ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਮਿੱਠੇ ਇਨਕਲਾਬ' ਲਈ ਮਧੂਮੱਖੀ ਪਾਲਣ ਨੂੰ ਉਤਸ਼ਾਹਿਤ ਕਰ ਰਹੀ ਭਾਰਤ ਸਰਕਾਰ

'ਮਿੱਠੇ ਇਨਕਲਾਬ' ਲਈ  ਮਧੂਮੱਖੀ ਪਾਲਣ ਨੂੰ ਉਤਸ਼ਾਹਿਤ ਕਰ ਰਹੀ ਭਾਰਤ ਸਰਕਾਰ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਆਪਣੇ ਟੀਚੇ ਤਹਿਤ ਸਰਕਾਰ ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰ ਰਹੀ ਹੈ। ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਦੁਆਰਾ ਆਯੋਜਿਤ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਤੋਮਰ ਨੇ ਕਿਹਾ ਕਿ ਸਰਕਾਰ ਨੇ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਮਧੂ ਮੱਖੀ ਪਾਲਣ ਦੇ ਲਈ 500 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ।

 

 

ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਦੇ 5 ਸਭ ਤੋਂ ਵੱਡੇ ਉਤਪਾਦਕਾਂ ਵਿੱਚ ਸ਼ੁਮਾਰ ਹੈ। ਭਾਰਤ ਵਿੱਚ ਸਾਲ 2005-06 ਦੀ ਤੁਲਨਾ ਵਿੱਚ ਹੁਣ ਸ਼ਹਿਦ ਉਤਪਾਦਨ 242 ਪ੍ਰਤੀਸ਼ਤ ਵੱਧ ਗਿਆ ਹੈ,ਉਥੇ ਇਸ ਦੇ ਨਿਰਯਾਤ ਵਿੱਚ 265 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

 

 

ਸ਼੍ਰੀ ਤੋਮਰ ਨੇ ਕਿਹਾ ਕਿ ਵਧਦਾ ਸ਼ਹਿਦ ਨਿਰਯਾਤ ਇਸ ਗੱਲ ਦਾ ਪ੍ਰਮਾਣ ਹੈ ਕਿ ਮਧੂ ਮੱਖੀ ਪਾਲਣ 2024 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਕ ਰਹੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਮਧੂ ਮੱਖੀ ਬੋਰਡ ਨੇ ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਮਧੂ ਮਿਸ਼ਨ (ਐੱਨਬੀਐੱਚਐੱਮ) ਦੇ ਲਈ ਮਧੂ ਮੱਖੀ ਪਾਲਣ ਦੀ ਸਿਖਲਾਈ ਦੇ ਲਈ ਚਾਰ ਮੌਡਿਊਲ ਬਣਾਏ ਹਨ, ਜਿਸ ਜ਼ਰੀਏ ਦੇਸ਼ ਵਿੱਚ 30 ਲੱਖ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਇਨ੍ਹਾਂ ਨੂੰ ਸਰਕਾਰ ਦੁਆਰਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

 

 

ਸ਼੍ਰੀ ਤੋਮਰ ਨੇ ਦੱਸਿਆ ਕਿ ਸਰਕਾਰ ਕਿ ਸਰਕਾਰ ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਲਈ ਗਠਿਤ ਕੀਤੀ ਗਈ ਗਈ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰ ਰਹੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸਰਕਾਰ ਨੇ 'ਮਿੱਠਾ ਇਨਕਲਾਬ' ਤਹਿਤ 'ਹਨੀ ਮਿਸ਼ਨ' ਦਾ ਐਲਾਨ ਕੀਤਾ ਹੈ, ਜਿਸ ਦੇ ਚਾਰ ਭਾਗ ਹਨ,ਇਸ ਦਾ ਕਾਫੀ ਲਾਭ ਮਿਲੇਗਾ। ਮਧੂ ਮੱਖੀ ਪਾਲਣ ਦਾ ਕੰਮ ਗ਼ਰੀਬ ਵਿਅਕਤੀ ਵੀ ਘੱਟ ਪੂੰਜੀ ਨਾਲ ਜ਼ਿਆਦਾ ਮੁਨਾਫਾ ਪ੍ਰਾਪਤ ਕਰਨ ਦੇ ਲਈ ਕਰ ਸਕਦਾ ਹੈ। ਇਸ ਲਈ,ਇਸ ਨੂੰ ਉਤਸ਼ਾਹਿਤ ਦੇਣ ਦੇ ਲਈ ਪ੍ਰਧਾਨ ਮੰਤਰੀ ਜੀ ਦੁਆਰਾ 500 ਕਰੋੜ ਰੁਪਏ ਦੇ ਪੈਕੇਜ ਦੀ ਘੋਸ਼ਣਾ ਕੀਤੀ ਗਈ ਹੈ। ਇਸ ਨਾਲ ਮਧੂ ਮੱਖੀ ਪਾਲਕਾਂ ਦੇ ਨਾਲ ਹੀ ਕਿਸਾਨਾਂ ਦੀ ਵੀ ਦਸ਼ਾ ਅਤੇ ਦਿਸ਼ਾ ਸੁਧਾਰਨ ਵਿੱਚ ਮਦਦ ਮਿਲੇਗੀ।

 

 

ਵੈਬੀਨਾਰ ਵਿੱਚ ਉਤਰਾਖੰਡ ਦੇ ਸਹਿਕਾਰਤਾ ਮੰਤਰੀ ਡਾ. ਧਨਸਿੰਘ ਰਾਵਤ ਨੇ ਉਤਰਾਖੰਡ ਨੂੰ ਜੈਵਿਕ ਸ਼ਹਿਦ ਉਤਪਾਦਨ ਦੀ ਮੁੱਖਧਾਰਾ ਵਿੱਚ ਲਿਆਉਣ ਦੇ ਰਾਜ ਸਰਕਾਰ ਦੇ ਸੰਕਲਪ 'ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਹਨੀ ਮਿਸ਼ਨ ਵਿੱਚ ਸੋਧ ਲਿਆਉਣ ਦੀ ਜ਼ਰੂਰਤ ਦਾ ਜ਼ਿਕਰ ਕੀਤਾ। ਐੱਨਸੀਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਦੀਪ ਕੁਮਾਰ ਨਾਯਕ ਨੇ ਮਹਿਲਾ ਸਮੂਹਾਂ ਨੂੰ ਉਤਸ਼ਾਹਿਤ ਕਰਨ ਅਤੇ ਐਪੀਕਲਚਰ ਸਹਿਕਾਰੀ ਸਭਾਵਾਂ ਦੇ ਵਿਕਾਸ ਵਿੱਚ ਐੱਨਸੀਡੀਸੀ ਦੀ ਭੂਮਿਕਾ 'ਤੇ ਰੌਸ਼ਨੀ ਪਾਈ।

 

 

ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਵ੍ ਐਗਰੀਕਲਚਰ ਸਾਇੰਸ ਐਂਡ ਟੈਕਨੋਲੋਜੀ ਦੇ ਉਪ ਕੁਲਪਤੀ ਪ੍ਰੋ.ਨਜ਼ੀਰ ਅਹਿਮਦ ਨੇ ਕਸ਼ਮੀਰ ਵਿੱਚ ਸ਼ਹਿਦ ਦੀਆਂ ਅਨੂਠੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਯੂਐੱਨਐੱਫਏਓ ਦੇ ਪ੍ਰਤੀਨਿਧ ਸ਼੍ਰੀ ਤੋਮਿਯੋ ਸ਼ਿਚਿਰੀ ਨੇ ਸ਼ਹਿਦ ਦੇ ਨਿਰਯਾਤ ਵਿੱਚ ਗੁਣਵੱਤਾ ਭਰੋਸੇ ਦੇ ਮਹੱਤਵ 'ਤੇ ਚਰਚਾ ਕੀਤੀ। ਪੱਛਮੀ ਬੰਗਾਲ ਦੇ  ਵਧੀਕ ਮੁੱਖ ਸਕੱਤਰ ਡਾ. ਐੱਮ.ਵੀ. ਰਾਓ ਨੇ ਮਹਿਲਾ ਸਮੂਹਾਂ ਦੁਆਰਾ ਜੈਵਿਕ ਸ਼ਹਿਦ ਅਤੇ ਜੰਗਲੀ ਸ਼ਹਿਦ ਦੇ ਉਤਪਾਦਨ,ਬ੍ਰਾਂਡਿੰਗ ਅਤੇ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਦੇ ਲਈ ਆਪਣੀ ਸਰਕਾਰ ਦੇ ਕਦਮਾਂ ਦੇ ਬਾਰੇ ਵਿੱਚ ਦੱਸਿਆ।ਬਾਗਵਾਨੀ ਕਮਿਸ਼ਨਰ ਡਾ. ਬੀ.ਐੱਨ.ਐੱਸ. ਮੂਰਤੀ ਨੇ ਨਵੇਂ ਮਿਸ਼ਨ ਦੀ ਨਵੀਨਤਾ 'ਤੇ ਰੌਸ਼ਨੀ ਪਾਈ।

 

 

ਮਧੂ ਮੱਖੀ ਪਾਲਕਾਂ ਦੇ ਸਾਹਮਣੇ ਮਸਲਿਆਂ ਜਿਵੇਂ ਕਿ ਵਿਗਿਆਨਕ ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨਾ,ਗੁਣਵੱਤਾ ਭਰੋਸਾ,ਘੱਟੋ ਘੱਟ ਸਮਰਥਨ ਮੁੱਲ,ਮਧੂ ਮੱਖੀ ਬਕਸਿਆਂ ਦੀ ਢੋਅ-ਢੁਆਈ, ਪ੍ਰੋਸੈੱਸਿੰਗ, ਪੈਕਿੰਗ,ਬਰਾਂਡਿੰਗ,ਟੈਸਟਿੰਗ,ਸ਼ਹਿਦ ਦਾ ਜੈਵਿਕ ਪ੍ਰਮਾਣੀਕਰਨ ਅਤੇ ਵੱਖ-ਵੱਖ ਮਧੂ ਮੱਖੀ ਉਤਪਾਦਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੱਧ ਪ੍ਰਦੇਸ਼, ਕਸ਼ਮੀਰ, ਪੱਛਮੀ ਬੰਗਾਲ, ਉੱਤਰਾਖੰਡ, ਬਿਹਾਰ, ਕੇਰਲ, ਤਮਿਲ ਨਾਡੂ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੇ ਸਫਲ ਮਧੂ ਮੱਖੀ ਪਾਲਕਾਂ ਅਤੇ ਉੱਦਮੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਮਿੱਠੀ ਕ੍ਰਾਂਤੀ ਲਿਆਉਣ ਦੇ ਲਈ ਅੱਗੇ ਦੇ ਤਰੀਕੇ ਸੁਝਾਏ।

 

 

"ਮਿੱਠੀ ਕ੍ਰਾਂਤੀ ਅਤੇ ਆਤਮਨਿਰਭਰ ਭਾਰਤ" ਵਿਸ਼ੇ 'ਤੇ ਰਾਸ਼ਟਰੀ ਸਹਿਕਾਰੀ ਵਿਕਾਸ ਸਭਾ (ਐੱਨਸੀਡੀਸੀ) ਨੇ ਇਹ ਵੈਬੀਨਾਰ ਰਾਸ਼ਟਰੀ ਮਧੂ ਮੱਖੀ ਬੋਰਡ, ਪੱਛਮੀ ਬੰਗਾਲ ਸਰਕਾਰ, ਉੱਤਰਾਖੰਡ ਸਰਕਾਰ ਅਤੇ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਵ੍ ਐਗਰੀਕਲਚਰ ਸਾਇੰਸਜ਼ ਐਂਡ ਟੈਕਨੋਲੋਜੀ,ਕਸ਼ਮੀਰ ਦੇ ਨਾਲ ਮਿਲਕੇ ਆਯੋਜਿਤ ਕੀਤਾ ਸੀ। ਇਸ ਆਯੋਜਨ ਦਾ ਉਦੇਸ਼ ਖੇਤੀਬਾੜੀ ਆਮਦਨ ਅਤੇ ਖੇਤੀਬਾੜੀ ਉਤਪਾਦਨ ਨੂੰ  ਵਧਾਉਣ ਦੇ ਸਾਧਨ ਦੇ ਰੂਪ ਵਿੱਚ ਭੂਮੀਹੀਣ ਗ੍ਰਾਮੀਣ ਗ਼ਰੀਬ, ਛੋਟੇ ਅਤੇ ਹਾਸ਼ੀਏ 'ਤੇ ਗਏ ਲੋਕਾਂ ਦੇ ਲਈ ਆਜੀਵਿਕਾ ਦੇ ਸਰੋਤ ਦੇ ਰੂਪ ਵਿੱਚ ਵਿਗਿਆਨਕ ਮਧੂ ਮੱਖੀ ਪਾਲਣ ਨੂੰ ਮਕਬੂਲ ਬਣਾਉਣਾ ਹੈ।

 

 

ਇਸ ਵੈਬੀਨਾਰ ਵਿੱਚ ਮਧੂ ਮੱਖੀ ਪਲਾਕਾਂ ਦੇ ਨਾਲ ਹੀ ਸ਼ਹਿਦ ਪ੍ਰੋਸੈੱਸਰ, ਮਾਰਕਿਟਿੰਗ ਅਤੇ ਬਰਾਂਡਿੰਗ ਪੇਸ਼ੇਵਰਾਂ,ਖੋਜ ਵਿਦਵਾਨਾਂ,ਅਕਾਦਮਿਕ. ਪ੍ਰਮੁੱਖ ਸ਼ਹਿਦ ਉਤਪਾਦਕ ਰਾਜਾਂ ਦੇ ਸਹਿਯੋਗੀਆਂ,ਰਾਜ ਅਤੇ ਕੇਂਦਰ ਸਰਕਾਰਾਂ ਦੇ ਪ੍ਰਤੀਨਿਧੀਆਂ, ਐੱਫਏਓ ਅਤੇ ਐੱਨਈਡੀਸੀ ਬੈਂਕਾਕ ਜਿਹੇ ਅੰਤਰਰਾਸ਼ਟਰੀ ਸੰਗਠਨਾਂ ਨੇ ਹਿੱਸਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Government motivating Beekeeping to bring Sweet Revolution