ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਬਾਈਲ 'ਤੇ ਅਸ਼ਲੀਲ ਫਿਲਮਾਂ ਵੇਖਣ ਦੇ ਮਾਮਲੇ 'ਚ ਭਾਰਤੀ ਲੋਕ ਨੰਬਰ-1

ਅੱਜ ਦੇ ਸਮੇਂ ’ਚ ਹਰ ਕੋਈ ਸਮਾਰਟਫੋਨ ਦਾ ਇਸਤੇਮਾਲ ਕਰ ਰਿਹਾ ਹੈ। ਭਾਰਤ ਵਿੱਚ 45 ਕਰੋੜ ਤੋਂ ਜ਼ਿਆਦਾ ਲੋਕ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਸਮਰਾਟਫ਼ੋਨ ਦਾ ਇਸਤੇਮਾਲ ਕਰਦੇ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਸ ਤੇਜ਼ੀ ਨਾਲ ਸਮਾਰਟਫੋਨਾਂ ਦੀ ਵਿਕਰੀ 'ਚ ਵਾਧਾ ਹੋਇਆ ਹੈ, ਓਨੀ ਤੇਜ਼ੀ ਨਾਲ ਅਸ਼ਲੀਲ ਫਿਲਮਾਂ ਵੇਖਣ ਵਾਲਿਆਂ ਦਾ ਅੰਕੜਾ ਵੀ ਵੱਧ ਗਿਆ ਹੈ। ਇਸ ਦਾ ਇੱਕ ਕਾਰਨ ਇੰਟਰਨੈਟ ਦਾ ਸਸਤਾ ਹੋਣਾ ਵੀ ਹੈ।
 

ਸਾਲ 2019 'ਚ ਭਾਰਤ ਸਮਾਰਟਫੋਨ 'ਤੇ ਪੋਰਨ ਵੇਖਣ 'ਚ ਸਭ ਤੋਂ ਅੱਗੇ ਰਿਹਾ। ਇੱਕ ਰਿਪੋਰਟ ਮੁਤਾਬਿਕ ਸਾਲ 2019 ਵਿੱਚ ਭਾਰਤ 'ਚ 89% ਲੋਕਾਂ ਨੇ ਮੋਬਾਈਲ ਰਾਹੀਂ ਅਸ਼ਲੀਲ ਫ਼ਿਲਮਾਂ ਵੇਖੀਆਂ। ਇਹ ਅੰਕੜਾ ਸਾਲ 2017 ਦੇ ਮੁਕਾਬਲੇ 3% ਵੱਧ ਹੈ। 2017 'ਚ ਮੋਬਾਈਲ 'ਤੇ ਭਾਰਤ ਵਿੱਚ ਅਸ਼ਲੀਲ ਸਾਈਟ ਵੇਖਣ ਵਾਲਿਆਂ ਦੀ ਗਿਣਤੀ 86% ਸੀ।

 


 

ਐਡਲਟ ਵੈਬਸਾਈਟ ਪੋਰਨਹਬ ਮੁਤਾਬਿਕ ਦੁਨੀਆ ਭਰ 'ਚ ਹਰ 4 ਵਿੱਚੋਂ 3 ਵਿਅਕਤੀ ਮੋਬਾਈਲ 'ਤੇ ਅਸ਼ਲੀਲ ਵੀਡੀਓ ਵੇਖਦੇ ਹਨ। ਇਸ ਦਾ ਮਤਲਬ ਹੈ ਕਿ ਲੋਕ ਪੋਰਨ ਵੇਅਣ ਲਈ ਡੈਸਕਟਾਪ, ਸੀ.ਡੀ. ਅਤੇ ਲੈਪਟਾਪ ਵਰਗੇ ਉਪਕਰਣ ਸੈਕੰਡਰੀ ਵਿਕਲਪ ਬਣ ਗਏ ਹਨ। ਪੋਰਨਹਬ ਦਾ ਮੋਬਾਈਲ ਟ੍ਰੈਫਿਕ 'ਚ ਵਿਸ਼ਵ ਪੱਧਰ 'ਤੇ ਹਿੱਸਾ 2019 'ਚ 77%' ਤੇ ਪਹੁੰਚ ਗਿਆ, ਜੋ ਇੱਕ ਸਾਲ ਪਹਿਲਾਂ ਨਾਲੋਂ 10% ਵੱਧ ਸੀ।
 

ਮੋਬਾਈਲ 'ਤੇ ਪੋਰਨ ਵੇਖਣ ਦੇ ਮਾਮਲੇ 'ਚ ਅਮਰੀਕਾ 81% ਨਾਲ ਦੂਜੇ ਨੰਬਰ ਅਤੇ ਬ੍ਰਾਜ਼ੀਲ 79% ਦੇ ਨਾਲ ਤੀਜੇ ਨੰਬਰ 'ਤੇ ਰਿਹਾ। ਜਾਪਾਨ 'ਚ 70% ਅਤੇ ਯੂਕੇ 'ਚ 74% ਲੋਕਾਂ ਨੇ ਮੋਬਾਈਲ 'ਤੇ ਪੋਰਨ ਵੇਖਿਆ। ਪੋਰਨਹਬ ਦੀ ਸਾਲਾਨਾ ਰਿਪੋਰਟ ਮੁਤਾਬਿਕ ਸਾਲ 2013 'ਚ ਵੈਬਸਾਈਟ 'ਤੇ ਮੋਬਾਈਲ ਟ੍ਰੈਫਿਕ ਦਾ ਹਿੱਸਾ ਸਿਰਫ 40% ਸੀ। 
 

 

ਭਾਰਤ 'ਚ ਮੋਬਾਈਲ 'ਤੇ ਪੋਰਨ ਵੇਖਣ ਦਾ ਅੰਕਰਾ ਵਧਣ ਦਾ ਕਾਰਨ ਸਸਤਾ ਡਾਟਾ ਪਲਾਨ ਅਤੇ ਸਮਾਰਟਫੋਨ ਦੀਆਂ ਕੀਮਤਾਂ 'ਚ ਗਿਰਾਵਟ ਹੈ। ਪੂਰੇ ਭਾਰਤ 'ਚ 45 ਕਰੋੜ ਤੋਂ ਵੱਧ ਸਮਾਰਟਫੋਨ ਉਪਭੋਗਤਾ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India leads porn consumption on smartphones in 2019