ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਦੱਖਣੀ ਅਮਰੀਕਾ ਤੋਂ ਦਾਗਿਆ ਸੰਚਾਰ ਸੈਟੇਲਾਇਟ ਜੀਸੈਟ–30

ਭਾਰਤ ਨੇ ਦੱਖਣੀ ਅਮਰੀਕਾ ਤੋਂ ਦਾਗਿਆ ਸੰਚਾਰ ਸੈਟੇਲਾਇਟ ਜੀਸੈਟ–30

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਇੱਕ ਸੰਚਾਰ ਉੱਪਗ੍ਰਹਿ ਜੀਸੈਟ–30 ਨੂੰ ਜਿਓਸਿੰਕ੍ਰੋਨਸ ਟ੍ਰਾਂਸਫ਼ਰ ਆਰਬਿਟ ’ਚ ਸਫ਼ਲਤਾਪੂਰਬਕ ਲਾਂਚ ਕੀਤਾ ਹੈ। ਇਹ ਸੈਟੇਲਾਇਟ ਦੱਖਣੀ ਅਮਰੀਕਾ ਦੇ ਉੱਤਰ–ਪੂਰਬੀ ਤੱਟ ਉੱਤੇ ਕੌਰੋ ਦੇ ਏਰੀਅਰ ਲਾਂਚਿੰਗ ਕੰਢੇ ’ਤੇ ਅੱਜ ਸ਼ੁੱਕਰਵਾਰ ਨੂੰ ਸਵੇਰੇ 2:35 ਵਜੇ ਦਾਗਿਆ ਗਿਆ। ਇਸਰੋ ਦਾ ਇਹ ਸਾਲ 2020 ਦਾ ਪਹਿਲਾ ਮਿਸ਼ਨ ਸੀ।

 

 

 

ਅਜਿਹਾ ਆਖਿਆ ਜਾ ਰਿਹਾ ਹੈ ਇਸ ਸੈਟੇਲਾਇਟ ਨਾਲ ਭਾਰਤ ’ਚ ਸੰਚਾਰ ਕ੍ਰਾਂਤੀ ਆਵੇਗੀ। ਇਹ ਇਨਸੈਟ ਸੈਟੇਲਾਇਟ ਦੀ ਥਾਂ ਕੰਮ ਕਰੇਗਾ। ਇਸ ਨਾਲ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਸੰਚਾਰ ਲਿੰਕ ਮੁਹੱਈਆ ਕਰਵਾਉਣ ਦੀ ਸਮਰੱਥਾ ਵਧੇਗੀ।

 

 

ਇਸਰੋ ਨੇ ਦੱਸਿਆ ਕਿ GSAT-30 ਦੇ ਕਮਿਊਨੀਕੇਸ਼ਨ ਪੇਲੋਡ ਨੂੰ ਵੱਧ ਤੋਂ ਵੱਧ ਟ੍ਰਾਂਸਪੌਂਡਰ ਲਾਉਣ ਲਈ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਹੈ। ਸੈਟੇਲਾਇਟ ਦੀ ਵਰਤੋਂ ਜ਼ਿਆਦਾਤਰ ਵੀਸੈਟ ਨੈੱਟਵਰਕ, ਟੈਲੀਵਿਜ਼ਨ ਅਪਲਿੰਕਿੰਗ, ਟੈਲੀਪੋਰਟ ਸੇਵਾਵਾਂ, ਡਿਜੀਟਲ ਸੈਟੇਲਾਇਟ ਖ਼ਬਰ ਕੁਲੈਕਸ਼ਨ (DSNG), ਡੀਟੀਐੱਚ ਟੈਲੀਵਿਜ਼ਨ ਸੇਵਾਵਾਂ ਦੇ ਨਾਲ ਜਲਵਾਯੂ ਤਬਦੀਲੀਆਂ ਨੂੰ ਸਮਝਣ ਤੇ ਮੌਸਮ ਦੀ ਭਵਿੱਖਬਾਣੀ ਕਰਨ ਲਈ ਕੀਤਾ ਜਾਵੇਗਾ।

 

 

ਇਸ ਦਾ ਵਜ਼ਨ 3,100 ਕਿਲੋਗ੍ਰਾਮ ਹੈ ਤੇ ਇਹ 15 ਸਾਲਾਂ ਤੱਕ ਕੰਮ ਕਰਦਾ ਰਹੇਗਾ।

 

 

ਇਸ ਨੂੰ ਜੀਓ–ਇਲੀਪਟੀਕਲ ਆਰਬਿਟ ’ਚ ਸਥਾਪਤ ਕੀਤਾ ਜਾਵੇਗਾ। ਇਸ ਦੇ ਦੋ ਸੋਲਰ ਪੈਨਲ ਹੋਣਗੇ ਤੇ ਬੈਟਰੀ ਹੋਵੇਗੀ, ਜਿਸ ਤੋਂ ਇਸ ਨੂੰ ਊਰਜਾ ਮਿਲੇਗੀ।

 

 

ਇਹ 107ਵਾਂ ਏਰੀਅਨ ਮਿਸ਼ਨ ਹੈ। ਕੰਪਨੀ ਦੇ 40 ਵਰ੍ਹੇ ਮੁਕੰਮਲ ਹੋ ਗਏ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India launches Communication Satellite GSAT-30 from South America