ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਟਰਨੈੱਟ–ਸਪੀਡ ਦੇ ਮਾਮਲੇ ’ਚ ਨੇਪਾਲ ਤੇ ਪਾਕਿ ਤੋਂ ਵੀ ਪਿੱਛੇ ਹੈ ਭਾਰਤ

ਇੰਟਰਨੈੱਟ–ਸਪੀਡ ਦੇ ਮਾਮਲੇ ’ਚ ਨੇਪਾਲ ਤੇ ਪਾਕਿ ਤੋਂ ਵੀ ਪਿੱਛੇ ਹੈ ਭਾਰਤ

ਮੋਬਾਇਲ ਇੰਟਰਨੈੱਟ ਦੀ ਰਫ਼ਤਾਰ ਦੇ ਮਾਮਲੇ ’ਚ ਭਾਰਤ ਹਾਲੇ ਆਪਣੇ ਗੁਆਂਢੀ ਦੇਸ਼ਾਂ ਸ੍ਰੀ ਲੰਕਾ, ਪਾਕਿਸਤਾਨ ਤੇ ਨੇਪਾਲ ਤੋਂ ਵੀ ਪਿੱਛੇ ਹੈ। ਬ੍ਰਾੱਡਬੈਂਡ–ਸਪੀਡ ਵਿਸ਼ਲੇਸ਼ਣ ਕੰਪਨੀ ‘ਉਕਲਾ’ ਦੀ ਰਿਪੋਰਟ ਮੁਤਾਬਕ ਸਤੰਬਰ 2019 ’ਚ ਭਾਰਤ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ 128ਵੇਂ ਸਥਾਨ ’ਤੇ ਰਿਹਾ।

 

 

‘ਉਕਲਾ’ ਦੇ ਸਪੀਡ–ਟੈਸਟ ਵਿਸ਼ਵ ਸੂਚਕ–ਅੰਕ ਮੁਤਾਬਕ ਵਿਸ਼ਵ ਪੱਧਰ ਉੱਤੇ ਔਸਤਨ ਡਾਊਨਲੋਡ ਰਫ਼ਤਾਰ 29.5 ਮੈਗਾਬਿੱਟ ਪ੍ਰਤੀ ਸੈਕੰਡ ਰਹੀ; ਜਦ ਕਿ ਅਪਲੋਡ ਸਪੀਡ 11.34 MBPS ਰਹੀ। ਵਿਸ਼ਵ ਸੂਚੀ ਵਿੱਚ ਮੋਬਾਇਲ ਨੈੱਟਵਰਕ ਉੱਤੇ ਦੱਖਣੀ ਕੋਰੀਆ ਆਪਣੀ ਡਾਊਨਲੋਡ ਸਪੀਡ 95.11 MBPS ਅਤੇ ਅਪਲੋਡ ਰਫਤਾਰ 17.55 MBPS ਨਾਲ ਦੁਨੀਆ ’ਚ ਅੱਵਲ ਰਿਹਾ।

 

 

ਭਾਰਤ ’ਚ ਡਾਊਨਲੋਡ ਸਪੀਡ ਸਿਰਫ਼ 11.18 MBPS ਅਤੇ ਅਪਲੋਡ ਸਪੀਡ 4.38 MBPS ਸੀ; ਜਿਸ ਨਾਲ ਉਹ 128ਵੇਂ ਸਥਾਨ ’ਤੇ ਰਿਹਾ। ਉਂਝ ਫ਼ਿਕਸਡ ਲਾਈਨ ਬ੍ਰਾੱਡਬੈਂਡ ਸਪੀਡ ਦੇ ਮਾਮਲੇ ਵਿੱਚ ਭਾਰਤ ਆਪਣੇ ਦੱਖਣੀ ਏਸ਼ੀਆਈ ਗੁਆਂਢੀ ਦੇਸ਼ਾਂ ਤੋਂ ਅੱਗੇ 72ਵੇਂ ਸਥਾਨ ’ਤੇ ਰਿਹਾ।

 

 

ਭਾਰਤ ਵਿੱਚ 4–ਜੀ ਨੈੱਟਵਰਕ ਦੀ ਉਪਲਬਧਤਾ 87.9 ਫ਼ੀ ਸਦੀ ਰਹੀ। ਉੱਥੇ ਪਾਕਿਸਤਾਨ ਤੇ ਬੰਗਲਾਦੇਸ਼ ਵਿੱਚ 4–ਜੀ ਨੈੱਟਵਰਕ ਦੀ ਉਪਲਬਧਤਾ 58.9 ਫ਼ੀ ਸਦੀ ਅਤੇ 58.7 ਫ਼ੀ ਸਦੀ ਰਹੀ।

 

 

ਸ੍ਰੀ ਲੰਕਾ ਵਿੱਚ ਡਾਊਨਲੋਡ ਸਪੀਡ 22.53 MBPS ਤੇ ਅਪਲੋਡ ਸਪੀਡ 10.59 ਹੈ ਤੇ ਉਹ ਇਸ ਸੂਚੀ ਵਿੱਚ 81ਵੇਂ ਸਥਾਨ ’ਤੇ ਰਿਹਾ। ਇੰਝ ਹੀ ਪਾਕਿਸਤਾਨ ਵਿੱਚ ਡਾਊਨਲੋਡ ਸਪੀਡ 14.38 MBPS ਤੇ ਅਪਲੋਡ ਸਪੀਡ 10.32 MBPS ਹੈ; ਜਿਸ ਨਾਲ ਉਹ 112ਵੇਂ ਸਥਾਨ ’ਤੇ ਰਿਹਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India lagging behind even Nepal and Pak in Internet Speed