ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਬਣਿਆ ਇੰਟਰਨੈੱਟ ਵਰਤਣ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼

ਭਾਰਤ ਬਣਿਆ ਇੰਟਰਨੈੱਟ ਵਰਤਣ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼

ਰਿਲਾਇੰਸ ਜੀਓ ਦੇ ਸਸਤੇ ਮੋਬਾਇਲ ਡਾਟਾ ਕਾਰਨ ਦੇਸ਼ ਵਿੱਚ ਇੰਟਰਨੈੱਟ ਵਰਤੋਂਕਾਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਪਿੱਛੇ ਜਿਹੇ ਆਈ ਇੱਕ ਰਿਪੋਰਟ ਮੁਤਾਬਕ ਦੁਨੀਆ ਵਿੱਚ ਇੰਟਰਨੈੱਟ ਵਰਤਣ ਵਾਲਿਆਂ ਦੀ ਕੁੱਲ ਗਿਣਤੀ ਦਾ 12 ਫ਼ੀ ਸਦੀ ਇਕੱਲੇ ਭਾਰਤ ' ਹੀ ਹਨ। ਅਮਰੀਕਾ ਦੀ ਇਹ ਫ਼ੀ ਸਦ 8 ਹੈ। ਚੀਨ ਦੀ ਆਬਾਦੀ ਕਿਉਂਕਿ ਜ਼ਿਆਦਾ ਹੈ, ਇਸ ਲਈ ਉਨ੍ਹਾਂ ਦੀ ਇਹ ਫ਼ੀ ਸਦ 21 ਹੈ

 

 

ਇੰਝ ਚੀਨ ਤੋਂ ਬਾਅਦ ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਇੰਟਰਨੈੱਟ ਵਰਤਣ ਵਾਲਾ ਦੇਸ਼ ਬਣ ਗਿਆ ਹੈ। ਕੌਮਾਂਤਰੀ ਰਿਪੋਰਟ ਵਿੱਚ ਰਿਲਾਇੰਸਜੀਓ ਨੂੰ ਅਮਰੀਕਾ ਤੋਂ ਬਾਹਰ ਦੀ ਸਭ ਤੋਂ ਵੱਧ ਇਨੋਵੇਟਿਵ ਕੰਪਨੀਆਂ ਵਿੱਚੋਂ ਇੱਕ ਦੱਸਿਆ ਗਿਆ ਹੈ

 

 

ਇਸੇ ਰਿਪੋਰਟ ਮੁਤਾਬਕ ਦੁਨੀਆ ਦੇ ਲਗਭਗ 3.8 ਅਰਬ ਲੋਕ ਇੰਟਰਨੈੱਟ ਵਰਤਦੇ ਹਨ। ਇਹ ਦੁਨੀਆ ਦੀ ਕੁੱਲ ਆਬਾਦੀ ਦੇ ਅੱਧੇ ਤੋਂ ਵੱਧ ਹੈ। ਇਸ ਵਿੱਚ 21 ਫ਼ੀ ਸਦੀ ਇੰਟਰਨੈੱਟ ਵਰਤੋ਼ਕਾਰ (ਯੂਜ਼ਰਜ਼) ਚੀਨ ਦੇ ਹਨ ਤੇ ਭਾਰਤ ਦੇ 12 ਫ਼ੀ ਸਦੀ

 

 

ਰਿਪੋਰਟ ਮੁਤਾਬਕ ਇਕੱਲੀ ਰਿਲਾਇੰਸਜੀਓ ਕੰਪਨੀ ਦੇ 30.7 ਕਰੋੜ ਲੋਕ ਮੋਬਾਇਲ ਫ਼ੋਨ ਵਰਤਦੇ ਹਨ। ਹੁਣ ਇਹ ਕੰਪਨੀ ਰਿਲਾਇੰਸ ਰਿਟੇਲ ਦੇ ਮਾਰਕਿਟਪਲੇਸ ਨੂੰ ਜੀਓ ਦੇ ਡਿਜੀਟਲ ਢਾਂਚੇ ਨਾਲ ਜੋੜ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India is now world s no 2 Internet-User