ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਵਿਦੇਸ਼ੀਆਂ ਨੂੰ ਵੀਜ਼ਾ ਦੇ ਮੁੱਦੇ ’ਤੇ ਇਨਸਾਨੀਅਤ ਨਾ ਭੁੱਲੇ: ਹਾਈ ਕੋਰਟ

ਭਾਰਤ ਸਰਕਾਰ ਵਿਦੇਸ਼ੀਆਂ ਨੂੰ ਵੀਜ਼ਾ ਦੇ ਮੁੱਦੇ ’ਤੇ ਇਨਸਾਨੀਅਤ ਨਾ ਭੁੱਲੇ: ਹਾਈ ਕੋਰਟ

ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਮਨਜ਼ੂਰ ਕਰਨ ਸਬੰਧੀ ਕੇਂਦਰ ਸਰਕਾਰ ਕੋਲ ਅਸੀਮਤ ਵਿਸ਼ੇਸ਼ ਅਧਿਕਾਰ ਹਨ ਪਰ ਫ਼ੈਸਲਾ ਕਰਦੇ ਸਮੇਂ ਕੁਝ ਖ਼ਾਸ ਮਨੁੱਖੀ ਕਾਰਨਾਂ ਉੱਤੇ ਜ਼ਰੂਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

 

 

ਹਾਈ ਕੋਰਟ ਨੇ ਇਹ ਟਿੱਪਣੀਆਂ ਕੇ਼ਦਰ ਨੂੰ ਉਜ਼ਬੇਕਿਸਤਾਨ ਦੀ ਇੱਕ ਔਰਤ ਨੂੰ ਵੀਜ਼ਾ ਮਨਜ਼ੂਰ ਕਰਨ ਦੀ ਹਦਾਇਤ ਦਿੰਦਿਆਂ ਕੀਤੀ। ਇਸ ਵਿਦੇਸ਼ੀ ਔਰਤ ਨੂੰ ਭਾਰਤ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਮਿਲੀ ਸੀ, ਜਦ ਕਿ ਉਸ ਦੇ ਇੱਕ ਨਾਬਾਲਗ਼ ਬੰਚੇ ਨੂੰ ਇੱਥੇ ਇਲਾਜ ਲਈ ਮੈਡੀਕਲ ਵੀਜ਼ਾ ਦਿੱਤਾ ਜਾ ਚੁੱਕਾ ਹੈ।

 

 

ਜਸਟਿਸ ਵਿਭੂ ਬਾਖੜੂ ਨੇ ਕਿਹਾ ਕਿ ਬੱਚੇ ਨੂੰ ਮੈਡੀਕਲ ਵੀਜ਼ਾ ਜਾਰੀ ਕਰਨਾ ਪਰ ਮਾਂ ਜਾਂ ਪਿਤਾ ਨੂੰ ਦਾਖ਼ਲ ਨਾ ਹੋਣ ਦੇਣ ਨਾਲ ਕੋਈ ਮੰਤਵ ਪੂਰਾ ਨਹੀਂ ਹੋ ਸਕਦਾ।

 

 

ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਅਦਾਲਤਾਂ ਨੇ ਕਈ ਫ਼ੈਸਲਿਆਂ ਵਿੱਚ ਇਨਸਾਨੀਅਤ ਦੇ ਪੱਖ ਨੂੰ ਅਪਨਾਉਣ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਹੈ।

 

 

ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਦੇਣ ਦੇ ਸਬੰਧ ਵਿੱਚ ਅਸੀਮਤ ਵਿਸ਼ੇਸ਼ ਅਧਿਕਾਰ ਹਨ ਪਰ ਫ਼ੈਸਲਾ ਦਿੰਦੇ ਸਮੇਂ ਕਝ ਖ਼ਾਸ ਮਨੁੱਖੀ ਕਾਰਨਾਂ ਉੱਤੇ ਜ਼ਰੂਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Govt should not forget humanity while issuing visa to foreigners says High Court