ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਕਰ ਸਕਦੀ ਹੈ ਵਿਦੇਸ਼ੀ ਗਿਫ਼ਟਸ ਦੀ ਸੀਮਾ ਤੈਅ

ਭਾਰਤ ਸਰਕਾਰ ਕਰ ਸਕਦੀ ਹੈ ਵਿਦੇਸ਼ੀ ਗਿਫ਼ਟਸ ਦੀ ਸੀਮਾ ਤੈਅ

ਭਾਰਤ ਸਰਕਾਰ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਤੋਹਫ਼ਿਆਂ (ਗਿਫ਼ਟਸ) ਦੀ ਇੱਕ ਸੀਮਾ ਤੈਅ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਹ ਹੁਣ ਸਰਕਾਰ ਤੈਅ ਕਰੇਗੀ ਕਿ ਹਰ ਨਾਗਰਿਕ ਇੱਕ ਸਾਲ ਵਿੱਚ ਕਿੰਨੇ ਵਿਦੇਸ਼ੀ ਗਿਫ਼ਟ ਹਾਸਲ ਕਰ ਸਕਦਾ ਹੈ।

 

 

ਭਾਰਤ ਵਿੱਚ ਹਾਲੇ ਤੱਕ ਡਿਊਟੀ–ਫ਼੍ਰੀ ਗਿਫ਼ਟ ਉੱਤੇ ਕੋਈ ਲਿਮਿਟ ਨਹੀਂ ਹੈ। ਇਸੇ ਦਾ ਚੀਨੀ ਆਨਲਾਈਨ ਵਪਾਰੀ ਗ਼ਲਤ ਲਾਹਾ ਲੈ ਰਹੇ ਹਨ। ਪਰ ਸਰਕਾਰ ਨੇ ਹੁਣ ਤੋਹਫ਼ਿਆਂ ਨਾਲ ਸਬੰਧਤ ਕਸਟਮਜ਼ ਦੇ ਮਾਪਦੰਡਾਂ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਨਵੇਂ ਬਜਟ ਵਿੱਚ ਇਸ ’ਚ ਤਬਦੀਲੀ ਦਾ ਐਲਾਨ ਕੀਤਾ ਜਾ ਸਕਦਾ ਹੈ।

 

 

ਕੇਂਦਰੀ ਬਜਟ ਐਤਕੀਂ 5 ਜੁਲਾਈ ਨੂੰ ਪੇਸ਼ ਹੋਣਾ ਹੈ।

 

 

ਵਿਦੇਸ਼ੀ ਗਿਫ਼ਟ ਦੀ ਲਿਮਿਟ ਲਾਗੂ ਕਰਨ ਲਈ ਆਧਾਰ ਜਾਂ ਪਾਸਪੋਰਟ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਸਟਮਜ਼ ਦੇ ਮੌਜੂਦਾ ਮਾਪਦੰਡਾਂ ਮੁਤਾਬਕ ਕਿਸੇ ਵਿਦੇਸ਼ੀ ਨਾਗਰਿਕ ਤੋਂ ਕੁਰੀਅਰ ਰਾਹੀਂ 5,000 ਰੁਪਏ ਤੱਕ ਦਾ ਫ਼੍ਰੀ ਸੈਂਪਲ ਤੇ ਗ੍ਰਿਫ਼ਟ ਡਿਊਟੀ–ਫ਼੍ਰੀ ਹਾਸਲ ਕੀਤਾ ਜਾ ਸਕਦਾ ਹੈ। ਕੋਈ ਵਿਅਕਤੀ ਇੱਕ ਸਾਲ ਵਿੱਚ ਕਿੰਨੀ ਵਾਰ ਵਿਦੇਸ਼ ਤੋਂ ਤੋਹਫ਼ੇ ਹਾਸਲ ਕਰ ਸਕਦਾ ਹੈ, ਇਸ ਦੀ ਕੋਈ ਲਿਮਿਟ ਨਹੀਂ ਹੈ।

 

 

ਚੀਨੀ ਕੰਪਨੀਆਂ ਇਸੇ ਗਿਫ਼ਟ–ਰੂਟ ਦਾ ਲਾਹਾ ਲੈ ਰਹੀਆਂ ਹਨ। ਲੋਕਾ ਕੋਲ ਅਜਿਹੇ ਅਣਗਿਣਤ ਪੈਕੇਜ ਆਉਂਦੇ ਹਨ ਤੇ ਵਿਦੇਸ਼ੀ ਈ–ਕਾਮਰਸ ਕੰਪਨੀਆਂ ਇੰਪੋਰਟ ਡਿਊਟੀ ਬਚਾਉਣ ਲਈ ਕਾਗਜ਼ਾਂ ਵਿੱਚ ਉਸ ਨੂੰ ਗਿਫ਼ਟ ਦਰਸਾਉਂਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Govt may fix the limit of foreign gifts