ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਮੰਦੀ 'ਤੇ IMF ਨੇ ਭਾਰਤ ਨੂੰ ਦਿੱਤੀ ਚਿਤਾਵਨੀ - 'ਛੇਤੀ ਵੱਡੇ ਕਦਮ ਚੁੱਕਣ ਦੀ ਲੋੜ'

ਭਾਰਤ ਦਾ ਅਰਥਚਾਰਾ ਇਸ ਸਮੇਂ ਆਰਥਿਕ ਸੁਸਤੀ ਦੇ ਦੌਰ 'ਚੋਂ ਗੁਜਰ ਰਿਹਾ ਹੈ। ਇਸ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਲਈ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ ਭਾਰਤ ਨੂੰ ਛੇਤੀ ਤੋਂ ਛੇਤੀ ਵੱਡੇ ਕਦਮ ਚੁੱਕਣ ਲਈ ਕਿਹਾ ਹੈ।

ਆਈਐਮਐਫ ਦਾ ਕਹਿਣਾ ਹੈ ਕਿ ਭਾਰਤੀ ਅਰਥਚਾਰਾ, ਗਲੋਬਲ ਇਕੋਨਾਮਿਕ ਗ੍ਰੋਥ ਨੂੰ ਵਧਾਉਣ ਵਾਲੇ ਅਰਥਚਾਰੇ 'ਚੋਂ ਇੱਕ ਹੈ। ਇਸ ਲਈ ਭਾਰਤ ਨੂੰ ਤੇਜ਼ੀ ਨਾਲ ਕਦਮ ਚੁੱਕਣੇ ਪੈਣਗੇ। ਆਈਐਮਐਫ ਨੇ ਆਪਣੀ ਸਾਲਾਨਾ ਸਮੀਖਿਆ 'ਚ ਦੱਸਿਆ ਕਿ ਖਪਤ ਅਤੇ ਨਿਵੇਸ਼ 'ਚ ਗਿਰਾਵਟ, ਟੈਕਸ ਮਾਲੀਏ 'ਚ ਕਮੀ ਕਾਰਨ ਭਾਰਤ ਦੇ ਆਰਥਿਕ ਵਿਕਾਸ ਨੂੰ ਝਟਕਾ ਲੱਗਾ ਹੈ।

 

ਆਈਐਮਐਫ ਦੀ ਏਸ਼ੀਆ ਅਤੇ ਪ੍ਰਸ਼ਾਂਤ ਦੀ ਹੈਡ ਰੋਨਿਲ ਸਾਲਾਗਾਡੋ ਦਾ ਕਹਿਣਾ ਹੈ ਕਿ ਲੱਖਾਂ ਲੋਕਾਂ ਨੂੰ ਗਰੀਬੀ 'ਚੋਂ ਬਾਹਰ ਲਿਆਉਣ ਤੋਂ ਬਾਅਦ ਭਾਰਤ ਹੁਣ ਆਰਥਿਕ ਸੁਸਤੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਮੌਜੂਦਾ ਸਲੋਡਾਊਨ ਨੂੰ ਦੂਰ ਕਰਨ ਅਤੇ ਫਿਰ ਤੋਂ ਆਰਥਿਕ ਗ੍ਰੋਥ ਨੂੰ ਪਟੜੀ 'ਤੇ ਲਿਆਉਣ ਲਈ ਭਾਰਤ ਨੂੰ ਤੁਰੰਤ ਨੀਤੀਗਤ ਕਦਮ ਚੁੱਕਣ ਦੀ ਲੋੜ ਹੈ। 
 

ਆਈਐਮਐਫ ਦੀ ਚੀਫ ਇਕੋਨੋਮਿਸਟ ਗੀਤਾ ਗੋਪੀਨਾਥ ਨੇ ਕਿਹਾ ਕਿ ਵਿੱਤੀ ਸਾਲ 2019-20 ਦੇ ਦਸੰਬਰ ਅਤੇ ਮਾਰਚ ਤਿਮਾਹੀ 'ਚ ਵੀ ਆਰਥਿਕ ਗ੍ਰੋਥ ਕਮਜੋਰ ਬਣੀ ਰਹੇਗੀ। ਗੋਪੀਨਾਥ ਨੇ ਕਿਹਾ ਕਿ ਪਹਿਲਾਂ ਸਾਨੂੰ ਮੌਜੂਦਾ ਵਿੱਤੀ ਸਾਲ ਦੀ ਬਾਕੀ ਦੋ ਤਿਮਾਹੀਆਂ 'ਚ ਤੇਜ਼ੀ ਦੀ ਉਮੀਦ ਸੀ ਪਰ ਹੁਣ ਰਿਕਵਰੀ ਮੁਸ਼ਕਲ ਨਜ਼ਰ ਆ ਰਹੀ ਹੈ। ਆਈਐਮਐਫ 20 ਜਨਵਰੀ 2020 ਨੂੰ ਭਾਰਤ ਦੇ ਆਰਥਿਕ ਵਿਕਾਸ ਦੇ ਆਊਟਲੁੱਕ 'ਤੇ ਇੱਕ ਰਿਪੋਰਟ ਜਾਰੀ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India must take steps quickly to reverse slowdown: IMF