ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਜਾਂਚ ਲਈ ਦੇਸ਼ 'ਚ ਬਣੀਆਂ 3 ਲੱਖ ਟੈਸਟ ਕਿੱਟਾਂ

ਚੀਨ ਤੋਂ ਦਰਾਮਦ ਕੀਤੀ ਰੈਪਿਡ ਐਂਟੀਬਾਡੀ ਟੈਸਟ ਕਿੱਟ ਦੀ ਗੁਣਵੱਤਾ ਸਵਾਲਾਂ ਦੇ ਘੇਰੇ 'ਚ ਆਉਣ ਤੋਂ ਬਾਅਦ ਇੱਕ ਚੰਗੀ ਖ਼ਬਰ ਆਈ ਹੈ। ਹੁਣ ਇਹ ਕਿੱਟਾਂ ਵੀ ਦੇਸ਼ 'ਚ ਤਿਆਰ ਕੀਤੀਆਂ ਜਾ ਰਹੀਆਂ ਹਨ।
 

ਗੁਰੂਗ੍ਰਾਮ ਦੇ ਮਾਨੇਸਰ 'ਚ ਸਰਕਾਰੀ ਕੰਪਨੀ ਐਚਐਲਐਲ ਹੈਲਥਕੇਅਰ ਅਤੇ ਦੱਖਣੀ ਕੋਰੀਆ ਦੀ ਕੰਪਨੀ ਐਸ.ਡੀ. ਬਾਇਓਸੈਂਸਰ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਬਣਾਉਣ 'ਚ ਲੱਗੀਆਂ ਹੋਈਆਂ ਹਨ। ਦੋਵਾਂ ਕੰਪਨੀਆਂ ਵੱਲੋਂ ਹੁਣ ਤੱਕ ਕੁੱਲ 3 ਲੱਖ ਰੈਪਿਡ ਟੈਸਟ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ। ਅਗਲੇ 8 ਦਿਨਾਂ 'ਚ 10 ਤੋਂ 12 ਲੱਖ ਕਿੱਟਾਂ ਤਿਆਰ ਹੋ ਜਾਣਗੀਆਂ। ਉੱਧਰ ਲੋਨਾਵਲਾ ਸਥਿੱਤ ਡਾਇਗਨੋਸਟਿਕ ਫ਼ਰਮ ਮਾਈਲੈਬਸ ਪੀਸੀਆਰ ਕਿੱਟਾਂ ਤਿਆਰ ਕਰ ਰਹੀ ਹੈ।
 

ਐਸਡੀ ਬਾਇਓਸੈਂਸਰ ਨੇ ਬੁੱਧਵਾਰ ਤੱਕ 2 ਲੱਖ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਤਿਆਰ ਕੀਤੀਆਂ ਹਨ। ਕੰਪਨੀ ਦੇ ਪ੍ਰਬੰਧਨ ਨਾਲ ਜੁੜੇ ਅੰਸ਼ੁਲ ਸਾਰਸਵਤ ਨੇ ਦੱਸਿਆ ਕਿ ਇੱਕ ਦਿਨ 'ਚ 1 ਲੱਖ ਕਿੱਟਾਂ ਬਣਾਉਣ ਦੀ ਸਮਰੱਥਾ ਹੈ। ਲੋੜ ਪੈਣ 'ਤੇ ਇਸ ਨੂੰ ਵਧਾ ਕੇ 3 ਲੱਖ ਕੀਤਾ ਜਾ ਸਕਦਾ ਹੈ। ਕੰਪਨੀ ਨੇ ਹਾਲ ਹੀ 'ਚ ਹਰਿਆਣਾ ਸਰਕਾਰ ਨੂੰ 25 ਹਜ਼ਾਰ ਕਿੱਟਾਂ ਮੁਹੱਈਆ ਕਰਵਾਈਆਂ ਹਨ, ਬਾਕੀ ਕਿੱਟਾਂ ਵੀ ਛੇਤੀ ਹੀ ਵੱਖ-ਵੱਖ ਸੂਬਿਆਂ ਨੂੰ ਭੇਜੀਆਂ ਜਾਣਗੀਆਂ।
 

ਚੀਨ ਕਿੱਟ ਨਾਲੋਂ ਸਸਤੀ
ਬਾਇਓਸੈਂਸਰ 'ਚ ਬਣੀ ਟੈਸਟ ਕਿੱਟ ਚੀਨ ਦੀ ਕਿੱਟ ਦੇ ਮੁਕਾਬਲੇ 400 ਰੁਪਏ ਸਸਤੀ ਹਨ। ਅੰਸ਼ੁਲ ਦੇ ਅਨੁਸਾਰ ਉਨ੍ਹਾਂ ਦੀ ਕੰਪਨੀ ਦੀ ਇੱਕ ਕਿੱਟ ਦੀ ਕੀਮਤ ਲਗਭਗ 380 ਰੁਪਏ ਹੈ। ਹਰਿਆਣਾ ਸਰਕਾਰ ਨੇ ਚੀਨੀ ਕਿੱਟ ਦੇ ਆਰਡਰ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਕਿੱਟ ਨੂੰ ਬਾਇਓਸੈਂਸਰ ਤੋਂ ਹੀ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦਾ ਟੀਚਾ ਇੱਕ ਮਹੀਨੇ 'ਚ ਲਗਭਗ 1 ਕਰੋੜ ਰੈਪਿਡ ਟੈਸਟ ਕਿੱਟਾਂ ਦਾ ਉਤਪਾਦਨ ਕਰਨਾ ਹੈ। ਪਰ ਅਗਲੇ 8 ਦਿਨਾਂ 'ਚ ਲਗਭਗ 10 ਤੋਂ 12 ਲੱਖ ਟੈਸਟ ਕਿੱਟਾਂ ਤਿਆਰ ਹੋ ਜਾਣਗੀਆਂ।

 

ਐਚਐਲਐਲ ਨੇ 1 ਲੱਖ ਕਿੱਟਾਂ ਬਣਾਈਆਂ
ਮਾਨੇਸਰ 'ਚ ਹੀ ਕੇਂਦਰੀ ਸਿਹਤ ਮੰਤਰਾਲੇ ਅਧੀਨ ਜਨਤਕ ਖੇਤਰ ਦੀ ਇੱਕ ਕੰਪਨੀ ਐਚਐਲਐਲ ਹੈਲਥ ਕੇਅਰ ਨੇ ਹੁਣ ਤਕ ਤਕਰੀਬਨ 1 ਲੱਖ ਕਿੱਟਾਂ ਬਣਾਈਆਂ ਹਨ। ਕੰਪਨੀ ਨੇ ਇਸ ਦਾ ਨਾਂਅ ਮੇਕ ਸ਼ਿਓਰ ਰੱਖਿਆ ਹੈ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕਿੱਟਾਂ ਦਾ ਜਾਂਚ 'ਚ ਅਜੇ ਤੱਕ ਵਰਤੋਂ ਨਹੀਂ ਕੀਤਾ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੀ ਮਨਜੂਰੀ ਤੋਂ ਬਾਅਦ ਹੀ ਕੋਈ ਜਵਾਬ ਦੇਣਾ ਸੰਭਵ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India manufacture 3 lakh test kits for COVID 19 Coronavirus cheaper than china rapid test kit