ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਭਾਰਤ ਸਰਕਾਰ ਨੇ ਖ਼ੁਦ ਰਿਲਾਇੰਸ ਨਾਲ ਕਰਵਾਇਆ 58,000 ਕਰੋੜ ਦਾ ਰਾਫ਼ੇਲ ਸੌਦਾ`

ਰਾਫ਼ੇਲ ਹਵਾਈ ਜਹਾਜ਼

ਇੱਕ ਅਹਿਮ ਘਟਨਾਕ੍ਰਮ ਦੌਰਾਨ ਫ਼ਰਾਂਸੀਸੀ ਮੀਡੀਆ ਦੀ ਇੱਕ ਖ਼ਬਰ `ਚ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਦੇ ਹਵਾਲੇ ਨੇ ਕਿਹਾ ਗਿਆ ਹੈ ਕਿ 58,000 ਕਰੋੜ ਰੁਪਏ ਦੇ ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਦੇ ਸੌਦੇ `ਚ ਭਾਰਤ ਸਰਕਾਰ ਨੇ ਰਿਲਾਇੰਸ ਡਿਫ਼ੈਂਸ ਕੰਪਨੀ ਨੂੰ ਦਸੌਲਟ ਏਵੀਏਸ਼ਨ ਦੀ ਭਾਈਵਾਲ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ ਅਤੇ ਫ਼ਰਾਂਸ ਕੋਲ ਹੋਰ ਕੋਈ ਰਾਹ ਨਹੀਂ ਸੀ।


ਖ਼ਬਰ ਏਜੰਸੀ ‘ਭਾਸ਼ਾ` ਦੀ ਰਿਪੋਰਟ ਮੁਤਾਬਕ ਓਲਾਂਦ ਦੀ ਟਿੱਪਣੀ ਇਸ ਮਾਮਲੇ `ਚ ਭਾਰਤ ਸਰਕਾਰ ਦੇ ਪੱਖ ਤੋਂ ਵੱਖਰੀ ਹੈ। ਇਸ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ,‘ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਇਸ ਬਿਆਨ ਕਿ ਭਾਰਤ ਸਰਕਾਰ ਨੇ ਇੱਕ ਖ਼ਾਸ ਸੰਸਥਾ ਨੂੰ ਰਾਫ਼ੇਲ `ਚ ਦਸੌਲਟ ਏਵੀਏਸ਼ਨ ਦਾ ਭਾਈਵਾਲ ਬਣਾਉਣ ਲਈ ਜ਼ੋਰ ਦਿੱਤਾ, ਦੀ ਜਾਂਚ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇੱਕ ਵਾਰ ਫਿਰ ਇਹ ਜ਼ੋਰ ਦੇ ਕੇ ਆਖਿਆ ਜਾ ਰਿਹਾ ਹੈ ਕਿ ਵਪਾਰਕ ਫ਼ੈਸਲੇ `ਚ ਨਾ ਤਾਂ ਸਰਕਾਰ ਤੇ ਨਾ ਹੀ ਫ਼ਰਾਂਸੀਸੀ ਸਰਕਾਰ ਦੀ ਕੋਈ ਭੂਮਿਕਾ ਸੀ।`


ਰਾਫ਼ੇਲ ਦੇ ਨਿਰਮਾਤਾ ਦਸੌਲਟ ਏਵੀਏਸ਼ਨ ਨੇ ਸਮਝੌਤੇ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਲਈ ਰਿਲਾਇੰਸ ਡਿਫ਼ੈਂਸ ਨੁੰ ਆਪਣਾ ਭਾਈਵਾਲ ਚੁਣਿਆ। ਸਰਕਾਰ ਇਹ ਆਖਦੀ ਰਹੀ ਕਿ ਆਫ਼ਸੈੱਟ ਭਾਈਵਾਲ ਦੀ ਚੋਣ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਅਰਬਾਂ ਡਾਲਰ ਦੇ ਇਸ ਸੌਦੇ `ਚ ਓਲਾਂਦ ਦੀ ਇਸ ਟਿੱਪਣੀ ਤੋਂ ਬਾਅਦ ਸਿਆਸੀ ਦੂਸ਼ਣਬਾਜ਼ੀਆਂ ਦਾ ਦੌਰ ਹੋਰ ਤੇਜ਼ ਹੋਣ ਦੀ ਆਸ ਹੈ।


ਫ਼ਰਾਂਸੀਸੀ ਮੀਡੀਆ ਦੀ ਖ਼ਬਰ ਵਿੱਚ ਓਲਾਂਦ ਦਾ ਹਵਾਲਾ ਦਿੰਦਿਆਂ ਕਿਹਾ ਗਿਆ,‘ਇਸ ਵਿੱਚ ਸਾਡੀ ਕੋਈ ਭੂਮਿਕਾ ਨਹੀਂ ਸੀ... ਭਾਰਤ ਸਰਕਾਰ ਨੇ ਇਸ ਸੇਵਾ ਸਮੂਹ ਦਾ ਪ੍ਰਸਤਾਵ ਦਿੱਤਾ ਸੀ ਅਤੇ ਦਸੌਲਟ ਨੇ ਅਨਿਲ ਅੰਬਾਨੀ ਸਮੂਹ ਨਾਲ ਗੱਲਬਾਤ ਕੀਤੀ। ਸਾਡੇ ਕੋਲ ਹੋਰ ਕੋਈ ਰਾਹ ਨਹੀਂ ਸੀ, ਅਸੀਂ ਉਹੀ ਭਾਈਵਾਲ ਲਿਆ, ਜੋ ਸਾਨੂੰ ਦਿੱਤਾ ਗਿਆ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ਖ਼ਬਰ ਤੋਂ ਬਾਅਦ ਮੋਦੀ ਸਰਕਾਰ `ਤੇ ਇਸ ਸਮਝੌਤੇ ਨੂੰ ਲੈ ਕੇ ਹਮਲੇ ਹੋਰ ਤੇਜ਼ ਕਰ ਦਿੱਤੇ ਹਨ।`


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਅਪ੍ਰੈਲ, 2015 ਨੂੰ ਪੈਰਿਸ `ਚ ਉਦੋਂ ਦੇ ਫ਼ਰਾਂਸੀਸੀ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਨਾਲ ਗੱਲਬਾਤ ਤੋਂ ਬਾਅਦ 36 ਰਾਫ਼ੇਲ ਹਵਾਈ ਜਹਾਜ਼ਾਂ ਦੀ ਖ਼ਰੀਦ ਦਾ ਐਲਾਨ ਕੀਤਾ ਸੀ। ਵਿਰੋਧੀ ਧਿਰ ਦੋਸ਼ ਲਾਉਂਦੀ ਰਹੀ ਹੈ ਕਿ ਸਰਕਾਰ ਨੇ ਨਿਜੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਸਰਕਾਰੀ ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ ਦੀ ਥਾਂ ਰਿਲਾਇੰਸ ਡਿਫ਼ੈਂਸ ਨੂੰ ਚੁਣਿਆ, ਜਿਸ ਕੋਲ ਏਅਰੋਸਪੇਸ ਸੈਕਟਰ ਦਾ ਪਹਿਲਾਂ ਕੋਈ ਤਜਰਬਾ ਵੀ ਨਹੀਂ ਸੀ।    

ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 10 ਅਪ੍ਰੈਲ, 2015 ਨੂ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Govt proposed Reliance Defence for Rafale Deal