ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਯੁਕਤ ਰਾਸ਼ਟਰ ’ਚ ਕਸ਼ਮੀਰ ਮੁੱਦੇ ’ਤੇ ਪਾਕਿ ਨੂੰ ਮੂਧੇ–ਮੂੰਹ ਸੁੱਟੇਗਾ ਭਾਰਤ

ਸੰਯੁਕਤ ਰਾਸ਼ਟਰ ’ਚ ਕਸ਼ਮੀਰ ਮੁੱਦੇ ’ਤੇ ਪਾਕਿ ਨੂੰ ਮੂਧੇ–ਮੂੰਹ ਸੁੱਟੇਗਾ ਭਾਰਤ

ਜੀ–7 ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੱਘੀ ਮੁਲਾਕਾਤ ਤੋਂ ਬਾਅਦ ਦੋਵੇਂ ਆਗੂ ਇੱਕ ਵਾਰ ਫਿਰ ਸਤੰਬਰ ’ਚ ਮਿਲ ਸਕਦੇ ਹਨ। ਕੂਟਨੀਤਕ ਪੱਧਰ ’ਤੇ ਪਾਕਿਸਤਾਨ ਦੇ ਕਸ਼ਮੀਰ ਰਾਗ ਨੂੰ ਬੇਸੁਰਾ ਬਣਾਉਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ 22 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਦੀ ਇਹ ਯਾਤਰਾ ਕਾਫ਼ੀ ਵਿਸਤ੍ਰਿਤ ਹੋਵੇਗੀ।

 

 

ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ਤੋਂ ਬਾਅਦ ਉਨ੍ਹਾਂ ਦਾ ਪੰਜ ਦਿਨਾਂ ਦਾ ਪ੍ਰੋਗਰਾਮ ਨਿਊ ਯਾਰਕ ਤੇ ਹੋਰ ਥਾਵਾਂ ਉੱਤੇ ਹੋਵੇਗਾ। ਨਿਊ ਯਾਰਕ ਵਿਖੇ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਨੂੰ ਸ੍ਰੀ ਮੋਦੀ ਸੰਬੋਧਨ ਕਰਨਗੇ। ਉਨ੍ਹਾਂ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਭਾਸ਼ਣ ਹੋਵੇਗਾ।

 

 

ਕੂਟਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ–ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ ’ਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਟਿੱਪਣੀਬਾਜ਼ੀ ਤੈਅ ਹੈ। ਭਾਰਤ ਕਸ਼ਮੀਰ ਨੂੰ ਅੰਦਰੂਨੀ ਮਾਮਲਾ ਦੱਸਦਿਆਂ ਪਾਕਿਸਤਾਨ ਦੀ ਹੱਲਾਸ਼ੇਰੀ ਪ੍ਰਾਪਤ ਅੱਤਵਾਦ ਨੂੰ ਦੁਨੀਆ ਸਾਹਮਣੇ ਪੇਸ਼ ਕਰੇਗਾ। ਉੱਧਰ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਉਹ ਕਥਿਤ ਮਨੁੱਖੀ ਅਧਿਕਾਰਾਂ ਦੇ ਨਾਂਅ ਉੱਤੇ ਦੁਨੀਆ ਸਾਹਮਣੇ ਹਮਦਰਦੀ ਹਾਸਲ ਕਰਨ ਦਾ ਕਾਰਡ ਚੱਲੇ।

 

 

ਸੂਤਰਾਂ ਨੇ ਦੱਸਿਆ ਕਿ ਸੰਭਵ ਹੈ ਕਿ ਇਨ੍ਹਾਂ ਸੰਬੋਧਨਾਂ ਤੋਂ ਬਾਅਦ ਵੀ ਮੋਦੀ ਦੀ ਟਰੰਪ ਨਾਲ ਮੁਲਾਕਾਤ ਹੋਵੇ। ਉਂਝ ਭਾਵੇਂ ਹਾਲੇ ਇਸ ਵੇਲੇ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਦੇ ਲੰਮੇ ਵਿਦੇਸ਼ ਯਾਤਰਾ ਦੇ ਪ੍ਰੋਗਰਾਮ ਤੋਂ ਇਹੋ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਹ ਦੋਵੇਂ ਰਹਿਨੁਮਾ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਜਲਾਸ ਤੋਂ ਬਾਅਦ ਵੀ ਮੁਲਾਕਾਤ ਕਰ ਸਕਦੇ ਹਨ।

 

 

ਦਰਅਸਲ, ਪਾਕਿਸਤਾਨ ਉਂਝ ਵੀ ਹੁਣ ਦਹਿਸ਼ਤਗਰਦੀ ਦੀ ਪੁਸ਼ਤ–ਪਨਾਹੀ ਕਰਨ ਦੇ ਮਾਮਲੇ ਉੱਤੇ ਨੰਗਾ–ਚਿੱਟਾ ਹੋ ਕੇ ਸਭ ਦੇ ਸਾਹਮਣੇ ਆ ਗਿਆ ਹੈ। ਇਸੇ ਲਈ ਉਸ ਨੂੰ ਹੁਣ ਕਸ਼ਮੀਰ ਮਾਮਲੇ ਉੱਤੇ ਕਿਸੇ ਵੀ ਦੇਸ਼ ਦੀ ਕੋਈ ਹਮਾਇਤ ਨਹੀਂ ਮਿਲ ਰਹੀ। ਇਸੇ ਲਈ ਸੰਯੁਕਤ ਰਾਸ਼ਟਰ ’ਚ ਵੀ ਉਸ ਦਾ ਮੂਧੇ–ਮੂੰਹ ਡਿੱਗਣਾ ਤੈਅ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India is fully prepared to derail Pakistan s Kashmir recital in UNO