ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਮਿਲੇ ਸਵਿਟਜ਼ਰਲੈਂਡ ’ਚ ਕਾਲਾ ਧਨ ਰੱਖਣ ਵਾਲਿਆਂ ਦੇ ਨਾਂਅ

ਭਾਰਤ ਨੂੰ ਮਿਲੇ ਸਵਿਟਜ਼ਰਲੈਂਡ ’ਚ ਕਾਲਾ ਧਨ ਰੱਖਣ ਵਾਲਿਆਂ ਦੇ ਨਾਂਅ

ਭਾਰਤ ਸਰਕਾਰ ਨੇ ਭੇਤਦਾਰੀ ਦਾ ਹਵਾਲਾ ਦਿੰਦਿਆਂ ਸਵਿਟਜ਼ਰਲੈਂਡ ਤੋਂ ਕਾਲਾ ਧਨ ਮਾਮਲਿਆਂ ਬਾਰੇ ਮਿਲੀ ਸੂਚਨਾ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਅਧੀਨ ਪੁੱਛੇ ਸੁਆਲਾਂ ਦੇ ਜੁਆਬ ਵਿੱਚ ਵਿੱਤ ਮੰਤਰਾਲੇ ਨੇ ਕਿਹਾ ਕਿ ਜਾਰੀ ਜਾਂਚ ਅਧੀਨ ਭਾਰਤ ਤੇ ਸਵਿਟਜ਼ਰਲੈਂਡ ਹਰੇਕ ਵਿਅਕਤੀਗਤ ਮਾਮਲੇ ਦੇ ਆਧਾਰ ਉੱਤੇ ਕਾਲਾ ਧਨ ਬਾਰੇ ਸੂਚਨਾਵਾਂ ਸਾਂਝੀਆਂ ਰਕਦੇ ਹਨ। ਇਹ ਇੱਕ ਨਿਰੰਤਰ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ।

 

 

ਪੀਟੀਆਈ ਅਨੁਸਾਰ ਪੁੱਛੇ ਗਏ ਸੁਆਲਾਂ ਦੇ ਜੁਆਬ ਵਿੱਚ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਨੇ ਕਾਲਾ ਧਨ ਮਾਮਲਿਆਂ ਬਾਰੇ ਜੋ ਵੀ ਸੂਚਨਾ ਦਿੱਤੀ ਹੈ, ਉਹ ਭੇਤਦਾਰੀ ਵਿਵਸਥਾ ਅਧੀਨ ਆਉਂਦੀ ਹੈ। ਮੰਤਰਾਲੇ ਤੋਂ ਸਵਿਟਜ਼ਰਲੈਂਡ ਤੋਂ ਕਾਲਾ ਧਨ ਮਾਮਲਿਆਂ ਵਿੱਚ ਮਿਲੀ ਸੂਚਨਾ ਬਾਰੇ ਵੇਰਵੇ ਮੰਗੇ ਗਏ ਸਨ, ਜਿਸ ਵਿੱਚ ਕੰਪਨੀਆਂ ਤੇ ਲੋਕਾਂ ਦੇ ਨਾਂਅ ਸ਼ਾਮਲ ਹਨ। ਇਸ ਤੋਂ ਇਲਾਵਾ ਸੂਚਨਾ ਦੇ ਆਧਾਰ ਉੱਤੇ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਮੰਗੀ ਗਈ ਸੀ।

 

 

ਭਾਰਤ ਤੇ ਸਵਿਟਜ਼ਰਲੈਂਡ ਨੇ ਟੈਕਸ ਮਾਮਲਿਆਂ ਬਾਰੇ ਦੁਵੱਲੀ ਪ੍ਰਸ਼ਾਸਨਿਕ ਸਹਾਇਤਾ ਬਾਰੇ ਬਹੁ–ਪੱਖੀ ਸੰਧੀ ਉੱਤੇ ਹਸਤਾਖਰ ਕੀਤੇ ਹਨ। ਭਾਰਤ ਤੇ ਸਵਿਟਜ਼ਰਲੈਂਡ ਨੇ 22 ਨਵੰਬਰ, 2016 ਨੂੰ ਸਾਂਝੇ ਐਲਾਨਨਾਮੇ ਉੱਤੇ ਹਸਤਾਖਰ ਕੀਤੇ ਸਨ। ਇਸ ਅਧੀਨ ਦੋਵੇਂ ਦੇਸ਼ਾਂ ਵਿਚਾਲੇ ਵਿੱਤੀ ਲੇਖੇ ਦੇ ਵੇਰਵੇ ਸਾਂਝੇ ਕਰਨ ਦੀ ਵਿਵਸਥਾ ਹੈ।

 

 

ਮੰਤਰਾਲੇ ਨੇ ਕਿਹਾ ਕਿ ਜ਼ਰੂਰੀ ਕਾਨੂੰਨੀ ਵਿਵਸਥਾ ਸਥਾਪਤ ਕੀਤੀ ਗਈ ਹੈ ਤੇ ਸਾਲ 2019 ਤੋਂ ਭਾਰਤ ਨੂੰ ਭਾਰਤੀ ਨਿਵਾਸੀਆਂ ਦੇ ਸਵਿਟਜ਼ਰਲੈਂਡ ਵਿੱਚ ਵਿੱਤੀ ਖਾਤਿਆਂ ਬਾਰੇ ਸਾਲ 2018 ਦੀ ਸੂਚਨਾ ਮਿਲੇਗੀ। ਇਹ ਵਿਵਸਥਾ ਅੱਗੇ ਵੀ ਚੱਲਦੀ ਰਹੇਗੀ। ਇਹ ਵਿਵਸਥਾ ਭਾਰਤੀ ਨਿਵਾਸੀਆਂ ਦੇ ਸਵਿਟਜ਼ਰਲੈਂਡ ਵਿੱਚ ਬੇਹਿਸਾਬ ਆਮਦਨ ਤੇ ਜਾਇਦਾਦ ਦਾ ਪਤਾ ਲਾਉਣ ਤੇ ਉਸ ਨੂੰ ਟੈਕਸ ਘੇਰੇ ਵਿੱਚ ਲਿਆਉਣ ’ਚ ਸਹਾਇਕ ਸਿੱਧ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India got names of black money holders in Switzerland