ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਨੇ ਮੰਨਿਆ ਕਿ ਤੇਲ, ਘਿਓ, ਦੁੱਧ, ਮਸਾਲਿਆਂ ’ਚ ਹੱਦੋਂ ਵੱਧ ਮਿਲਾਵਟ

ਭਾਰਤ ਸਰਕਾਰ ਨੇ ਮੰਨਿਆ ਕਿ ਤੇਲ, ਘਿਓ, ਦੁੱਧ, ਮਸਾਲਿਆਂ ’ਚ ਹੱਦੋਂ ਵੱਧ ਮਿਲਾਵਟ

ਖਾਣ–ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ, ਬੇਮੇਲ ਬ੍ਰਾਂਡ ਤੇ ਘਟੀਆ ਮਿਆਰ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਤੇਲ, ਘਿਓ, ਦੁੱਧ, ਮਾਵਾ, ਮਿਰਚ–ਮਸਾਲੇ, ਆਟਾ, ਦਾਲ਼ ਤੇ ਮਟਰ ਸਮੇਤ ਖਾਣ–ਪੀਣ ਦੀਆਂ ਲਗਭਗ ਹਰ ਵਸਤਾਂ ਵਿੱਚ ਮਿਲਾਵਟ ਹੈ।

 

 

ਕੰਪਨੀਆਂ ਦੇ ਉਤਪਾਦ ਵੀ ਮਿਆਰ ਦੇ ਪੈਮਾਨੇ ਉੱਤੇ ਖਰੇ ਨਹੀਂ ਉੱਤਰ ਰਹੇ ਹਨ। ਖ਼ੁਰਾਕੀ ਪਦਾਰਥਾਂ ਦੇ 20 ਫ਼ੀ ਸਦੀ ਤੋਂ ਵੱਧ ਨਮੂਨੇ ਤੈਅ ਮਾਪਦੰਡਾਂ ਉੱਤੇ ਪੂਰੇ ਨਹੀਂ ਉੱਤਰਦੇ।

 

 

ਖ਼ੁਦ ਕੇਂਦਰ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਘਟੀਆ, ਮਿਲਾਵਟੀ ਤੇ ਬੇਮੇਲ ਪਾਏ ਜਾਣ ਵਾਲੇ ਸਾਮਾਨ ਦੀ ਮਾਤਰਾ ਵਧੀ ਹੈ। ਇੰਝ ਇੱਕ ਤਰ੍ਹਾਂ ਸਰਕਾਰ ਨੇ ਇਨ੍ਹਾਂ ਅੰਕੜਿਆਂ ਰਾਹੀਂ ਇਹ ਮੰਨ ਲਿਆ ਹੈ ਕਿ ਦੇਸ਼ ਵਿੱਚ ਖ਼ੁਰਾਕੀ ਵਸਤਾਂ 'ਚ ਮਿਲਾਵਟ ਦੀ ਵੱਡੀ ਸਮੱਸਿਆ ਹੈ।

 

 

ਸਰਕਾਰ ਹਰ ਸਾਲ ਬਾਜ਼ਾਰ ਤੋਂ ਵੱਧ ਨਮੂਨੇ ਲੈ ਕੇ ਪ੍ਰਯੋਗਸ਼ਾਲਾਵਾਂ ਵਿੱਚ ਉਨ੍ਹਾਂ ਦੀ ਜਾਂਚ ਕਰਵਾ ਰਹੀ ਹੈ। ਸਰਕਾਰ ਬਾਜ਼ਾਰ ਤੋਂ ਜਿੰਨੇ ਵੱਧ ਨਮੂਨੇ ਜਮ੍ਹਾ ਕਰਦੀ ਹੈ, ਘਟੀਆ ਤੇ ਮਿਲਾਵਟੀ ਭੋਜਨ ਦੇ ਮਾਮਲੇ ਓਨੇ ਹੀ ਵਧਦੇ ਜਾ ਰਹੇ ਹਨ।

 

 

ਮਿਲਾਵਟੀ ਖਾਣੇ ਨੂੰ ਲੈ ਕੇ ਤਾਂ ਵਿਸ਼ਵ ਸਿਹਤ ਸੰਗਠਨ (WHO) ਵੀ ਚਿੰਤਾ ਪ੍ਰਗਟਾ ਚੁੱਕਾ ਹੈ।

 

 

WHO ਦੀ ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ ਤੋਂ ਪਹਿਲਾਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਮਿਲਾਵਟੀ ਤੇ ਘਟੀਆ ਭੋਜਨ ਕਾਰਨ ਦੁਨੀਆ ਵਿੱਚ ਹਰ ਸਾਲ 4.20 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਦੇ ਨਾਲ ਹੀ ਹਰ ਸਾਲ ਲਗਭਗ 60 ਕਰੋੜ ਲੋਕ ਮਿਲਾਵਟੀ ਖਾਣੇ ਨਾਲ ਬੀਮਾਰ ਹੁੰਦੇ ਹਨ।

 

 

ਮੰਤਰਾਲੇ ਕੋਲ ਸਾਲ 2018–19 ਦੇ ਸਿਰਫ਼ 21 ਸੁਬਿਆਂ ਦੇ ਅੰਕੜੇ ਮੌਜੂਦ ਹਨ। ਸਰਕਾਰੀ ਰਿਕਾਰਡਾਂ ਮੁਤਾਬਕ ਇਨ੍ਹਾਂ ਸੁਬਿਆਂ ਵਿੱਚ 20,000 ਤੋਂ ਵੀ ਵੱਧ ਨਮੂਨੇ ਮਿਆਰ ਦੇ ਪੈਮਾਨੇ ਉੱਤੇ ਨਾਕਾਮ ਸਿੱਧ ਹੋਏ ਹਨ।

 

 

ਖਪਤਕਾਰ ਮੰਤਰਾਲੇ ਮੁਤਾਬਕ ਸਾਲ 2016–17 ਵਿੱਚ 18,325 ਨਮੂਨੇ ਮਿਆਰ ਦੇ ਮੁਤਾਬਕ ਨਹੀਂ ਪਾਏ ਗਏ ਸਨ ਤੇ ਫਿਰ 2017–18 ਦੌਰਾਨ ਇਹ ਗਿਣਤੀ ਵਧ ਕੇ 24,624 ਹੋ ਗਈ। ਇਹ ਸਾਰੇ ਅੰਕੜੇ ਸਰਕਾਰੀ ਪ੍ਰਯੋਗਸ਼ਾਲਾਵਾਂ ਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Govt admits that Oil Ghee Milk Spices are highly adulterated in India