ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ

ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਅਧੀਨ ਆਉਂਦੇ ਖੁਦਮੁਖ਼ਤਿਆਰ ਸੰਸਥਾਨ ‘ਨੈਸ਼ਨਲ ਇਨੋਵੇਸ਼ਨ ਫ਼ਾਊਂਡੇਸ਼ਨ’ – ਇੰਡੀਆ (NIF) ਨੇ ਮੌਲਿਕ ਤੇ ਸਿਰਜਣਾਤਮਕ ਨਾਗਰਿਕਾਂ ਨੂੰ ਆਪਣੇ ‘ਚੈਲੇਂਜ ਕੋਵਿਡ–19 ਕੰਪੀਟੀਸ਼ਨ’ (ਸੀ3) ’ਚ ਭਾਗ ਲੈਣ ਦਾ ਸੱਦਾ ਦਿੱਤਾ ਹੈ।

 

 

ਸਾਰੇ ਇੱਛੁਕ ਮੌਲਿਕ ਸਿਰਜਕਾਂ ਦਾ ਸੁਆਗਤ ਹੈ ਤੇ ਉਹ ਆਪਣੇ ਸਿਰਜਣਾਤਮਕ ਵਿਚਾਰਾਂ ਤੇ ਨਵੇਂ ਵਿਚਾਰਾਂ/ਖੋਜਾਂ ਨਾਲ ਇਸ ’ਚ ਭਾਗ ਲੈਣ ਅਤੇ ਸਮੱਸਿਆਵਾਂ ਜਾਂ ਕੋਰੋਨਾ ਵਾਇਰਸ ਫੈਲਣਾ ਘਟਾਉਣ ਜਿਹੇ ਮਾਮਲਿਆਂ ਦੇ ਹੱਲ ਆਪਣੇ ਮੂਲ ਸਿਰਜਣਾਤਮਕ ਵਿਚਾਰਾਂ, ਨਵੇਂ ਵਿਚਾਰਾਂ/ਖੋਜਾਂ ਰਾਹੀਂ ਸੁਝਾਉਣ; ਜੋ ਇਸ ਵਾਇਰਸ ਦੀ ਲਾਗ ਦੇ ਹੋਰ ਫੈਲਣ ਦੀ ਰਫ਼ਤਾਰ ਨੂੰ ਘਟਾਉਣ ਜਾਂ ਇਸ ਦਾ ਖਾਤਮਾ ਕਰਨ ਦੇ ਸਰਕਾਰ ਦੇ ਜਤਨਾਂ ਲਈ ਸਹਾਇਕ ਸਿੱਧ ਹੋ ਸਕਣ ਤੇ ਜਿਨ੍ਹਾਂ ਨਾਲ ਕਿਸੇ ਵਿਅਕਤੀ ਦੇ ਹੱਥ, ਸਰੀਰ, ਘਰ ਦੀਆਂ ਵਸਤਾਂ ਤੇ ਘਰ, ਜਨਤਕ ਸਥਾਨ ਸੈਨੀਟਾਈਜ਼ ਕਰਨ, ਜਿੱਥੇ ਕਿਤੇ ਵੀ ਅਜਿਹੀ ਜ਼ਰੂਰਤ ਹੋਵੇ, ਜਿਹੀਆਂ ਗਤੀਵਿਧੀਆਂ ਵਧੇਰੇ ਦਿਲਚਸਪ ਤੇ ਪ੍ਰਭਾਵਸ਼ਾਲੀ ਹੋ ਸਕਣ, ਜਿਨ੍ਹਾਂ ਦੁਆਰਾ ਲੋਕਾਂ ਖਾਸ ਤੌਰ ’ਤੇ ਇਕੱਲੇ ਰਹਿੰਦੇ ਬਜ਼ੁਰਗਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਤੇ ਵੰਡ, ਜ਼ਰੂਰੀ ਉਤਪਾਦਾਂ ਤੇ ਸੇਵਾਵਾਂ ਦੀ ਘਰੋ–ਘਰੀਂ ਸਪਲਾਈ ਸੰਭਵ ਹੋ ਸਕੇ ਤੇ ਲੋਕਾਂ ਨੂੰ ਘਰੋਂ ਬਾਹਰ ਨਿੱਕਲਣ ਦੀ ਜ਼ਰੂਰਤ ਹੀ ਨਾ ਪਵੇ।

 

 

ਘਰਾਂ ’ਚ ਬੈਠੇ ਲੋਕਾਂ ਦੀ ਲਾਹੇਵੰਦ ਸ਼ਮੂਲੀਅਤ, ਪੌਸ਼ਟਿਕ ਭੋਜਨ ਲਈ ਤੰਦਰੁਸਤ ਭੋਜਨ ਤੇ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ, ਖਾਸ ਤੌਰ ’ਤੇ ਲੌਕਡਾਊਨ ਦੇ ਸਮੇਂ ਜਦੋਂ ਕੱਚਾ ਮਾਲ ਸੀਮਤ ਮਾਤਰਾ ’ਚ ਉਪਲਬਧ ਹੈ, ਸਿਹਤ–ਸੰਭਾਲ ਦੇ ਸਮਰੱਥਾ–ਨਿਰਮਾਣ (ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ) ਪੀਪੀਈਜ਼ ਤੇ ਤੁਰੰਤ ਡਾਇਓਗਨੌਸਟਿਕ ਟੈਸਟਿੰਗ ਸਹੂਲਤਾਂ, ਕੋਰੋਨਾ ਤੋਂ ਬਾਅਦ ਸੰਪਰਕ–ਰਹਿਤ ਉਪਕਰਨਾਂ ਬਾਰੇ ਮੁੜ–ਵਿਚਾਰਨ, ਕੋਵਿਡ–19 ਦੌਰਾਨ ਵੱਖਰੇ ਤੌਰ ’ਤੇ ਯੋਗ (ਦਿਵਿਆਂਗ), ਵਿਸ਼ੇਸ਼ ਜ਼ਰੂਰਤਾਂ ਵਾਲੇ ਲੋਕਾਂ ਤੇ ਮਾਨਸਿਕ ਚੁਣੌਤੀਆਂ ਝੱਲਣ ਵਾਲੇ ਲੋਕਾਂ ਦੇ ਵੱਖੋ–ਵੱਖਰੇ ਵਰਗ ਦੀਆਂ ਵਿਭਿੰਨ ਜ਼ਰੂਰਤਾਂ ਦੀ ਪੂਰਤੀ ਲਈ ਵੀ ਨਵੇਂ ਵਿਚਾਰ ਸੱਦੇ ਜਾਂਦੇ ਹਨ।

 

 

ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਦੱਸਿਆ,‘ਐੱਨਆਈਐੱਫ਼ ਇੱਕ ਬੇਹੱਦ ਵਿਲੱਖਣ ਸੰਸਥਾਨ ਹੈ, ਜਿਸ ਨੇ ਆਮ ਨਾਗਰਿਕਾਂ ਦੀ ਸ਼ਮੂਲੀਅਤ ਤੇ ਬੁਨਿਆਦੀ ਪੱਧਰ ਦੇ ਨਵੇਂ ਵਿਚਾਰਾਂ/ਖੋਜਾਂ ਲੱਭਣ ਉੱਤੇ ਮਜ਼ਬੂਤੀ ਨਾਲ ਧਿਆਨ ਕੇਂਦ੍ਰਿਤ ਕੀਤਾ ਹੈ ਤੇ ਇਸ ਬਾਰੇ ਉਸ ਦਾ ਤਜਰਬਾ ਹੈ। ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਨਾ ਸਿਰਫ਼ ਜਾਗਰੂਕਤਾ ਪੈਦਾ ਕਰੇਗੀ, ਸਗੋਂ ਹੱਲ ਮੁਹੱਈਆ ਕਰਵਾਉਣ ਤੇ ਲਾਗੂ ਕਰਨ ਲਈ ਵੱਖੋ–ਵੱਖਰੇ ਪਿਛੋਕੜਾਂ ਵਾਲੇ ਸਮਾਜ ਦੇ ਸਾਰੇ ਵਰਗਾਂ ਨੂੰ ਵਿਆਪਕ ਪੱਧਰ ’ਤੇ ਨੇੜਿਓਂ ਸ਼ਾਮਲ ਕਰੇਗੀ।’

 

 

ਚੋਣਵੇਂ ਤਕਨਾਲੋਜੀਕਲ ਵਿਚਾਰ ਤੇ ਖੋਜਾਂ ਰਾਹੀਂ ਇਨਕਿਊਬੇਸ਼ਨ ਤੇ ਪਾਸਾਰ ਰੋਕਣ ’ਚ ਮਦਦ ਮਿਲੇਗੀ। ਵਿਚਾਰਾਂ ਤੇ ਨਵੇਂ ਵਿਚਾਰਾਂ ਦੇ ਖੋਜਾਂ ਦੇ ਵੇਰਵੇ ਸਮੇਤ ਵਿਅਕਤੀ (ਨਾਮ, ਉਮਰ, ਸਿੱਖਿਆ, ਕਿੱਤਾ, ਪਤਾ, ਸੰਪਰਕ ਨੰਬਰ, ਈਮੇਲ) ਦੇ ਪੂਰੇ ਵੇਰਵਿਆਂ ਨਾਲ campaign@nifindia.org ਅਤੇ http://nif.org.in/challenge-covid-19-competition ਉੱਤੇ ਭੇਜੇ ਜਾ ਸਕਦੇ ਹਨ ਅਤੇ ਇਨ੍ਹਾਂ ਨਾਲ ਵਿਚਾਰ/ਖੋਜ ਬਾਰੇ ਵੇਰਵੇ (ਫ਼ੋਟੋ ਤੇ ਵਿਡੀਓ, ਜੇ ਕੋਈ ਹੋਵੇ, ਸਮੇਤ) ਵੀ ਭੇਜੇ ਜਾਣ। ਸੀ3 ਦਾ ਐਲਾਨ 31 ਮਾਰਚ, 2020 ਨੂੰ ਕੀਤਾ ਗਿਆ ਸੀ, ਤੇ ਇਸ ਸਬੰਧੀ ਇੰਦਰਾਜ਼ ਰੋਲਿੰਗ ਆਧਾਰ ’ਤੇ ਅਗਲੇ ਨੋਟੀਫ਼ਿਕੇਸ਼ਨ ਤੱਕ ਪ੍ਰਵਾਨ ਕੀਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Govt declares distinctive competition during Corona Lockdown