ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਹੁਣ ਬਣਾ ਰਿਹੈ ਬੇਮਿਸਾਲ ਹਾਈਪਰਸੋਨਿਕ ਮਿਸਾਇਲਾਂ

ਭਾਰਤ ਹੁਣ ਬਣਾ ਰਿਹੈ ਬੇਮਿਸਾਲ ਹਾਈਪਰਸੋਨਿਕ ਮਿਸਾਇਲਾਂ

ਭਵਿੱਖ ਦੀ ਜੰਗ ਦੀਆਂ ਤਿਆਰੀਆਂ ਪੱਖੋਂ ‘ਰੱਖਿਆ ਖੋਜ ਤੇ ਵਿਕਾਸ ਸੰਗਠਨ’ (DRDO) ਹੁਣ ਹਾਈਪਰਸੋਨਿਕ ਹਥਿਆਰ ਤੇ ਮਿਸਾਇਲਾਂ ਬਣਾਉਣ ਵਿੱਚ ਲੱਗ ਗਿਆ ਹੈ। ਹਾਈਪਰਸੋਨਿਕ ਮਿਸਾਇਲਾਂ ਦੀ ਰਫ਼ਤਾਰ ਆਵਾਜ਼ ਦੀ ਰਫ਼ਤਾਰ ਤੋਂ ਪੰਜ–ਗੁਣਾ ਵੱਧ ਹੁੰਦੀ ਹੈ; ਜਿਸ ਨੂੰ ਪੰਜ–ਮੈਕ ਆਖਦੇ ਹਨ।

 

 

ਮਿਸਾਇਲਾਂ ਦੀ ਰਫ਼ਤਾਰ ‘ਮੈਕ’ ਨਾਂਅ ਦੀ ਇਕਾਈ ਨਾਲ ਨਾਪੀ ਜਾਂਦੀ ਹੈ। ਇੱਕ ਮੈਕ ਦਾ ਮਤਲਬ ਹੈ ਆਵਾਜ਼ ਦੀ ਰਫ਼ਤਾਰ ਦੇ ਬਰਾਬਰ ਦੀ ਚਾਲ।  5ਵੀਂ ਪੀੜ੍ਹੀ ਦਾ ਹਥਿਆਰ ਮੰਨੀਆਂ ਜਾ ਰਹੀਆਂ ਹਾਈਪਰਸੋਨਿਕ ਮਿਸਾਇਲਾਂ ਇੱਕ ਸੈਕੰਡ ਵਿੱਚ ਇੱਕ ਮੀਲ ਭਾਵ 1.6 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਦੀਆਂ ਹਨ।

 

 

DRDO ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਹਾਈਪਰਸੋਨਿਕ ਮਿਸਾਇਲ ਦੇ ਪਰੀਖਣ ਲਈ ਇੱਕ ਵਿੰਡ ਟਨਲ ਬਣਾਈ ਗਈ ਹੈ। ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਛੇਤੀ ਹੀ ਇਸ ਦਾ ਉਦਘਾਟਨ ਕਰਨਗੇ। ਉਂਝ ਤਾਂ ਇੱਕ ਤੋਂ ਦੂਜੇ ਮਹਾਂਦੀਪ ਤੱਕ ਮਾਰ ਕਰਨ ਦੇ ਸਮਰੱਥ ਮਿਸਾਇਲਾਂ ਵੀ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧਦੀਆਂ ਹਨ ਪਰ ਹਾਈਪਰਸੋਨਿਕ ਮਿਸਾਇਲਾਂ ਬੇਮਿਸਾਲ ਹਨ।

 

 

ਸੁਪਰਸੋਨਿਕ ਮਿਸਾਇਲ ਬਹੁਤ ਆਸਾਨੀ ਨਾਲ ਕਿਸੇ ਹੋਰ ਮਿਸਾਇਲ ਡਿਫ਼ੈਂਸ ਸਿਸਟਮ ਨੂੰ ਧੋਖਾ ਦੇ ਕੇ ਆਪਣੇ ਟੀਚੇ ਨੂੰ ਬਰਬਾਦ ਕਰ ਸਕਦੀ ਹੈ। ਇਸ ਰਾਹੀਂ ਪ੍ਰਮਾਣੂ ਤੇ ਹੋਰ ਰਵਾਇਤੀ ਗੋਲੀ–ਸਿੱਕਾ ਵੀ ਅੱਗੇ ਭੇਜਿਆ ਜਾ ਸਕਦਾ ਹੈ। ਇਨ੍ਹਾਂ ਮਿਸਾਇਲਾਂ ਨੂੰ ਮਾਰ ਡੇਗਣਾ ਤੇ ਤੇ ਇਨ੍ਹਾਂ ਦਾ ਪਿੱਛਾ ਕਰ ਸਕਣਾ ਅਸੰਭਵ ਹੈ।

 

 

ਅਮਰੀਕਾ, ਰੂਸ ਤੇ ਚੀਨ ਕੋਲ ਪਹਿਲਾਂ ਹੀ ਅਜਿਹੀਆਂ ਮਿਸਾਇਲਾਂ ਮੌਜੂਦ ਹਨ। ਭਾਰਤ ਵਿੱਚ ਰੱਖਿਆ ਉਤਪਾਦਾਂ ਨੂੰ ਹੱਲਾਸ਼ੇਰੀ ਦੇਣ ਲਈ DRDO ਆਪਣੀਆਂ 1500 ਪੇਟੈਂਟ ਤਕਨੀਕਾਂ ਭਾਰਤੀ ਉਦਯੋਗਾਂ ਨੂੰ ਮੁਫ਼ਤ ਮੁਹੱਈਆ ਕਰਵਾਏਗਾ। ਇਸ ਵਿੱਚ ਮਿਸਾਇਲ ਤੇ ਮੈਡੀਕਲ ਸਾਇੰਸ ਸਮੇਤ ਕਈ ਹੋਰ ਖੇਤਰਾਂ ਨਾਲ ਸਬੰਧਤ ਤਕਨੀਕਾਂ ਸ਼ਾਮਲ ਹਨ।

 

 

DRDO ਮੁਤਾਬਕ ਉਦਯੋਗਾਂ ਨੂੰ ਪੇਟੈਂਟ ਕਰਵਾਈਆਂ ਗਈਆਂ ਤਕਨੀਕਾਂ ਹਾਸਲ ਕਰਨ ਬਦਲੇ ਕੋਈ ਲਾਇਸੈਂਸ ਫ਼ੀਸ ਜਾਂ ਰਾਇਲਟੀ ਨਹੀਂ ਦੇਣੀ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Is now constructing novel Hypersonic Missiles