ਅਗਲੀ ਕਹਾਣੀ

ਭਾਰਤ ਰੂਸ ਤੋਂ ਲਵੇਗਾ ਤੀਜੀ ਪਰਮਾਣੂ ਪਣਡੁੱਬੀ, ਸਮਝੌਤੇ ’ਤੇ ਹੋਏ ਹਸਤਾਖ਼ਰ

ਭਾਰਤ ਨੇ ਵੀਰਵਾਰ ਨੂੰ 10 ਸਾਲ ਦੀ ਮਿਆਦ ਲਈ ਭਾਰਤੀ ਜਲਸੈਨਾ ਲਈ ਪਰਮਾਣੂ ਸਮਰਥਾ ਵਾਲੀ ਹਮਲਾਵਰ ਪਣਡੁੱਬੀ ਠੇਕੇ ਤੇ ਲੈਣ ਲਈ ਰੂਸ ਨਾਲ ਤਿੰਨ ਅਰਬ ਡਾਲਰ ਦਾ ਸਮਝੌਤਾ ਕੀਤਾ ਹੈ। ਫ਼ੌਜ ਸੂਤਰਾਂ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ। ਦੋਨਾਂ ਮੁਲਕਾਂ ਨੇ ਕਈ ਮਹੀਨਿਆਂ ਤੱਕ ਕੀਮਤਾਂ ਤੇ ਸਮਝੌਤਿਆਂ ਦੇ ਵੱਖੋ ਵੱਖਰੇ ਪਹਿਲੂਆਂ ਤੇ ਗੱਲਬਾਤ ਕਰਨ ਮਗਰੋਂ ਇਸ ਸਰਕਾਰੀ ਸਮਝੌਤੇ ਤੇ ਹਸਤਾਖ਼ਰ ਕੀਤੇ।

 

ਸੂਤਰਾਂ ਨੇ ਦਸਿਆ ਕਿ ਇਸ ਸਮਝੌਤੇ ਤਹਿਤ ਰੂਸ ਅਕੁਲਾ ਵਰਗਾ ਦੇ ਪਣਡੁੱਬੀ ਨੂੰ ਭਾਰਤੀ ਜਲਸੈਨਾ ਨੂੰ 2025 ਤੱਕ ਸੌਂਪੇਗਾ। ਉਨ੍ਹਾਂ ਦਸਿਆ ਕਿ ਅਕੁਲਾ ਵਰਗ ਵਾਲੀ ਇਸ ਪਣਡੁੱਬੀ ਨੂੰ ਚੱਕਰ–3 ਨਾਂ ਦਿੱਤਾ ਗਿਆ ਹੈ। ਇਹ ਭਾਰਤੀ ਜਲਸੈਨਾ ਨੂੰ ਕਿਰਾਏ ਤੇ ਦਿੱਤੇ ਜਾਣ ਵਾਲੀ ਤੀਜੀ ਪਣਡੁੱਬੀ ਹੋਵੇਗੀ।

 

ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਤੋਂ ਇਸ ਸਮਝੌਤੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਦਸਿਆ ਕਿ ਆਈਐਨਐਸ ਚੱਕਰ–2 ਦੀ ਲੀਜ਼ ਸਾਲ 2022 ਚ ਸਮਾਪਤ ਹੋਵੇਗੀ ਤੇ ਭਾਰਤ ਲੀਜ਼ ਨੂੰ ਵਧਾਉਣ ਲਈ ਵਿਚਾਰ ਕਰ ਰਿਹਾ ਹੈ।

 

ਦੱਸਣਯੋਗ ਹੈ ਕਿ ਰੂਸ ਤੋਂ ਲਈ ਗਈ ਪਹਿਲੀ ਪਣਡੁੱਬੀ ਆਈਐਨਐਸ ਚੱਕਰ–1 ਨੂੰ 3 ਸਾਲ ਦੇ ਇਕਰਾਰਨਾਮੇ ਤੇ 1988 ਚ ਲਿਆ ਗਿਆ ਸੀ। ਇਸ ਤੋਂ ਬਾਅਦ ਦੂਜੀ ਪਣਡੁੱਬੀ ਆਈਐਨਐਸ ਚੱਕਰ–2 ਨੂੰ ਲੀਜ਼ ਤੇ 10 ਸਾਲਾਂ ਦੀ ਮਿਆਦ ਲਈ ਸਾਲ 2012 ਚ ਲਿਆ ਗਿਆ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India is ready to take the third nuclear submarine from Russia