ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ ’ਚ ਸੀ ਜੈਸ਼ ਏ ਮੁਹੰਮਦ ਦਾ ਹੱਥ, ਇਹ ਸਬੂਤ ਕਰਦੇ ਨੇ ਸਾਬਤ

ਪੁਲਵਾਮਾ ਹਮਲੇ ’ਚ ਸੀ ਜੈਸ਼ ਏ ਮੁਹੰਮਦ ਦਾ ਹੱਥ, ਇਹ ਸਬੂਤ ਕਰਦੇ ਨੇ ਸਾਬਤ

ਪੁਲਵਾਮਾ ਅੱਤਵਾਦੀ ਹਮਲੇ ਦੀ ਜਾਂਚ ਦੌਰਾਨ ਭਾਰਤ ਨੂੰ ਪੁਖਤਾ ਸਬੂਤ ਮਿਲੇ ਹਨ ਕਿ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਹੀ ਇਸ ਵਿਚ ਸ਼ਾਮਲ ਸੀ। ਹਾਲਾਂਕਿ ਜੈਸ਼ ਨੇ ਖੁਦ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ।

 

ਇਸ ਸਬੂਤ ਵਿਚ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਦੇ ਕਬੂਲਨਾਮੇ ਦਾ ਉਹ ਵੀਡੀਓ ਹੈ ਜਿਸ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਤੋਂ ਅਪਲੋਡ ਕੀਤਾ ਗਿਆ ਸੀ। ਭਾਰਤ ਨੂੰ ਜਾਂਚ ਦੌਰਾਨ ਜਦੋਂ ਇਸ ਵੀਡੀਓ ਨੂੰ ਇੰਟਰਨੈਟ ਪ੍ਰੋਟੋਕਾਲ (ਆਈਪੀ ਏਡਸ) ਜਾਂਚ ਤਾਂ ਪਤਾ ਚਲਾ ਕਿ ਇਸ ਰਾਵਲਪਿੰਡੀ ਤੋਂ ਅਪਲੋਡ ਕੀਤਾ ਗਿਆ ਹੈ। ਭਾਰਤ ਨੇ ਪੁਲਵਾਮਾ ਹਮਲੇ ਦੀ ਸਬੂਤ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੇ ਪ੍ਰਮੁੱਖ ਕੂਟਨੀਤਕਾਂ (ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਸਮੇਤ) ਨੂੰ ਸੌਪ ਦਿੱਤੇ ਹਨ।  ਕਿਉਂਕਿ ਨਵੀਂ ਦਿੱਲੀ ਇਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਅੱਤਵਾਦੀ ਸਮੂਹ ਦੇ ਖਿਲਾਫ ਕਾਰਵਾਈ ਕਰਨ ਅਤੇ ਉਸਦੇ ਆਗੂ ਮਸੂਦ ਅਜਹਰ ਨੂੰ ਯੂਐਨਐਸਸੀ ਵਿਚ ਵਿਸ਼ਵ ਅੱਤਵਾਦੀ ਵਜੋਂ ਸੂਚੀਬੱਧ ਕਰਾਉਣਾ ਚਾਹੁੰਦੀ ਹੈ।

 

ਯੂਐਨਐਸਸੀ ਵਿਚ ਮਸੂਦ ਅਜਹਰ ਨੂੰ ਲੈ ਕੇ 13 ਮਾਰਚ ਨੂੰ ਫੈਸਲਾ ਹੋਵੇਗਾ। ਉਥੇ ਭਾਰਤ ਨੇ ਜੋ ਸਬੂਤ ਪਾਕਿਸਾਤਨ ਨਾਲ ਸਾਂਝੇ ਕੀਤੇ ਹਨ, ਉਨ੍ਹਾਂ ਉਤੇ ਗੁਆਢੀ ਦੇਸ਼ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਯੂਐਨਐਸਸੀ ਵਿਚ ਮਸੂਦ ਅਜਹਰ ਨੂੰ ਵਿਸ਼ਵ ਅੱਤਾਵਾਦੀ ਐਲਾਨ ਕਰਨ ਦੇ ਪ੍ਰਸਤਾਵ ਦੀ ਅਗਵਾਈ ਕਰ ਰਹੇ ਹਨ। ਚੀਨ ਨੇ ਇਸ ਮਾਮਲੇ ਵਿਚ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਜੇਕਰ ਉਹ ਆਪਣੀ ਵੀਟੋ ਪਾਵਰ ਦੀ ਵਰਤੋ ਕਰ ਤਿੰਨ ਮਹੀਨੇ ਦੀ ਰੋਕ ਲਗਾ ਸਕਦਾ ਹੈ।

 

ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਅਤੇ ਹਿੰਦੁਸਤਾਨ ਟਾਈਮਜ਼ ਵੱਲੋਂ ਦੇਖੇ ਗੇ ਸਬੂਤਾਂ ਅਨੁਸਾਰ, ਜਾਂਚ ਤੋਂ ਪਤਾ ਚਲਦਿਆਂ ਹੈ ਕਿ ਜੈਸ਼ ਦੇ ਬੁਲਾਰੇ ਮੁਹੰਮਦ ਹਸਲ ਨਾਲ ਜੁੜੇ ਨੰਬਰ 7006250771 ਦੀ ਵਰਤੋਂ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਲਈ ਕੀਤਾ ਗਿਆ ਸੀ। ਇਹ ਨੰਬਰ ਆਖਰੀ ਵਾਰ ਵਾਟਸਐਪ ਉਤੇ 14 ਫਰਵਰੀ 2019 ਦੀ ਸ਼ਾਮ 4.42 ਵਜੇ ਐਕਟਿਵ ਹੋਇਆ ਸੀ ਜਿਸਦਾ ਆਈਪੀ ਐਡਰੇਸ਼ 103.255.7.0 ਹੈ। ਇਸ ਆਈਪੀ ਨੂੰ ਰਾਵਲਪਿੰਡੀ ਦੇ ਕੋਲ ਇਕ ਸਥਾਨ ਉਤੇ ਟ੍ਰੈਕ ਕੀਤਾ ਗਿਆ ਸੀ। ਸਬੂਤਾਂ ਅਨੁਸਾਰ ਸੁਸਾਇਡ ਬੰਬਰ ਦਾ ਇਕਬਾਲੀਆ ਬਿਆਨ ਸੋਸ਼ਲ ਨੈਟਵਰਕਿੰਗ ਸਾਈਟਸ ਅਪਲੋਡ ਕਰਨ ਲਈ ਭਾਰਤੀ ਟੈਲੀ–ਸੇਲੇਕਟਰ ਦੀ ਵਰਤੋਂ ਕੀਤੀ। ਇਸ ਟੈਲੀ ਸੇਲੇਕਟਰ ਦੀ ਵਰਤੋਂ ਕਰ ਡਾਰ ਦਾ ਵੀਡੀਓ ਪ੍ਰੋ–ਜੇਐਮ ਟੈਲੀਗ੍ਰਾਮ ਚੈਨਲ ‘ਅਫ਼ਜਲ ਗੁਰੂ ਸਕਵਾਡ–ਅਲ ਇਸਲਾਮ’ ਵਿਚ ਵੀ ਅਪਲੋਡ ਕੀਤਾ ਗਿਆ। ਡਾਰ ਕਾਕਾਪੋਰਾ ਦਾ ਰਹਿਣ ਵਾਲਾ ਸੀ ਅਤੇ 19 ਮਾਰਚ 2018 ਤੋਂ ਅੰਸਾਰ ਗਜਵਤ ਉਲ ਹਿੰਦ ਦਾ ਸਰਗਰਮ ਅੱਤਵਾਦੀ ਸੀ। ਉਥੇ ਜੈਸ਼ ਦੇ ਬੁਲਾਰੇ ਨੇ ਵੀ 2015 ਵਿਚ ਤੰਗਧਾਰ ਵਿਚ ਇਕ ਫੌਜ ਦੀ ਬ੍ਰਿਗੇਡ ਉਤੇ ਹਮਲੇ ਲਈ ਸਮੂਹ ਦੀ ਜ਼ਿੰਮੇਵਾਰੀ ਦਾ ਦਾਅਵਾ ਕੀਤਾ ਸੀ।

 

ਸਬੂਤਾਂ ਮੁਤਾਬਕ ਪੁਲਵਾਮਾ ਹਮਲੇ ਦੀ ਸਾਜਿਸ਼ ਜੇਐਮ ਪ੍ਰਮੁੱਖ ਮਸੂਦ ਅਜਹਰ ਅਤੇ ਉਸਦੇ ਛੋਟੇ ਭਾਈ ਅਬਦੁਲ ਰਊਫ ਅਸਗਰ ਨੇ ਬਣਾਈ ਸੀ, ਜੋ ਅੱਤਵਾਦੀ ਗੁੱਟ ਦੇ ਡੇ ਫੈਕਟੋ ਦਾ ਆਪਰੇਸ਼ਨਲ ਕਮਾਂਡਰ ਸੀ। ਇਨ੍ਹਾਂ ਆਪਣੇ ਪਰਿਵਾਰ ਦੇ ਮੈਂਬਰ ਤਲਹਾ ਰਸ਼ੀਦ ਦੀ ਮੌਤ ਦਾ ਬਦਲਾ ਲੈਣ ਲਈ ਹਮਲੇ ਦੀ ਯੋਜਨਾ ਬਣਾਈ ਸੀ। ਤਲਹਾ ਮਸੂਦ ਅਜਹਰ ਦੇ ਬਹਿਨੋਈ ਅਬਦੁਲ ਰਸ਼ੀਦ ਦਾ ਬੇਟਾ ਸੀ। ਤਲਹਾ ਰਸ਼ੀਦ ਨੂੰ 6 ਨਵੰਬਰ 2017 ਨੂੰ ਪੁਲਵਾਮਾ ਦੇ ਕੰਡੀ ਅਲਗਰ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਸੀ। ਰਾਊ ਅਸਗਰ ਦੇ ਕਰੀਬ ਵਿਸ਼ਵਾਸ ਪਾਤਰ/ਅੰਗਰੱਖਿਅਕ ਮੁਹੰਮਦ ਇਸਮਾਇਲ ਅਤੇ ਮਸੂਦ ਅਜਹਰ ਦੇ ਵੱਡੇ ਭਾਈ ਇਬ੍ਰਾਹਿਮ ਅਜਹਰ  ਦੇ ਪੁੱਤਰ ਮੁਹੰਮਦ ਉਮਰ ਨੂੰ 2018 ਵਿਚ ਭਾਰਤ ਵਿਚ ਘੁਸਪੈਠ ਕਰਵਾਈ ਸੀ। ਇਬ੍ਰਾਹਿਮ ਅਜਹਰ ਦੇ ਦੂਜੇ ਬੇਟੇ ਉਸਮਾਨ ਹੈਦਰ ਨੂੰ ਘਾਟੀ ਵਿਚ ਘੁਸਪੈਠ ਦੇ ਕੁਝ ਦਿਨਾਂ ਵਿਚ 30 ਅਕਤੂਬਰ 2018 ਨੂੰ ਤਰਾਲ, ਅਵੰਤੀਪੋਰਾ, ਪੁਲਵਾਮਾ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਸੀ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਜੈਸ਼ ਨੇ ਭਾਰਤ ਖਿਲਾਫ ਘਾਟੀ ਵਿਚ ਜ਼ਿਆਦਾ ਨੌਜਵਾਨ ਲੋਕਾਂ ਨੂੰ ਕੱਟੜਪੰਥੀ ਬਣਾਉਣ ਅਤੇ ਅੱਤਵਾਦੀ ਹਮਲਿਆਂ ਲਈ ਪੈਸਾ ਇਕੱਠਾ ਕਰਨ ਲਈ ਉਕਸਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India investigations established Pakistan-based Jaish e Mohammed involvement in Pulwama terror attack