

 

ਐਤਕੀਂ ਭਾਰਤ ਨੂੰ ‘ਨੁਕਸਦਾਰ ਲੋਕਤੰਤਰ’ ਦੇ ਵਰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਉੱਧਰ ਚੀਨ 2019 ਤੋਂ ਵੀ ਹੇਠਾਂ ਡਿੱਗ ਕੇ 2.26 ਅੰਕਾਂ ਨਾਲ ਹੁਣ 153ਵੇਂ ਸਥਾਨ ’ਤੇ ਹੈ। ਇਹ ਵਿਸ਼ਵ ਦਰਜਾਬੰਦੀ ਵਿੱਚ ਹੇਠਲੇ ਦੇਸ਼ਾਂ ਦੇ ਨੇੜੇ ਹੈ।

 

 

ਉੱਭਰਦੀਆਂ ਹੋਈਆਂ ਅਰਥ–ਵਿਵਸਥਾਵਾਂ ਵਿੱਚ ਬ੍ਰਾਜ਼ੀਲ 6.86 ਅੰਕਾਂ ਨਾਲ 52ਵੇਂ ਸਥਾਨ ’ਤੇ ਹੈ, ਰੂਸ 3.11 ਅੰਕਾਂ ਨਾਲ ਸੂਚੀ ਵਿੱਚ 134ਵੇਂ ਸਥਾਨ ਉੱਤੇ ਹੈ। ਇਸ ਦੌਰਾਨ ਪਾਕਿਸਤਾਨ ਕੁੱਲ 4.25 ਅੰਕਾਂ ਨਾਲ ਸੂਚੀ ਵਿੱਚ 108ਵੇਂ ਸਥਾਨ ’ਤੇ ਹੈ। ਸ੍ਰੀਲੰਕਾ 6.27 ਅੰਕਾਂ ਨਾਲ 69ਵੇਂ ਤੇ ਬੰਗਲਾਦੇਸ਼ 5.88 ਅੰਕਾਂ ਨਾਲ 80ਵੇਂ ਸਥਾਨ ਉੱਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India gone down by 10 points in World Democracy Index