ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਹੁਣ ਨਹੀਂ ਰਿਹਾ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰੇ ਵਾਲਾ ਦੇਸ਼

ਭਾਰਤ ਹੁਣ ਨਹੀਂ ਰਿਹਾ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰੇ ਵਾਲਾ ਦੇਸ਼

ਭਾਰਤ ਦਾ ਆਰਥਿਕ ਵਿਕਾਸ ਸਾਲ 2019 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਘਟ ਕੇ 5.8 ਫ਼ੀ ਸਦੀ ’ਤੇ ਆ ਗਿਆ ਹੈ। ਪਿਛਲੀਆਂ ਲਗਾਤਾਰ ਤਿੰਨ ਤਿਮਾਹੀਆਂ ਤੋਂ ਇਹ ਦਰ ਘਟਦੀ ਜਾ ਰਹੀ ਹੈ। ਇਹ ਅੰਕੜੇ ਹੋਰ ਕਿਸੇ ਦੇ ਨਹੀਂ, ਸਰਕਾਰ ਦੇ ਆਪਣੇ ਹਨ। ਇਹ ਯਕੀਨੀ ਤੌਰ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਵੇਂ ਪ੍ਰਸ਼ਾਸਨ ਲਈ ਚੁਣੌਤੀ ਹੈ।

 

 

ਵਿਸ਼ਵ ਦੀ 6ਵੀਂ ਸਭ ਤੋਂ ਵੱਡੀ ਅਰਥ–ਵਿਵਸਥਾ ਸਾਲ 2018 ਦੀ ਆਖ਼ਰੀ ਤਿਮਾਹੀ ਵਿੱਚ 6.6 ਫ਼ੀ ਸਦੀ ਸੀ ਤੇ ਹੁਣ ਇਹ ਹੋਰ ਘਟ ਗਈ ਹੈ। ਬਹੁਤ ਸਾਰੇ ਵਿਸ਼ਲੇਸ਼ਕਾਂ ਨੇ ਇਸ ਦੇ 6.3 ਫ਼ੀ ਸਦੀ ਰਹਿਣ ਦੀ ਆਸ ਪ੍ਰਗਟਾਈ ਸੀ।

 

 

ਇਸ ਦਾ ਸਿੱਧਾ ਅਰਥ ਇਹ ਹੈ ਕਿ ਹੁਣ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਸਤ ਹੋਣ ਵਾਲੀ ਵੱਡੀ ਅਰਥ–ਵਿਵਸਥਾ ਦਾ ਸਥਾਨ ਗੁਆ ਚੁੱਕਾ ਹੈ ਤੇ ਇਹ ਸਥਾਨ ਹੁਣ ਚੀਨ ਕੋਲ ਆ ਗਿਆ ਹੈ, ਜਿਸ ਦੀ ਅਰਥ–ਵਿਵਸਥਾ 6.4 ਫ਼ੀ ਸਦੀ ਦੀ ਦਰ ਨਾਲ ਵਧ ਰਹੀ ਹੈ।

 

 

ਭਾਰਤ ਸਰਕਾਰ ਦਾ ਆਪਣਾ ਅਨੁਮਾਨ ਇਹ ਸੀ ਕਿ 31 ਮਾਰਚ ਤੱਕ ਖ਼ਤਮ ਹੋਣ ਵਾਲੇ ਸਾਲ ਵਿੱਚ ਦੇਸ਼ ਦੀ ਅਰਥ ਵਿਵਸਥਾ ਦੇ ਵਾਧੇ ਦੀ ਦਰ 6.8 ਫ਼ੀ ਸਦੀ ਰਹੇਗੀ; ਜਦ ਕਿ ਇੱਕ ਸਾਲ ਪਹਿਲਾਂ ਇਸੇ ਸਮੇਂ ਇਹ 7.2 ਫ਼ੀ ਸਦੀ ਸੀ।

 

 

ਇਹ ਅੰਕੜੇ ਅੱਜ ਸਵੇਰੇ ਐਲਾਨੇ ਗਏ ਹਨ, ਜਦੋਂ ਸ੍ਰੀ ਮੋਦੀ ਨੇ ਹਾਲੇ ਸ੍ਰੀਮਤੀ ਨਿਰਮਲਾ ਸੀਤਾਰਮਨ ਦੇ ਨਵੇਂ ਵਿੱਤ ਮੰਤਰੀ ਹੋਣ ਦਾ ਐਲਾਨ ਨਹੀਂ ਕੀਤਾ ਸੀ।

 

 

ਇੱਥੇ ਵਰਨਣਯੋਗ ਹੈ ਕਿ ਮੋਦੀ ਸਰਕਾਰ ਅਰਥ–ਵਿਵਸਥਾ ਦੇ ਮੋਰਚੇ ’ਤੇ ਸਦਾ ਕੋਈ ਸਿੱਧਾ ਜਵਾਬ ਦੇਣ ਦੀ ਥਾਂ ਆਪਣਾ ਬਚਾਅ ਹੀ ਕਰਦੀ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India is not now a country of world s fastest growing economy