ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਲਈ ਭਾਰਤ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼

ਔਰਤਾਂ ਲਈ ਭਾਰਤ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼

ਭਾਰਤ ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਨੰਬਰ ਇਕ ਤੇ ਹੈ। ਥਾਮਸਨ ਰਾਈਟਰਸ ਫਾਊਂਡੇਸ਼ਨ ਦੇ ਇਕ ਸਰਵੇਖਣ 'ਚ ਭਾਰਤ ਨੂੰ ਔਰਤਾਂ ਵਿਰੁੱਧ ਜਿਨਸੀ ਹਿੰਸਾ 'ਤੇ ਸੈਕਸ ਬਾਜ਼ਾਰਾਂ ਵਿਚ ਧੱਕ ਦੇਣ ਦੇ ਆਧਾਰ 'ਤੇ ਸਭ ਤੋਂ ਖ਼ਤਰਨਾਕ ਦੱਸਿਆ ਗਿਆ ਹੈ ।ਅੱਤਵਾਦ ਨਾਲ ਪ੍ਰਭਾਵਿਤ ਅਫ਼ਗਾਨਿਸਤਾਨ ਦੂਜੇ, ਫੌਜੀ ਟਕਰਾਅ ਤੋਂ ਪ੍ਰਭਾਵਿਤ ਸੀਰੀਆ ਤੀਜੇੇ ਸਥਾਨ 'ਤੇ ਹਨ. ਇਸ ਸੂਚੀ 'ਚ ਪਾਕਿਸਤਾਨ ਛੇਵੇਂ ਸਥਾਨ 'ਤੇ ਹੈ । ਜਦਕਿ ਅਮਰੀਕਾ 10 ਵੇਂ ਸਥਾਨ 'ਤੇ ਹੈ।

 

ਸਰਵੇਖਣ 'ਚ 550 ਦੇ ਕਰੀਬ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ 193 ਮੁਲਕਾਂ ਵਿਚ ਔਰਤਾਂ ਲਈ ਸਭ ਤੋਂ ਖਤਰਨਾਕ ਦੇ ਦੇਸ਼ਾਂ ਵਿਚੋਂ ਚੋਟੀ ਦੇ 10 ਦੇਸ਼ ਚੁਣਨ ਲਈ ਕਿਹਾ ਗਿਆ ਸੀ।

 

ਸਰਕਾਰੀ ਅੰਕੜਿਆਂ ਮੁਤਾਬਕ ਭਾਰਤ 'ਚ 2007 ਤੋਂ 2016 ਦੇ ਵਿਚਾਲੇ ਔਰਤਾਂ ਵਿਰੁੱਧ ਅਪਰਾਧ 83% ਵਧੇ ਹਨ। ਨੈਸ਼ਨਲ ਕਰਾਇਮ ਬਿਊਰੋ ਦੇ ਮੁਤਾਬਕ ਹਰ ਘੰਟੇ ਚਾਰ ਰੇਪ ਮਾਮਲੇ ਦਰਜ ਕੀਤੇ ਜਾਂਦੇ ਹਨ। ਜਿਨਸੀ ਪਰੇਸ਼ਾਨੀ ਦੇ 100 ਤੋਂ ਵੱਧ ਮਾਮਲੇ ਦਰਜ ਕੀਤੇ ਜਾਂਦੇ ਹਨ। 2011 ਦੇ ਸਰਵੇਖਣ ਅਨੁਸਾਰ ਅਫਗਾਨਿਸਤਾਨ, ਕਾਂਗੋ, ਪਾਕਿਸਤਾਨ, ਭਾਰਤ ਅਤੇ ਸੋਮਾਲੀਆ ਨੂੰ ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ ਮੰਨਿਆ ਜਾਂਦਾ ਸੀ। ਪਰ ਇਸ ਸਾਲ, ਭਾਰਤ ਔਰਤਾਂ ਵਿਰੁੱਧ ਅਪਰਾਧ ਵਧਣ ਦੇ ਮਾਮਲੇ 'ਚ ਅੱਗੇ ਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India most dangerous country for women due to high risk of sexual violence Poll