ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਕੋਲ 53.3 ਲੱਖ ਟਨ ਤੇਲ ਦੇ ਭੰਡਾਰ, ਅਮਰੀਕਾ ਕੋਲ 8.7 ਕਰੋੜ ਟਨ

ਭਾਰਤ ਕੋਲ 53.3 ਲੱਖ ਟਨ ਤੇਲ ਦੇ ਭੰਡਾਰ, ਅਮਰੀਕਾ ਕੋਲ 8.7 ਕਰੋੜ ਟਨ

ਸਊਦੀ ਅਰਬ ਦੇ ਦੋ ਵੱਡੇ ਤੇਲ ਟਿਕਾਣਿਆਂ ਉੱਤੇ ਹੋਏ ਡਰੋਨ ਹਮਲਿਆਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੇਲ ਨੂੰ ਲੈ ਕੇ ਵਿਸ਼ਵ ਪੱਧਰ ਉੱਤੇ ਸੰਕਟ ਵੇਖਦਿਆਂ ਕਿਹਾ ਹੈ ਕਿ ਉਹ ਤੇਲ ਦੀ ਮੰਦੀ ਦੀ ਹੰਗਾਮੀ ਸਥਿਤੀ ਵਿੱਚ ਬਾਜ਼ਾਰ ’ਚ ਸਥਿਰਤਾ ਕਾਇਮ ਰੱਖਣ ਲਈ ਰਣਨੀਤਕ ਪੈਟਰੋਲੀਅਮ ਰਿਜ਼ਰਵ ਭਾਵ ਜ਼ਮੀਨਦੋਜ਼ ਤੇਲ ਭੰਡਾਰ ਦੀ ਵਰਤੋਂ ਕਰਨ ਲਈ ਤਿਆਰ ਹੈ।

 

 

ਤੇਲ ਸੰਕਟ ਨਾਲ ਨਿਪਟਣ ਲਈ ਭਾਰਤ ਨੇ ਵੀ ਤਿੰਨ ਜ਼ਮੀਨਦੋਜ਼ ਭੰਡਾਰਾਂ ਦੀ ਉਸਾਰੀ ਕੀਤੀ ਹੈ; ਜਿਨ੍ਹਾਂ ਵਿੱਚ ਲਗਭਗ 53 ਲੱਖ ਟਨ ਕੱਚਾ ਤੇਲ ਸਟੋਰ ਕੀਤਾ ਜਾ ਸਕਦਾ ਹੈ।

 

 

ਭਾਰਤ ਆਪਣੀ ਜ਼ਰੂਰਤ ਦਾ ਤਿੰਨ–ਚੌਥਾਈ ਤੋਂ ਵੱਧ ਕੱਚਾ ਤੇਲ ਦਰਾਮਦ ਕਰਦਾ ਹੈ। ਜਾਗਰਣ ਸਮੂਹ ਵੱਲੋਂ ਪ੍ਰਕਾਸ਼ਿਤ ਖ਼ਬਰ ਮੁਤਾਬਕ ਅਜਿਹੇ ਹਾਲਾਤ ’ਚ ਵਿਦੇਸ਼ ਤੋਂ ਆ ਰਹੀ ਤੇਲ ਦੀ ਸਪਲਾਈ ਵਿੱਚ ਥੋੜ੍ਹੀ ਜਿੰਨੀ ਵੀ ਕਮੀ ਭਾਰੀ ਮੁਸ਼ਕਿਲ ਦਾ ਕਾਰਨ ਹੋ ਸਕਦੀ ਹੈ।

 

 

ਇਹੋ ਕਾਰਨ ਹੈ ਕਿ ਇਸ ਤਰ੍ਹਾਂ ਦੇ ਕੂਟਨੀਤਕ ਭੰਡਾਰ ਬਣਾਉਣ ਦੀ ਜ਼ਰੂਰਤ ਕਾਫ਼ੀ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਇੰਡੀਅਨ ਸਟ੍ਰੈਟਿਜਿਕ ਪੈਟਰੋਲੀਅਮ ਰਿਜ਼ਰਵ ਲਿਮਿਟੇਡ (IASPRL) ਹੁਣ ਤੱਕ ਤਿੰਨ ਥਾਵਾਂ ਵਿਸ਼ਾਖਾਪਟਨਮ ਵਿੱਚ 13.3 ਲੱਖ ਟਨ, ਮੰਗਲੌਰ (ਕਰਨਾਟਕ) ਵਿੱਚ 15 ਲੱਖ ਟਨ ਅਤੇ ਪਦੂਰ (ਕਰਨਾਟਕ) ਵਿੱਚ 25 ਲੱਖ ਟਨ ਸਮਰੱਥਾ ਵਾਲੇ ਭੰਡਾਰ ਵਿਕਸਤ ਕਰ ਚੁੱਕੀ ਹੈ।

 

 

ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਵੱਲੋਂ 2017–2018 ਦੇ ਬਜਟ ਭਾਸ਼ਣ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਦੇ ਦੋ ਭੰਡਾਰਾਂ ਦੀ ਸਥਾਪਨਾ ਓੜੀਸ਼ਾ ਦੇ ਚੰਦੀਖੋਲ ਤੇ ਰਾਜਸਥਾਨ ਦੇ ਬੀਕਾਨੇਰ ਵਿੱਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੁਜਰਾਤ ਦੇ ਰਾਜਕੋਟ ਵਿੱਚ ਵੀ ਜ਼ਮੀਨਦੋਜ਼ ਤੇਲ ਭੰਡਾਰ ਬਣਾਉਣ ਦੀ ਯੋਜਨਾ ਉੱਤੇ ਕੰਮ ਚੱਲ ਰਿਹਾ ਹੈ।

 

 

ਕੁੱਲ ਮਿਲਾ ਕੇ ਭਾਰਤ ਕੋਲ 53.3 ਲੱਖ ਟਨ ਤੇਲ ਭੰਡਾਰ ਦੀ ਵਿਵਸਥਾ ਹੈ। ਅਮਰੀਕਾ ਕੋਲ 8.7 ਕਰੋੜ ਟਨ ਤੇਲ ਦੇ ਭੰਡਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India have 53 lakh 30 thousand oil reserve US has 8 Crore 70 lakh tonne