ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਜ਼ਰੂਰ ਮਿਲੇ UNSC ਦੀ ਪੱਕੀ ਮੈਂਬਰਸ਼ਿਪ: ਜਰਮਨੀ

ਭਾਰਤ ਨੂੰ ਜ਼ਰੂਰ ਮਿਲੇ UNSC ਦੀ ਪੱਕੀ ਮੈਂਬਰਸ਼ਿਪ: ਜਰਮਨੀ। ਤਸਵੀਰ: WION

ਭਾਰਤ ’ਚ ਜਰਮਨੀ ਦੇ ਨਵੇਂ ਰਾਜਦੂਤ ਵਾਲਟਰ ਜੇ ਲਿੰਡਨਰ ਦਾ ਕਹਿਣਾ ਹੈਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਵਿੱਚ ਭਾਰਤ ਨੂੰ ਸਥਾਈ ਸੀਟ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਦੀ ਕਮੀ ਸੰਯੁਕਤ ਰਾਸ਼ਟਰ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਸੱਟ ਮਾਰਦੀ ਹੈ। ਸ੍ਰੀ ਲਿੰਡਨਰ ਨੇ ਰਾਸ਼ਟਰਪਤੀ ਰਾਮਨਾਕ ਕੋਵਿੰਦ ਨੂੰ ਅੱਜ ਹਿੰਦੀ ਭਾਸ਼ਾ ਵਿੱਚ ਆਪਣੀ ਜਾਣ–ਪਛਾਣ ਪੇਸ਼ ਕੀਤੀ।

 

 

ਫਿਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਿੰਡਨਰ ਨੇ ਕਿਹਾ ਕਿ ਜੀ–4 ਸਮੂਹ (ਭਾਰਤ, ਜਰਮਨੀ, ਜਾਪਾਨ ਤੇ ਬ੍ਰਾਜ਼ੀਲ) ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਸਥਾਈ ਮੈਂਬਰਸ਼ਿਪ ਲਈ ਦਾਅਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪੱਕੀ ਸੀਟ ਮਿਲਣੀ ਚਾਹੀਦੀ ਹੈ।  1.4 ਅਰਬ ਲੋਕਾਂ ਵਾਲੇ ਦੇਸ਼ ਭਾਰਤ ਨੂੰ ਹਾਲੇ ਤੱਕ ਸਥਾਈ ਮੈਂਬਰਸ਼ਿਪ ਨਹੀਂ ਹੈ। ਇਹ ਇੰਝ ਨਹੀਂ ਰਹਿ ਸਕਦਾ ਕਿਉਂਕਿ ਇਸ ਨਾਲ ਸੰਯੁਕਤ ਰਾਸ਼ਟਰ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਸੱਟ ਲੱਗਦੀ ਹੈ।

 

 

ਚੀਨ, ਫ਼ਰਾਂਸ, ਰੂਸ, ਇੰਗਲੈਂਡ ਤੇ ਅਮਰੀਕਾ ਇਸ ਵੇਲੇ ਸਾਰੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਪੱਕੇ ਮੈਂਬਰ ਹਨ। ਜਰਮਨੀ ਦੇ ਰਾਜਦੂਤ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਜੈਸ਼–ਏ– ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਅੱਤਵਾਦੀਆਂ ਦੀ ਵਿਸ਼ਵ–ਸੂਚੀ ਵਿੱਚ ਸ਼ਾਮਲ ਕਰਨ ਵਿੱਚ ਕਾਫ਼ੀ ਮਦਦ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India must have UNSC s Permanent Membership Germany