ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਵੱਲੋਂ ਕੋਰੋਨਾ ਨਾਲ ਟਾਕਰੇ ਲਈ 3–ਪੱਧਰੀ ਇੰਤਜ਼ਾਮ

ਭਾਰਤ ਸਰਕਾਰ ਵੱਲੋਂ ਕੋਰੋਨਾ ਨਾਲ ਟਾਕਰੇ ਲਈ 3–ਪੱਧਰੀ ਇੰਤਜ਼ਾਮ

ਭਾਰਤ ਸਰਕਾਰ ਨੇ ਕੋਵਿਡ–19 ਦਾ ਟਾਕਰਾ ਕਰਨ ਲਈ ਤਿੰਨ–ਪੱਧਰੀ ਵਿਵਸਥਾ ਤਿਆਰ ਕੀਤੀ ਹੈ। ਇਸ ਲਈ ਹਸਪਤਾਲਾਂ ਨੂੰ ਕੇਅਰ ਸੈਂਟਰ, ਆਕਸੀਜਨ ਬੈੱਡ ਤੇ ਵੈਂਟੀਲੇਟਰ ਬੈੱਡ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਨੂੰ ਐਂਬੂਲੈਂਸ ਰਾਹੀਂ ਆਪਸ ’ਚ ਜੋੜਿਆ ਗਿਆ ਹੈ। ਮਰੀਜ਼ਾਂ ਦੀ ਗੰਭੀਰਤਾ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਲਾਜ ਉਪਲਬਧ ਕਰਵਾਇਆ ਜਾਵੇਗਾ।

 

 

ਕੋਵਿਡ–19 ਦੇ ਸਾਰੇ ਮਰੀਜ਼ ਗੰਭੀਰ ਨਹੀਂ ਹੁੰਦੇ। ਇਸ ਦੇ 80 ਫ਼ੀ ਸਦੀ ਮਰੀਜ਼ਾਂ ’ਚ ਲੱਛਣ ਸਾਧਾਰਣ ਹੀ ਰਹਿੰਦੇ ਹਨ। ਉਨ੍ਹਾਂ ਵਿੱਚੋਂ ਸਿਰਫ਼ 15 ਫ਼ੀ ਸਦੀ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ; ਜਦ ਕਿ 5 ਫ਼ੀ ਸਦੀ ਨੂੰ ਵੈਂਟੀਲੇਟਰ ’ਤੇ ਲਿਜਾਣਾ ਪੈਂਦਾ ਹੈ।

 

 

ਭਾਰਤ ’ਚ 656 ਹਸਪਤਾਲ ਅਜਿਹੇ ਹਨ, ਜੋ ਸਿਰਫ਼ ਕੋਵਿਡ ਰੋਗੀਆਂ ਲਈ ਰਾਖਵੇਂ ਹਨ। ਇਨ੍ਹਾਂ ਵਿੱਚ ਇੰਕ ਲੱਖ ਤੋਂ ਵੱਧ ਬਿਸਤਰੇ ਹਨ। ਦੇਸ਼ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਨੂੰ ਕੁਆਰੰਟੀਨ ਕਰਨ ਦੀ ਸੁਵਿਧਾ ਹੋ ਚੁੱਕੀ ਹੈ। ਦੇਸ਼ ’ਚ ਕੁੱਲ 20,000 ਵੈਂਟੀਲੇਟਰ ਹੀ ਉਪਲਬਧ ਸਨ। ਸਰਕਾਰ ਕੋਲ 3.26 ਕਰੋੜ ਕਲੋਰੋਕੁਈਨ ਦੀਆਂ ਗੋਲੀਆਂ ਵੀ ਉਪਲਬਧ ਹਨ।

 

 

ਆਈਸੀਐੱਮਆਰ, ਏਮਸ ਨੇ ਮਿਲ ਕੇ ਇਲਾਜ ਦੇ ਪ੍ਰੋਟੋਕੋਲ ਵੀ ਤਿਆਰ ਕੀਤੇ ਹਨ। ਕੇਂਦਰ ਸਰਕਾਰ ਦੇ ਔਸ਼ਧ ਵਿਭਾਗ ਨੂੰ ਕੋਵਿਡ–19 ਦੀ ਛੂਤ ਫੈਲੇ ਹੋਣ ਦੇ ਮੱਦੇਨਜ਼ਰ ਕਈ ਦਵਾਈਆਂ ਦੀ ਉਪਲਬਧਤਾ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ।

 

 

ਇਸ ਨੂੰ ਲੈ ਕੇ ਵਿਭਾਗ ਨੇ ਉੱਚ ਪੱਧਰ ਉੱਤੇ ਸਮੀਖਿਆ ਮੀਟਿੰਗ ਕੀਤੀ। ਵਿਭਾਗ ਨੇ ਆਲ ਇੰਡੀਆ ਐਸੋਸੀਏਸ਼ਨ ਆਫ਼ ਕੈਮਿਸਟ ਐਂਡ ਡ੍ਰੱਗਿਸਟ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਜਿਹੜੀਆਂ ਦਵਾਈਆਂ ਦੀ ਵਿਕਰੀ ਡਾਕਟਰ ਦੀ ਪਰਚੀ ਦੇ ਆਧਾਰ ’ਤੇ ਹੁੰਦੀ ਹੈ, ਉਨ੍ਹਾਂ ਨੂੰ ਬਿਨਾ ਪਰਚੀ ਨਾ ਵੇਚਿਆ ਜਾਵੇ। ਕਲੋਰੋਕੁਈਨ ਆਦਿ ਦਵਾਈਆਂ ਦੇ ਮਾਮਲੇ ’ਚ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਸਨ।

 

 

ਔਸ਼ਧ ਵਿਭਾਗ ਦੇ ਸਕੱਤਰ ਡਾ. ਪੀ.ਡੀ. ਵਾਘੇਲਾ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਉਦਯੋਗਾਂ ਨਾਲ ਵਿਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਹੋਈ।

 

 

ਦੁਨੀਆ ’ਚ ਇਸ ਵੇਲੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 20 ਲੱਖ ਹੋ ਗਈ ਹੈ ਤੇ 1 ਲੱਖ 26 ਹਜ਼ਾਰ 604 ਵਿਅਕਤੀ ਇਸ ਘਾਤਕ ਵਾਇਰਸ ਕਾਰਨ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਚੁੱਕੇ ਹਨ। ਭਾਰਤ ’ਚ ਕੋਰੋਨਾ ਵਾਇਰਸ ਹੁਣ ਤੱਕ 393 ਜਾਨਾਂ ਲੈ ਚੁੱਕਾ ਹੈ ਤੇ 11,487 ਪਾਜ਼ਿਟਿਵ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Govt s Three Pronged strategy to combat Corona Virus