ਦੇਸ਼ ਦੇ ਮੰਨੇ ਪ੍ਰਮੰਨੇ ਵਕੀਲ ਹਰੀਸ਼ ਸਾਲਵੇ ਨੇ ਪਾਕਿਸਤਾਨ ਦੀ ਜੇਲ੍ਹ ਚ ਬੰਦ ਕੁਲਭੂਸ਼ਣ ਜਾਧਵ ਦਾ ਕੇਸ ਆਲਮੀ ਅਦਾਲਤ ਚ ਲੜਨ ਲਈ ਬਤੌਰ ਫੀਸ ਸਿਰਫ 1 ਰੁਪਿਆ ਲਿਆ। ਦੂਜੇ ਪਾਸੇ ਪਾਕਿਸਤਾਨ ਨੇ ਜਾਧਵ ਨੂੰ ਜਾਸੂਸ ਸਾਬਤ ਕਰਨ ਲਈ ਆਪਣੇ ਵਕੀਲ ’ਤੇ 20 ਕਰੋੜ ਰੁਪਏ ਤੋਂ ਵੱਧ ਖਰਚ ਕਰ ਦਿੱਤੇ।
ਤਤਕਾਲੀਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 15 ਮਈ 2017 ਨੂੰ ਇਕ ਟਵੀਟ ਚ ਇਹ ਜਾਣਕਾਰੀ ਦਿੱਤੀ ਸੀ ਕਿ ਹਰੀਸ਼ ਸਾਲਵੇ ਨੇ ਜਾਧਵ ਦਾ ਕੇਸ ਲੜਨ ਲਈ 1 ਰੁਪਏ ਫੀਸ ਲਈ ਹੈ।
ਪਾਕਿਸਤਾਨ ਨੇ ਪਿਛਲੇ ਸਾਲ ਦੇਸ਼ ਦੀ ਸੰਸਦ ਚ ਬਜਟ ਦਸਤਾਵੇਜ ਪੇਸ਼ ਕੀਤੇ ਜਿਸ ਚ ਗਿਆ ਸੀ ਕਿ ਦ ਹੇਗ ਚ ਆਲਮੀ ਅਦਾਲਤ (icj) ਚ ਜਾਧਵ ਦਾ ਕੇਸ ਲੜਨ ਵਾਲੇ ਵਕੀਲ ਖਾਵਰ ਕੁਰੈਸ਼ੀ ਨੂੰ 20 ਕਰੋੜ ਰੁਪਏ ਦਿੱਤੇ ਗਏ ਹਨ। ਕੈਂਬ੍ਰਿਜ ਯੂਨੀਵਰਸਿਟੀ ਤੋਂ ਕਾਨੂੰਨ ਦੀ ਲਾਅ ਕਰ ਚੁਕੇ ਕੁਰੈਸ਼ੀ ਆਈਸੀਜੇ ਚ ਕੇਸ ਲੜਨ ਵਾਲੇ ਸਭ ਤੋਂ ਘੱਟ ਉਮਰ ਦੇ ਵਕੀਲ ਹਨ।
ਖਾਸ ਗੱਲ ਇਹ ਹੈ ਕਿ ਕਰਜਿਆਂ ਦੀ ਮਾਰ ਚੋਂ ਲੰਘ ਰਹੇ ਪਾਕਿਸਤਾਨ ਨੂੰ ਜਾਧਵ ਕੇਸ ਤੇ ਇੰਨੀ ਵੱਡੀ ਰਕਮ ਖਰਚ ਕਰਨ ’ਤੇ ਪਾਕਿ ਸਰਕਾਰ ਨੂੰ ਭਾਰੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਸਾਲ 2016 ਦੇ ਪਾਕਿਸਤਾਨ ਦੇ ਬਜਟ ਚ ਅਗਨੀ ਸੁਰੱਖਿਆ ਦੇ ਲਈ 18.3 ਕਰੋੜ, ਜੇਲ੍ਹ ਪ੍ਰਸ਼ਾਸਨ ਲਈ 3.8 ਕਰੋੜ ਅਤੇ ਜਨਤਕ ਸੁਰੱਖਿਆ, ਖੋਜ ਤੇ ਵਿਕਾਸ ਲਈ 3.1 ਕਰੋੜ ਰੁਪਏ ਹੀ ਵੰਡੇ ਗਏ ਸਨ।
ਜ਼ਿਕਰਯੋਗ ਹੈ ਕਿ ਭਾਰਤ ਦੀ ਕੂਟਨੀਤਿਕ ਤੇ ਕਾਨੂੰਨੀ ਜਿੱਤ ਦੇ ਹੀਰੋ ਰਹੇ ਜੂਨ 1955 ਚ ਜਨਮੇ ਦੇਸ਼ ਦੇ ਮਸ਼ਹੂਰ ਵਕੀਲ ਹਰੀਸ਼ ਸਾਲਵੇ ਦੀ ਮੀਡੀਆ ਰਿਪੋਰਟਾਂ ਮੁਤਾਬਕ ਇਕ ਦਿਨ ਦੀ ਫੀਸ ਲਗਭਗ 30 ਲੱਖ ਰੁਪਏ ਹੈ ਪਰ ਜਾਧਵ ਦਾ ਕੇਸ ਸਿਰਫ 1 ਰੁਪਏ ਚ ਲੜਿਆ।
ਸਾਲਵੇ 1999 ਤੋਂ 2002 ਤਕ ਦੇਸ਼ ਦੇ ਸਾਲੀਸੀਟਰ ਜਨਰਲ ਰਹੇ। ਉਨ੍ਹਾਂ ਦੇ ਪਿਤਾ ਐਨਕੇਪੀ ਸਾਲਵੇ ਸਾਬਕਾ ਕਾਂਗਰਸ ਸੰਸਦ ਮੈਂਬਰ ਅਤੇ ਕ੍ਰਿਕਟ ਪ੍ਰਸ਼ਾਸਕ ਸਨ ਜਿਨ੍ਹਾਂ ਦਾ ਅਪ੍ਰੈਲ 2012 ਚ ਦਿਹਾਂਤ ਹੋ ਗਿਆ ਸੀ।
ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ
.