ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਨੇ ਲੌਕਡਾਊਨ ’ਚ ਛੋਟਾਂ ਦਾ ਘੇਰਾ ਹੋਰ ਵਧਾਇਆ

ਭਾਰਤ ਸਰਕਾਰ ਨੇ ਲੌਕਡਾਊਨ ’ਚ ਛੋਟਾਂ ਦਾ ਘੇਰਾ ਹੋਰ ਵਧਾਇਆ

ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼ – ਜਲੰਧਰ

 

ਗ੍ਰਹਿ ਮੰਤਰਾਲੇ (ਐੱਮਐੱਚਏ – MHA) ਨੇ ਕੋਵਿਡ–19 ਵਿਰੁੱਧ ਰਾਸ਼ਟਰ–ਪੱਧਰੀ ਲੌਕਡਾਊਨ ਨਾਲ ਸਬੰਧਤ ਸੰਯੁਕਤ ਸੋਧੇ ਦਿਸ਼ਾ–ਨਿਰਦੇਸ਼ਾਂ (https://www.mha.gov.in/sites/default/files/MHA%20order%20dt%2015.04.2020%2C%20with%20Revised%20Consolidated%20Guidelines_compressed%20%283%29.pdf) ਅਧੀਨ ਕੁਝ ਖਾਸ ਗਤੀਵਿਧੀਆਂ ਨੂੰ ਛੋਟ ਦੇਣ ਲਈ ਇੱਕ ਹੁਕਮ ਜਾਰੀ ਕੀਤਾ ਹੈ।

 

 

ਪਹਿਲਾਂ ਦਿੱਤੇ ਆਦੇਸ਼ਾਂ ਅਧੀਨ ਜਾਰੀ ਦਿਸ਼ਾ–ਨਿਰਦੇਸ਼ਾਂ ਵਿੱਚ ਪਹਿਲਾਂ ਤੋਂ ਪ੍ਰਵਾਨਿਤ ਵਰਗਾਂ ਅੰਦਰ ਵਿਸ਼ੇਸ਼ ਸੇਵਾਵਾਂ / ਗਤੀਵਿਧੀਆਂ ਦੀ ਛੋਟ ਨਾਲ ਸਬੰਧਤ ਕੁਝ ਪ੍ਰਸ਼ਨ ਮਿਲੇ ਹਨ:–

  • ਧਾਰਾ 8(i) ਅਧੀਨ ਸਮਾਜਕ ਖੇਤਰ ’ਚ ਘਰਾਂ ਅੰਦਰ ਰਹਿ ਰਹੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਅਤੇ ਬੈੱਡ ਸਾਈਡ ਅਟੈਂਡੈਂਟਸ ਸ਼ਾਮਲ ਹਨ।
  • ਧਾਰਾ 11(v) ਅਧੀਨ ਜਨਤਕ ਉਪਯੋਗਤਾਵਾਂ ’ਚ ਪ੍ਰੀਪੇਡ ਮੋਬਾਇਲ ਕੁਨੈਕਸ਼ਨ ਲਈ ਰੀਚਾਰਜ ਸੁਵਿਧਾਵਾਂ ਸ਼ਾਮਲ ਹਨ।
  • ਧਾਰਾ 13(i) ਅਧੀਨ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਸ਼ਹਿਰੀ ਇਲਾਕਿਆਂ ’ਚ ਸਥਿਤ ਫ਼ੂਡ ਪ੍ਰੋਸੈਸਿੰਗ ਇਕਾਈਆਂ ਜਿਵੇਂ ਕਿ ਬ੍ਰੈੱਡ ਫ਼ੈਕਟਰੀਆਂ, ਦੁੱਧ ਦੀ ਪ੍ਰੋਸੈਸਿੰਗ ਕਰਨ ਵਾਲੇ ਪਲਾਂਟ, ਆਟਾ ਮਿੱਲਾਂ, ਦਾਲ ਮਿੱਲਾਂ ਆਦਿ ਸ਼ਾਮਲ ਹਨ।

 

 

ਉਂਝ, ਲੌਕਡਾਊਨ ਉਪਾਵਾਂ ’ਚ ਜਿਵੇਂ ਵਰਣਿਤ ਕੀਤਾ ਗਿਆ ਹੈ; ਰਾਸ਼ਟਰੀ ਕੋਵਿਡ–19 ਦਿਸ਼ਾ–ਨਿਰਦੇਸ਼ਾਂ ਅਤੇ ਦਫ਼ਤਰਾਂ, ਵਰਕਸ਼ਾਪਸ, ਫ਼ੈਕਟਰੀਆਂ ਤੇ ਸੰਸਥਾਨਾਂ ਲਈ ਸਮਾਜਕ–ਦੂਰੀ ਹਿਤ ਮਿਆਰੀ ਆਪਰੇਟਿੰਗ ਕਾਰਜ–ਵਿਧੀ ਦੀ ਪਾਲਣਾ ਨੂੰ ਜ਼ਰੂਰ ਹੀ ਯਕੀਨੀ ਬਣਾਉਣਾ ਹੋਵੇਗਾ।

 

 

ਸਾਰੇ ਰਾਜਾਂ ਨੂੰ ਚਿੱਠੀ ਭੇਜੀ ਗਈ ਹੈ ਕਿ ਸਾਰੀਆਂ ਜ਼ਿਲ੍ਹਾ ਅਥਾਰਟੀਜ਼ ਅਤੇ ਫ਼ੀਲਡ ਏਜੰਸੀਆਂ ਨੂੰ ਉਪਰੋਕਤ ਅਨੁਸਾਰ ਸੂਚਿਤ ਕੀਤਾ ਜਾਵੇ, ਤਾਂ ਜੋ ਬੁਨਿਆਦੀ ਪੱਧਰ ਉੱਤੇ ਕਿਸੇ ਵੀ ਤਰ੍ਹਾਂ ਦੀ ਅਸਪੱਸ਼ਟਤਾ ਤੋਂ ਬਚਾਅ ਹੋ ਸਕੇ।

ਰਾਜਾਂ ਨੂੰ ਭੇਜੀ ਅਧਿਕਾਰਤ ਚਿੱਠੀ ਵੇਖਣ ਲਈ ਇੱਥੇ ਕਲਿੱਕ ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Government raises number of relaxations in Lockdown