ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਭਾਰਤੀਆਂ ਦੀ ਪਾਕਿ ਵੱਲੋਂ ਗ੍ਰਿਫ਼ਤਾਰੀ ’ਤੇ ਭਾਰਤ ਦਾ ਸਖ਼ਤ ਇਤਰਾਜ਼

ਦੋ ਭਾਰਤੀਆਂ ਦੀ ਪਾਕਿ ਵੱਲੋਂ ਗ੍ਰਿਫ਼ਤਾਰੀ ’ਤੇ ਭਾਰਤ ਦਾ ਸਖ਼ਤ ਇਤਰਾਜ਼

ਪਿਛਲੇ ਸਾਲ ਗ਼ਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਦੋ ਭਾਰਤੀ ਨੌਜਵਾਨਾਂ ਨੂੰ ਅਚਾਨਕ ਗ੍ਰਿਫ਼਼ਤਾਰ ਕੀਤੇ ਜਾਣ ਬਾਰੇ ਪਾਕਿਸਤਾਨ ਤੋਂ ਆਈਆਂ ਖ਼ਬਰਾਂ ਬਾਰੇ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਭਾਰਤ ਨੇ ਪਾਕਿ ਸਰਕਾਰ ਨੂੰ ਤੁਰੰਤ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਨ ਤੇ ਕਿਸੇ ਕਾਊਂਸਲਰ ਨੂੰ ਉਨ੍ਹਾਂ ਨੂੰ ਮਿਲਣ ਦੇਣ ਦੀ ਮੰਗ ਕੀਤੀ ਹੈ।

 

 

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਇਸ ਤਰ੍ਹਾਂ ਦਾ ਦਾਅਵਾ ਕੀਤਾ ਹੈ ਕਿ ਦੋ ਭਾਰਤੀਆਂ ਵਰੀ ਲਾਲ ਅਤੇ ਪ੍ਰਸ਼ਾਂਤ ਵੇਂਦਮ ਨੁੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਨੌਜਵਾਨ ਬਿਨਾ ਪਾਸਪੋਰਟ ਦੇ ਪਾਕਿਸਤਾਨ ਆਏ ਹਨ। ਉਹ ਉਨ੍ਹਾਂ ਦੀ ਤਹਿਕੀਕਾਤ ਕਰਨ ਦੀ ਗੱਲ ਕਰ ਰਿਹਾ ਹੈ।

 

 

ਸੂਤਰਾਂ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਇਸ ਮਾਮਲੇ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਸਾਹਮਣੇ ਉਠਾ ਕੇ ਉਨ੍ਹਾਂ ਬਾਰੇ ਜਾਣਕਾਰੀ ਮੰਗ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਅਚਾਨਕ ‘ਹੁਣ ਗ੍ਰਿਫ਼ਤਾਰ ਕੀਤਾ ਗਿਆ’ ਆਖਣਾ ਗ਼ਲਤ ਹੈ। ਉਨ੍ਹਾਂ ਬਾਰੇ ਲਗਾਤਾਰ ਕਈ ਮਹੀਨਿਆਂ ਤੋਂ ਭਾਰਤ ਵੱਲੋਂ ‘ਨੋਟ ਵਰਬਾ’ (ਕੂਟਨੀਤਕ ਜਾਂ ਡਿਪਲੋਮੈਟਿਕ ਪੰਧਰ ਦੇ ਨੋਟ) ਲਿਖਿਆ ਜਾ ਰਿਹਾ ਹੈ ਪਰ ਪਾਕਿਸਤਾਨ ਨੇ ਕੋਈ ਜਵਾਬ ਨਹੀਂ ਦਿੱਤਾ।

 

 

ਸਰਕਾਰੀ ਸੂਤਰਾਂ ਨੇ ਕਿਹਾ ਕਿ ਆਮ ਤੌਰ ’ਤੇ ਜਦੋਂ ਵੀ ਕਦੇ ਸਾਡੇ ਕੁਝ ਲੋਕ ਗੁੰਮ ਹੁੰਦੇ ਹਨ, ਤਾਂ ਅਸੀਂ ਅਜਿਹੀ ਪ੍ਰਕਿਰਿਆ ਅਪਣਾਉਂਦੇ ਹਾਂ। ਅਸੀਂ ਪ੍ਰਸ਼ਾਂਤ ਵੇਂਦਮ ਦਾ ਪਾਸਪੋਰਟ ਨੰਬਰ ਵੀ ਪਾਕਿਸਤਾਨ ਨੂੰ ਦਿੱਤਾ ਸੀ। ਪੂਰਾ ਨੋਟ ਵਰਬਾ ਪਾਕਿਸਤਾਨ ਨੂੰ ਭੇਜ ਕੇ ਪੁੱਛਿਆ ਗਿਆ ਸੀ ਕਿ ਇਹ ਲੋਗ ਗ਼ਲਤੀ ਨਾਲ ਸਰਹੱਦ ਪਾਰ ਕਰ ਗਏ ਹਨ।

 

 

ਜੇ ਇਹ ਤੁਹਾਡੇ ਕੋਲ ਹਨ ਜਾਂ ਹਿਰਾਸਤ ’ਚ ਹਨ ਤਾਂ ਉਸ ਦੀ ਪੁਸ਼ਟੀ ਕਰਨ। ਨੋਟ ਵਿੱਚ ਕਿਹਾ ਗਿਆ ਸੀ ਕਿ ਜੇ ਉਹ ਤੁਹਾਡੇ ਕੋਲ ਹਨ, ਤਾਂ ਉਨ੍ਹਾਂ ਤੱਕ ਭਾਰਤੀ ਕਾਊਂਸਲਰ ਨੂੰ ਪੁੱਜਣ ਦੀ ਇਜਾਜ਼ਤ ਦਿੱਤੀ ਜਾਵੇ।

 

 

ਇੰਝ ਹੀ ਵਰੀ ਲਾਲ ਬਾਰੇ ਵੀ ਅਜਿਹਾ ਨੋਟ ਵਰਬਾ ਭੇਜਿਆ ਗਿਆ ਸੀ। ਕੁਝ ਹੋਰ ਲੋਕਾਂ ਬਾਰੇ ਵੀ ਅਜਿਹੀ ਪ੍ਰਕਿਰਿਆ ਅਪਣਾਈ ਗਈ ਪਰ ਪਾਕਿਸਤਾਨ ਨੇ ਕੋਈ ਜਵਾਬ ਹੀ ਨਹੀਂ ਦਿੱਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India objects over two Indians arrest in Pakistan