ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਦੁਨੀਆ ਵਿਚ ਅਲੱਗ–ਥਲੱਗ ਕਰਨ ’ਚ ਕਾਮਯਾਬੀ

ਪਾਕਿਸਤਾਨ ਨੂੰ ਦੁਨੀਆ ਵਿਚ ਅਲੱਗ–ਥਲੱਗ ਕਰਨ ’ਚ ਕਾਮਯਾਬੀ

ਕੁਟਨੀਤਿਕ ਮੰਚ ਉਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਲੱਗ–ਥਲੱਗ ਕਰਨ ਵਿਚ ਭਾਰਤ ਨੂੰ ਇਕ ਦੇ ਬਾਅਦ ਇਕ ਮਹੱਤਵਪੂਰਣ ਸਫਲਤਾ ਮਿਲ ਰਹੀ ਹੈ। ਪਾਕਿਸਤਾਨ ਆਪਣੇ ਸ਼ੁਭਚਿੰਤਕ ਸਮਝੇ ਜਾਣ ਵਾਲੇ ਦੇਸ਼ਾਂ ਤੋਂ ਵੀ ਅੱਤਵਾਦ ਦੇ ਮੁੱਦੇ ਉਤੇ ਕੱਟਦਾ ਨਜ਼ਰ ਆ ਰਿਹਾ ਹੈ।

 

ਮਜ਼ਬੂਰੀ ਵਿਚ ਚੀਨ, ਸਾਊਦੀ ਅਰਬ ਅਤੇ ਤੁਰਕੀ ਵਰਗੇ ਦੇਸ਼ਾਂ ਨੂੰ ਭਾਰਤ ਦੇ ਰੁਖ ਦਾ ਸਮਰਥਨ ਕਰਨਾ ਪਿਆ ਹੈ। ਉਥੇ ਚੀਨ ਨੂੰ ਛੱਡਕੇ ਸੁਰੱਖਿਆ ਪਰਿਸ਼ਦ ਦੇ ਜ਼ਿਆਦਾਤਰ ਮੈਂਬਰ ਭਾਰਤ ਦੀ ਜਵਾਬੀ ਕਾਰਵਾਈ ਦੇ ਅਧਿਕਾਰ ਤੇ ਪਾਕਿ ’ਤੇ ਹਰ ਤਰ੍ਹਾਂ ਦਾ ਦਬਾਅ ਬਣਾਉਣ ਦੇ ਪੱਖ ਵਿਚ ਹਨ। ਭਾਰਤ ਉਚ ਪੱਧਰ ਉਤੇ ਚੀਨ ਨਾਲ ਸੰਪਰਕ ਵਿਚ ਹੈ।

 

ਉਕੇ ਰੂਸ ਰਾਹੀਂ ਮਸੂਦ ਅਜਹਰ ਦੇ ਮਾਮਲੇ ਉਤੇ ਚੀਨ ਦਾ ਰੁੱਖ ਬਦਲਣ ਦਾ ਯਤਨ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਵਾਮਾ ਉਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਵਿਚ ਵੀ ਸ਼ੁਰੂਆਤੀ ਹਿਚਕਿਚਾਹਟ ਦੇ ਬਾਵਜੂਦ ਦੁਨੀਆਂ ਦੇ ਸਾਰੇ ਪ੍ਰਮੁੱਖ ਦੇਸ਼ਾਂ ਦੇ ਰੁੱਖ ਨੂੰ ਦੇਖਦੇ ਹੋਏ ਚੀਨ ਦਸਤਖਤ ਨੂੰ ਰਾਜੀ ਹੋ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਪੂਰੀ ਕੋਸ਼ਿਸ਼ ਹੈ ਕਿ ਪਾਕਿ ਨੂੰ ਅੱਤਵਾਦ ਦੇ ਮਾਮਲੇ ਉਤੇ ਬੇਨਕਾਬ ਕੀਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india is successful to isolate Pakistan in the world