ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਮਰੀਜ਼ਾਂ ਦੀ ਗਿਣਤੀ ’ਚ ਭਾਰਤ ਦੁਨੀਆ 'ਚ ਹੁਣ ਪਹਿਲੇ ਟੌਪ–10 ’ਚ

ਤਸਵੀਰ: ਰਵੀ ਕੁਮਾਰ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ

ਤਸਵੀਰ: ਰਵੀ ਕੁਮਾਰ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ

 

ਭਾਰਤ ’ਚ ਕੋਰੋਨਾ–ਵਾਇਰਸ ਦੀ ਲਾਗ ਫੈਲਣ ਦੀ ਰਫ਼ਤਾਰ ਹੁਣ ਡਰਾਉਣ ਲੱਗ ਪਈ ਹੈ। ਦੁਨੀਆ ਦੇ ਸਭ ਤੋਂ ਵੱਧ ਕੋਰੋਨਾ ਮਰੀਜ਼ਾਂ ਵਾਲੇ ਦੇਸ਼ਾਂ ਦੀ ਸੂਚੀ ’ਚ ਭਾਰਤ 10ਵੇਂ ਸਥਾਨ ’ਤੇ ਪੁੱਜ ਗਿਆ ਹੈ। ਈਰਾਨ ਨੂੰ ਪਿਛਾਂਹ ਧੱਕਦਿਆਂ ਹੁਣ ਭਾਰਤ ’ਚ ਕੁੱਲ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 1 ਲੱਖ 38 ਹਜ਼ਾਰ 536 ਹੋ ਗਈ ਹੈ। ਈਰਾਨ ’ਚ ਹੁਣ ਤੱਕ 1.35 ਲੱਖ ਦੇ ਲਗਭਗ ਮਰੀਜ਼ ਦਰਜ ਹੋਏ ਹਨ।

 

 

ਦੇਸ਼ ’ਚ ਪਿਛਲੇ ਚਾਰ ਦਿਨਾਂ ਤੋਂ ਰੋਜ਼ਾਨਾ 6,000 ਤੋਂ ਵੱਧ ਨਵੇਂ ਕੇਸ ਆ ਰਹੇ ਹਨ। ਸਨਿੱਚਰਵਾਰ ਨੂੰ ਇਸ ਵਿੱਚ ਸਭ ਤੋਂ ਵੱਧ ਤੇਜ਼ੀ ਵੇਖੀ ਗਈ ਸੀ ਤੇ ਰਿਕਾਰਡ 6,767 ਮਾਮਲੇ ਦਰਜ ਹੋੲ ਸਨ।

 

 

ਈਰਾਨ ’ਚ ਸਨਿੱਚਰਵਾਰ ਤੱਕ ਇੱਕ ਲੱਖ 35 ਹਜ਼ਾਰ 701 ਮਾਮਲੇ ਸਨ। ਉੱਥੇ ਔਸਤਨ 2,000 ਤੋਂ ਵੱਧ ਨਵੇਂ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਇੰਨਾ ਹੀ ਨਹੀਂ, ਜੇ ਮਾਮਲੇ ਇੰਝ ਹੀ ਵਧਦੇ ਰਹੇ, ਤਾਂ ਚਾਰ ਤੋਂ ਪੰਜ ਦਿਨਾਂ ਵਿੱਚ ਤੁਰਕੀ ਨੂੰਵੀ ਪਛਾੜ ਕੇ ਭਾਰਤ 9ਵੇਂ ਸਥਾਨ ’ਤੇ ਪੁੱਜ ਜਾਵੇਗਾ। ਤੁਰਕੀ ’ਚ ਔਸਤਨ 1,000 ਨਵੇਂ ਕੇਸ  ਰੋਜ਼ਾਨਾ ਸਾਹਮਣੇ ਆ ਰਹੇ ਹਨ।

 

 

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਕੋਰੋਨਾ ਦੀ ਲਾਗ ਨਾਲ ਨਜਿੱਠਣ ਲਈ ਭਾਰਤ ਨੇ ਸਹੀ ਸਮੇਂ ਉੱਤੇ ਕਦਮ ਚੁੱਕਿਆ ਹੈ। ਤਿੱਖੇ ਫ਼ੈਸਲੇ ਨਾਲ ਸਹੀ ਸਮੇਂ ਉੱਤੇ ਲੌਕਡਾਊਨ ਲਾਗੂ ਕੀਤਾ ਗਿਆ ਸੀ। ਦੁਨੀਆਂ ਦੇ ਬਹੁਤ ਸਾਰੇ ਵਿਕਸਤ ਦੇਸ਼ਾਂ ਨੇ ਇਹ ਫ਼ੈਸਲਾ ਲੈਣ ਵਿੱਚ ਬਹੁਤ ਧਿਆਨ ਨਾਲ ਸੋਚਿਆ, ਜਦੋਂ ਸਥਿਤੀ ਕੰਟਰੋਲ ਤੋਂ ਬਾਹਰ ਹੇ ਗਈ, ਉਨ੍ਹਾਂ ਦੇਸ਼ਾਂ ਨੇ ਲੌਕਡਾਊਨ ਕਰਨ ਦਾ ਫ਼ੈਸਲਾ ਕੀਤਾ। ਇਹੀ ਕਾਰਨ ਹੈ ਕਿ ਦੁਨੀਆਂ ਦੇ ਬਾਕੀ ਦੇਸ਼ ਕੋਰੋਨਾ ਸੰਕਟ ਦੀ ਇਸ ਘੜੀ ਵਿੱਚ ਭਾਰਤ ਦੇ ਮਾਡਲ ਦੀ ਤਾਰੀਫ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਟੀਕਾ ਲੱਭਣ ਲਈ ਪੂਰੀ ਦੁਨੀਆਂ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਰਤ ਵੀ ਇਸ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਅਕਾਦਮਿਕ ਤੋਂ ਉਦਯੋਗ ਤੱਕ ਅਸੀਂ ਇਸ ਵਿੱਚ ਰੁੱਝੇ ਹੋਏ ਹਾਂ। ਸਰਕਾਰ ਇਸ ਕਾਰਜ ਵਿੱਚ ਉਨ੍ਹਾਂ ਦੀ ਪੂਰੀ ਸਹਾਇਤਾ ਕਰ ਰਹੀ ਹੈ।

 

 

ਇਸ ਦੌਰਾਨ ਕੱਲ੍ਹ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਫਰਵਰੀ ਦੇ ਮਹੀਨੇ ਵਿੱਚ ਸਾਡੇ ਕੋਲ ਇਸ ਵਾਇਰਸ ਦੀ ਜਾਂਚ ਲਈ 1 ਲੈਬ ਸੀ। ਅੱਜ ਦੇਸ਼ ਵਿੱਚ 599 ਲੈਬਾਂ ਹਨ। ਅੱਜ, ਦੇਸ਼ ਵਿੱਚ ਕੋਰੋਨਾ ਨੂੰ ਟੈਸਟ ਕਰਨ ਦੀ ਯੋਗਤਾ ਪ੍ਰਤੀ ਦਿਨ ਡੇਢ ਲੱਖ ਦੇ ਕਰੀਬ ਟੈਸਟ ਹੈ।

 

 

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਮਾਰਚ ਦੇ ਦੂਜੇ ਹਫ਼ਤੇ ਦੇ ਦੁਆਲੇ, ਜਦੋਂ ਦੁਨੀਆ ਵਿੱਚ ਤੇਜ਼ੀ ਨਾਲ ਵਾਇਰਸ ਹੋ ਰਿਹਾ ਸੀ ਅਤੇ ਭਾਰਤ ਵਿੱਚ ਪਹਿਲੇ ਕੇਸ ਆਉਣ ਤੋਂ ਬਾਅਦ ਡੇਢ ਮਹੀਨਾ ਬੀਤ ਚੁੱਕਾ ਸੀ, ਉਦੋਂ ਵੀ ਸਾਡੇ ਦੇਸ਼ ਵਿੱਚ ਮਾਮੂਲੀ ਕੇਸ ਸਨ। ਦੇਸ਼ ਦੇ ਕੁਝ ਰਾਜਾਂ ਵਿੱਚ ਬਹੁਤ ਘੱਟ ਕੇਸ ਹੋਏ। ਉਸ ਸਮੇਂ ਜਮਾਤੀਆਂ ਨਾਲ ਸਬੰਧਤ ਇੱਕ ਮੰਦਭਾਗੀ ਅਤੇ ਗ਼ੈਰ ਜ਼ਿੰਮੇਵਾਰਾਨਾ ਘਟਨਾ ਵਾਪਰੀ।

 

 

ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ ਦੇ ਸਮਰਪਿਤ ਸਿਹਤ ਕੇਂਦਰਾਂ ਦੀ ਗਿਣਤੀ 2065 ਹੈ। ਇੱਥੇ ਤਕਰੀਬਨ 1.77 ਲੱਖ ਬਿਸਤਰੇ ਵੀ ਉਪਲਬੱਧ ਹਨ। ਅਸੀਂ 7063 ਕੋਵਿਡ ਕੇਅਰ ਸੈਂਟਰ ਤਿਆਰ ਕੀਤੇ ਹਨ। ਇਸ ਵਿੱਚ ਲਗਭਗ 6.5 ਲੱਖ ਬਿਸਤਰੇ ਉਪਲਬੱਧ ਹਨ। ਜੇ ਉਨ੍ਹਾਂ ਸਾਰਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਤਾਂ ਇਹ ਲਗਭਗ 10 ਲੱਖ ਬਿਸਤਰੇ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India now in Top 10 in the World regarding number of Corona Patients