ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਵੱਲੋਂ ਹੁਣ ‘ਸੇਲ’ ਦੀ ਹਿੱਸੇਦਾਰੀ ਵੀ ਵੇਚਣ ਦੀ ਤਿਆਰੀ

ਭਾਰਤ ਸਰਕਾਰ ਵੱਲੋਂ ਹੁਣ ‘ਸੇਲ’ ਦੀ ਹਿੱਸੇਦਾਰੀ ਵੀ ਵੇਚਣ ਦੀ ਤਿਆਰੀ

ਅਪਨਿਵੇਸ਼ ਦੇ ਟੀਚੇ ਪੂਰੇ ਕਰਨ ਲਈ ਕੇਂਦਰ ਸਰਕਾਰ ਭਾਰਤੀ ਸਟੀਲ ਅਥਾਰਟੀ ਲਿਮਿਟੇਡ (ਸੇਲ) ’ਚ ਵੀ ਆਪਣੀ ਪੰਜ ਫ਼ੀ ਸਦੀ ਹਿੱਸੇਦਾਰ ਵੇਚਣ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਸਰਕਾਰ ਨੂੰ 1,000 ਕਰੋੜ ਰੁਪਏ ਮਿਲਣਗੇ।

 

 

ਇਹ ਵਿਕਰੀ ਆੱਫ਼ਰ ਫ਼ਾਰ ਸੇਲ ਰਾਹੀਂ ਕੀਤੀ ਜਾਵੇਗੀ। ਇਸ ਪ੍ਰਕਿਰਿਆ ’ਚ ਸਰਕਾਰੀ ਕੰਪਨੀ ਦੇ ਸਬੰਧਤ ਅਧਿਕਾਰੀ ਆਪਣੀ ਹਿੱਸੇਦਾਰੀ ਸਿੱਧੇ ਤੌਰ ’ਤੇ ਨਿਵੇਸ਼ਕਾਂ ਨੂੰ ਵੇਚਦੇ ਹਨ; ਜਿਸ ਦੌਰਾਨ ਪਾਰਦਰਸ਼ਤਾ ਦਾ ਖ਼ਾਸ ਖਿ਼ਆਲ ਰੱਖਿਆ ਜਾਂਦਾ ਹੈ।

 

 

ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸਪਾਤ ਮੰਤਰਾਲਾ ਇਸ ਅਪਨਿਵੇਸ਼ ਲਈ ਸਿੰਗਾਪੁਰ ਤੇ ਹਾਂਗਕਾਂਗ ’ਚ ਰੋਡ–ਸ਼ੋਅ ਲਈ ਤਿਆਰ ਹੈ। ਸੇਲ ਵਿੱਚ ਸਰਕਾਰ ਦੀ 75 ਫ਼ੀ ਸਦੀ ਹਿੱਸੇਦਾਰੀ ਹੈ।

 

 

ਸਰਕਾਰ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (BPCL) ਦਾ ਵੀ ਨਿਜੀਕਰਨ ਕਰਨ ਜਾ ਰਹੀ ਹੈ। ਨਾਲ ਹੀ ਬਜਟ 2020 ’ਚ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਭਾਰਤੀ ਜੀਵਨ ਬੀਮਾ ਨਿਗਮ ਦੀ ਆਪਣੀ ਹਿੱਸੇਦਾਰੀ ਵੀ ਵੇਚੇਗੀ।

 

 

ਇੱਥੇ ਵਰਨਣਯੋਗ ਹੈ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਸਰਕਾਰ ਨੇ ਅਪਨਿਵੇਸ਼ ਰਾਹੀਂ 1.05 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ। ਇਹ ਟੀਚਾ ਪੂਰਾ ਹੋਣ ਦੀ ਸੰਭਾਵਨਾ ਘੱਟ ਹੈ। ਬਜਟ – 2020 ਦੌਰਾਨ ਇਹ ਟੀਚਾ ਹੁਣ ਘਟਾ ਕੇ 65 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Govt ready to sell parts of SAIL