ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲਾਪਾਣੀ : ਨੇਪਾਲ ਦੇ ਰਵੱਈਏ 'ਤੇ ਭਾਰਤ ਵੀ ਸਖ਼ਤ, ਸਹੀ ਮਾਹੌਲ ਬਣਾਉਣ 'ਤੇ ਗੱਲਬਾਤ

ਨੇਪਾਲ ਦੇ ਨਵੇਂ ਨਕਸ਼ੇ 'ਚ ਕਾਲਾਪਾਣੀ ਤੇ ਲਿਪੁਲੇਖ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ 'ਤੇ ਗੱਲਬਾਤ ਬਾਰੇ ਸੰਕਟ ਪੈਦਾ ਹੋ ਗਿਆ ਹੈ। ਨੇਪਾਲ ਦੇ ਨਵੇਂ ਨਕਸ਼ੇ ਨੂੰ ਰੱਦ ਕਰਨ ਦੇ ਨਾਲ-ਨਾਲ ਭਾਰਤ ਨੇ ਗੱਲਬਾਤ ਲਈ ਢੁੱਕਵਾਂ ਮਾਹੌਲ ਬਣਾਉਣ ਦਾ ਕੰਮ ਵੀ ਨੇਪਾਲ ਹਵਾਲੇ ਕਰ ਦਿੱਤਾ ਹੈ।
ਇਹ ਸਪੱਸ਼ਟ ਸੰਕੇਤ ਹੈ ਕਿ ਨੇਪਾਲ ਦੀ ਪ੍ਰਤੀਕ੍ਰਿਆ ਤੇ ਤਾਜ਼ਾ ਘਟਨਾਕ੍ਰਮ ਤੋਂ ਭਾਰਤ ਖੁਸ਼ ਨਹੀਂ ਹੈ। ਇਸ ਲਈ ਦੋਵਾਂ ਦੇਸ਼ਾਂ ਵਿਚਕਾਰ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ 'ਚ ਹੁਣ ਨੇਪਾਲ ਦੇ ਰੁਖ ਬਾਰੇ ਫ਼ੈਸਲਾ ਤੈਅ ਹੋਵੇਗਾ।

 

ਭਾਰਤ ਨੇ ਕਿਹਾ ਸੀ ਕਿ ਕੋਰੋਨਾ ਸੰਕਟ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਹੋ ਸਕਦੀ ਹੈ। ਭਾਰਤ ਨੇ ਨੇਪਾਲ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੇ ਗੱਲਬਾਤ ਜ਼ਰੀਏ ਖਦਸ਼ਿਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਕਾਲਾਪਾਣੀ, ਲਿਪੁਲੇਖ ਇਲਾਕੇ 'ਚ ਕੁਝ ਵੀ ਨਵਾਂ ਨਹੀਂ ਕੀਤਾ ਹੈ।
 

ਸੂਤਰਾਂ ਨੇ ਦੱਸਿਆ ਕਿ ਨੇਪਾਲ ਲੰਮੇ ਸਮੇਂ ਤੋਂ ਚੀਨ ਦੀ ਮਦਦ ਨਾਲ ਭਾਰਤ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨੇਪਾਲ ਦੀ ਕਮਿਊਨਿਸ਼ਟ ਸਰਕਾਰ ਚੀਨ ਨਾਲ ਲਗਾਤਾਰ ਸੰਪਰਕ 'ਚ ਰਹੀ ਹੈ। ਤਾਜ਼ਾ ਮੁਹਿੰਮ 'ਚ ਚੀਨ ਦੀ ਭੂਮਿਕਾ ਵੀ ਵੇਖੀ ਜਾ ਰਹੀ ਹੈ। ਚੀਨ ਦੀ ਮਦਦ ਨਾਲ ਨੇਪਾਲ 'ਚ ਕਈ ਪ੍ਰਾਜੈਕਟ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸ਼ੁਰੂ ਕੀਤੇ ਗਏ ਹਨ।
 

ਕੀ ਹੈ ਕਾਲੇਪਾਣੀ ਰਕਬੇ ਦਾ ਵਿਵਾਦ? 
ਭਾਰਤ-ਚੀਨ ਦੀ 1962 ਦੀ ਜੰਗ ਤੋਂ ਪਹਿਲਾਂ ਕਾਲੇਪਾਣੀ ਦਾ ਇਹ ਰਕਬਾ ਨੇਪਾਲ ਦੇ ਅਧੀਨ ਸੀ। 1962 'ਚ ਜਦੋਂ ਭਾਰਤ ਤੇ ਚੀਨ ਦੀ ਜੰਗ ਹੋਈ ਤਾਂ ਉੱਤਰਾਖੰਡ ਦੇ ਨਾਲ ਲੱਗਦੇ ਇਸ ਇਲਾਕੇ ਤੇ ਨੇਪਾਲੀ ਫ਼ੌਜ ਤਾਇਨਾਤ ਸੀ। ਭਾਰਤ ਨੂੰ ਇਹ ਡਰ ਸੀ ਕਿ ਚੀਨ ਦੀ ਫ਼ੌਜ ਇਸ ਇਲਾਕੇ ਰਾਹੀਂ ਉੱਤਰਾਖੰਡ 'ਚ ਦਾਖ਼ਲ ਨਾ ਹੋ ਜਾਵੇ। ਇਸ ਲਈ ਭਾਰਤ ਨੇ ਨੇਪਾਲ ਸਰਕਾਰ ਨੂੰ ਆਪਣੀ ਫ਼ੌਜ ਪਿੱਛੇ ਹਟਾਉਣ ਲਈ ਬੇਨਤੀ ਕੀਤੀ। ਉਨ੍ਹਾਂ ਸਮਿਆਂ 'ਚ ਭਾਰਤ ਨਾਲ ਚੱਲਦੇ ਚੰਗੇ ਰਿਸ਼ਤਿਆਂ ਕਾਰਨ ਨੇਪਾਲ ਨੇ ਆਪਣੀ ਫ਼ੌਜ ਪਿੱਛੇ ਹਟਾ ਲਈ ਅਤੇ ਭਾਰਤ ਨੇ ਆਪਣੇ ਉੱਤਰਾਖੰਡ ਦੇ ਇਲਾਕੇ ਦੀ ਰਾਖੀ ਲਈ ਉਥੇ ਭਾਰਤੀ ਫ਼ੌਜ ਤਾਇਨਾਤ ਕਰ ਦਿੱਤੀ।

 

ਨੇਪਾਲ ਦੀ ਮੇਹਰਬਾਨੀ ਕਰਕੇ ਹੀ ਅੱਜ ਭਾਰਤ ਕੋਲ ਆਪਣਾ ਉੱਤਰਾਖੰਡ ਦਾ ਇਲਾਕਾ ਮਹਿਫੂਜ਼ ਹੈ। ਜੇ 1962 'ਚ ਨੇਪਾਲ ਭਾਰਤ ਦੀ ਮਦਦ ਨਾ ਕਰਦਾ ਚੀਨੀ ਫ਼ੌਜੀਆਂ ਨੇ ਇਸ ਇਲਾਕੇ ਰਾਹੀਂ ਉੱਤਰਾਖੰਡ 'ਚ ਦਾਖ਼ਲ ਹੋ ਜਾਣਾ ਸੀ। ਚੀਨ ਨਾਲ ਜੰਗ ਤੋਂ ਬਾਅਦ ਭਾਰਤ ਨੇ ਆਪਣੀ ਫ਼ੌਜ ਪਿੱਛੇ ਨਹੀਂ ਹਟਾਈ। ਅੱਜ ਵੀ ਨੇਪਾਲ ਦੇ ਉਸ ਇਲਾਕੇ ਤੇ ਭਾਰਤੀ ਫ਼ੌਜ ਤਾਇਨਾਤ ਹੈ। 
 

ਭਾਰਤ ਨੇ ਨਵੰਬਰ 2019 ਨੂੰ ਨਕਸ਼ਾ ਜਾਰੀ ਕੀਤਾ ਸੀ। ਇਸ 'ਚ ਲਿਂਪੀਯਾਧੁਰਾ, ਲਿਪੁਲੇਖ ਤੇ ਕਾਲਾਪਾਣੀ ਵੀ ਸ਼ਾਮਲ ਸੀ। ਨੇਪਾਲ ਨੇ ਇਸ 'ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ਅਸਲ ਨਕਸ਼ੇ ਦੇ ਉਲਟ ਕਰਾਰ ਦਿੱਤਾ ਸੀ। ਹਾਲਾਂਕਿ ਵਿਵਾਦ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਾਅਦ ਸ਼ਾਂਤ ਹੋ ਗਿਆ ਸੀ, ਪਰ ਮਈ ਦੇ ਪਹਿਲੇ ਹਫਤੇ ਚੀਨ ਦੀ ਸਰਹੱਦ 'ਤੇ ਜਾਣ ਵਾਲੇ ਗਾਰਬਧਰ-ਲਿਪੁਲੇਖ ਸੜਕ ਤੋਂ ਬਾਅਦ ਨੇਪਾਲ ਨੇ ਇਸ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india nepal border dispute nepal need to create environment for dialogue