ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਕਰ ਸਕਦੈ ਪਾਕਿ ’ਚ ਕੰਟਰੋਲ ਰੇਖਾ ਲਾਗਲੇ ਅੱਤਵਾਦੀ ਕੈਂਪਾਂ ’ਤੇ ਹੋਰ ਹਮਲੇ

​​​​​​​ਭਾਰਤ ਕਰ ਸਕਦੈ ਪਾਕਿ ’ਚ ਕੰਟਰੋਲ ਰੇਖਾ ਲਾਗਲੇ ਅੱਤਵਾਦੀ ਕੈਂਪਾਂ ’ਤੇ ਹੋਰ ਹਮਲੇ

ਪਾਕਿਸਤਾਨੀ ਕਬਜ਼ੇ ਹੇਠਲੇ (ਮਕਬੂਜ਼ਾ) ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਪਹਿਲਾਂ ਬੰਦ ਕੀਤੇ ਕੈਂਪ ਮੁੜ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੁਝ ਨਵੀਂਆਂ ਥਾਵਾਂ ’ਤੇ ਵੀ ਕੈਂਪ ਸ਼ੁਰੂ ਕਰ ਦਿੱਤੇ ਗਏ ਹਨ। ਭਾਰਤੀ ਫ਼ੌਜ ਨੇ ਉਨ੍ਹਾਂ ’ਤੇ ਚੌਕਸ ਨਜ਼ਰ ਰੱਖੀ ਹੋਈ ਹੈ। ਅਜਿਹੇ ਕੈਂਪ ਨਸ਼ਟ ਕਰਨ ਲਈ ਦੋਬਾਰਾ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।

 

 

ਫ਼ੌਜ ਦੇ ਸੂਤਰਾਂ ਮੁਤਾਬਕ ਮਕਬੂਜ਼ਾ ਕਸ਼ਮੀਰ ਵਿੱਚ ਸਰਜੀਕਲ ਹਮਲਿਆਂ ਤੋਂ ਬਾਅਦ ਅੱਤਵਾਦੀਆਂ ਨੇ ਆਪਣੇ ਕੈਂਪ ਬਦਲ ਲਏ ਸਨ। ਪੁਰਾਣੀਆਂ ਥਾਵਾਂ ’ਤੇ ਸਥਿਤ ਲਗਭਗ ਸਾਰੇ ਕੈਂਪ ਬੰਦ ਕਰ ਦਿੱਤੇ ਗਏ ਸਨ। ਦ–ਤਿੰਨ ਸਾਲਾਂ ਤੱਕ ਇਹ ਕੈਂਪ ਖ਼ਾਲੀ ਪਏ ਰਹੇ। ਇਸ ਦੌਰਾਨ ਕਈ ਨਵੀਂਆਂ ਥਾਵਾਂ ’ਤੇ ਅੱਤਵਾਦੀਆਂ ਦੇ ਕੈਂਪ ਬਣੇ ਪਰ ਉਹ ਵਧੇਰੇ ਸਮਾਂ ਟਿਕ ਨਹੀਂ ਸਕੇ।

 

 

ਅੱਤਵਾਦੀਆਂ ਵੱਲੋਂ ਵਾਰ–ਵਾਰ ਥਾਵਾਂ ਬਦਲੀਆਂ ਗਈਆਂ। ਅਜਿਹਾ ਫ਼ੌਜ ਤੇ ਸੁਰੱਖਿਆ ਬਲਾਂ ਦੇ ਸੰਭਾਵੀ ਹਮਲਿਆਂ ਤੋਂ ਬਚਣ ਲਈ ਕੀਤਾ ਗਿਆ।

 

 

ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਦੀਆਂ ਅੱਖਾਂ ’ਚ ਧੂੜ ਪਾਉਣ ਲਈ ਅਜਿਹੇ ਬੰਦ ਪਏ ਕੈਂਪ ਮੁੜ ਸ਼ੁਰੂ ਕੀਤੇ ਜਾਣ ਲੱਗੇ। ਫ਼ੌਜ ਨੇ ਨੀਲਮ ਵਾਦੀ ਵਿੱਚ ਕੰਟਰੋਲ ਰੇਖਾ ਨੇੜੇ 19 ਅਕਤੂਬਰ ਦੀ ਰਾਤ ਜਿਹੜੇ ਚਾਰ ਕੈਂਪ ਨਸ਼ਟ ਕੀਤੇ ਹਨ, ਉਹ ਅਜਿਹੇ ਹੀ ਕੈਂਪ ਸਨ ਜੋ ਪਹਿਲਾਂ ਬੰਦ ਹੋ ਚੁੱਕੇ ਸਨ।

 

 

ਪਰ ਜਿਵੇਂ ਹੀ ਉਨ੍ਹਾਂ ਵਿੱਚ ਕੁਝ ਹਲਚਲ ਹੋਈ, ਤਾਂ ਉਹ ਫ਼ੌਜ ਦੀਆਂ ਨਜ਼ਰਾਂ ਵਿੱਚ ਆ ਗਏ। ਫ਼ੌਜ ਦੀ ਕਾਰਵਾਈ ਦੌਰਾਨ ਇਨ੍ਹਾਂ ਕੈਂਪਾਂ ’ਚ ਲਗਭਗ 20 ਅੱਤਵਾਦੀ ਮਾਰੇ ਗਏ ਹਨ।

 

 

ਫ਼ੌਜੀ ਸੂਤਰਾਂ ਮੁਤਾਬਕ ਕੰਟਰੋਲ-ਰੇਖਾ (LoC) ਨੇੜੇ ਸਥਿਤ ਅੱਤਵਾਦੀ ਕੈਂਪਾਂ ਵਿੱਚ ਮੁੜ ਹਲਚਲ ਹੋਣ ਦੇ ਸਾਫ਼ ਸੰਕੇਤ ਹਨ ਕਿ ਪਾਕਿਸਤਾਨੀ ਫ਼ੌਜ ਉੱਥੋਂ ਉਨ੍ਹਾਂ ਨੂੰ ਭਾਰਤੀ ਕਸ਼ਮੀਰ ਅੰਦਰ ਦਾਖ਼ਲ ਕਰਵਾਉਣ ਦੇ ਚੱਕਰਾਂ ’ਚ ਹੈ। ਇਸੇ ਲਈ ਭਾਰਤੀ ਫ਼ੌਜ ਨੇ ਕੰਟਰੋਲ ਰੇਖਾ ਲਾਗਲੇ ਪਹਿਲਾਂ ਬੰਦ ਹੋ ਚੁੱਕੇ ਦਰਜਨਾਂ ਅੱਤਵਾਦੀ ਕੈਂਪਾਂ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ।

 

 

ਜਿਹੜੇ ਵੀ ਕੈਂਪਾਂ ਵਿੱਚ ਥੋੜ੍ਹੀ ਜਿਹੀ ਵੀ ਹਲਚਲ ਵਿਖਾਈ ਦੇ ਰਹੀ ਹੈ, ਉੱਥੇ ਹਮਲੇ ਹੋ ਸਕਦੇ ਹਨ। ਹੋ ਸਕਦਾ ਹੈ ਕਿ 19 ਅਕਤੂਬਰ ਦੇ ਹਮਲੇ ਤੋਂ ਘਬਰਾਏ ਹੋਏ ਅੱਤਵਾਦੀ ਉਹ ਕੈਂਪ ਖ਼ਾਲੀ ਕਰ ਦੇਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India may attack more terrorist camps in Pakistan near LoC