ਅਗਲੀ ਕਹਾਣੀ

ਡੋਕਲਾਮ ’ਚ ਚੀਨੀ ਫ਼ੌਜ ਦੀਆਂ ਗਤੀਵਿਧੀਆਂ ’ਤੇ ਭਾਰਤ ਦੀ ਚੌਕਸ ਨਜ਼ਰ

ਡੋਕਲਾਮ ’ਚ ਚੀਨੀ ਫ਼ੌਜ ਦੀਆਂ ਗਤੀਵਿਧੀਆਂ ’ਤੇ ਭਾਰਤ ਦੀ ਚੌਕਸ ਨਜ਼ਰ

ਡੋਕਲਾਮ ਵਿਖੇ ਚੀਨੀ ਫ਼ੌਜ ਦੀਆਂ ਗਤੀਵਿਧੀਆਂ ਉੱਤੇ ਭਾਰਤੀ ਫ਼ੌਜਾਂ ਦੀ ਚੌਕਸ ਨਜ਼ਰ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਸਾਲਾਨਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਸਰਹੱਦ ਉੱਤੇ ਡੋਕਲਾਮ ਵਿਖੇ ਚੀਨ ਦੀ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਢੁਕਵਾਂ ਜਵਾਬ ਦੇਣ ਲਈ ਫ਼ੌਜ ਤਿਆਰ ਹੈ।

 

 

ਰਿਪੋਰਟ ’ਚ ਪਾਕਿਸਤਾਨ ਨੂੰ ਵੀ ਕਿਹਾ ਗਿਆ ਹੈ ਕਿ ਉਸ ਨੂੰ ਅੱਤਵਾਦ ਵਿਰੁੱਧ ਸਖ਼ਤ ਕਦਮ ਚੁੱਕਣੇ ਹੋਣਗੇ ਅਤੇ ਉਸ ਦੀ ਜ਼ਮੀਨ ਉੱਤੇ ਸਰਗਰਮ ਅੱਤਵਾਦੀ ਜੱਥੇਬੰਦੀਆਂ ਉੱਤੇ ਪਾਕਿਸਤਾਨ ਨੂੰ ਲਗਾਮ ਕੱਸਣੀ ਹੋਵੇਗੀ।

 

 

ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤੀ ਫ਼ੌਜ ਰਾਸ਼ਟਰੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਦੀ ਰਹੇਗੀ ਤੇ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਨੂੰ ਤੁਰੰਤ ਜੜ੍ਹ ਤੋਂ ਮਿਟਾਇਆ ਜਾਵੇਗਾ।

 

 

28 ਅਗਸਤ, 2017 ’ਚ 72 ਦਿਨਾਂ ਦੇ ਡੋਕਲਾਮ ਵਿਵਾਦ ਦੇ ਬਾਅਦ ਤੋਂ ਦੋਵੇਂ ਦੇਸ਼ਾਂ ਦੀ ਫ਼ੌਜ ਪਿੱਛੇ ਹਟ ਗਈ ਸੀ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਮੱਦੇਨਜ਼ਰ ਭਾਰਤੀ ਫ਼ੌਜ ਨੇ ਚੀਨੀ ਗਤੀਵਿਧੀਆਂ ਉੱਤੇ ਪੂਰੀਆਂ ਤਰ੍ਹਾਂ ਨਜ਼ਰਾਂ ਗੱਡੀਆਂ ਹੋਈਆਂ ਹਨ। ਉਸ ਦੀ ਕਿਸੇ ਵੀ ਹਰਕਤ ਦਾ ਉਚਿਤ ਜਵਾਬ ਦੇਣ ਲਈ ਵੀ ਭਾਰਤੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ।

 

 

ਮੰਤਰਾਲੇ ਨੇ ਦੱਸਿਆ ਕਿ ਇਸ ਵਰ੍ਹੇ ਚੀਨੀ ਸਰਹੱਦ ਉੱਤੇ ਤਣਾਅ ਕੁਝ ਘੱਟ ਰਿਹਾ ਹੈ ਤੇ ਚੀਨੀ ਫ਼ੌਜੀਆਂ ਦੇ ਸਰਹੱਦ ਨੇੜੇ ਆਉਣ ਦੇ ਮੌਕੇ ਵੀ ਘਟੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India is extraordinarly alert in Doklam over Chinese military activities