ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ S400 ਮਿਜ਼ਾਈਲ ਰੱਖਿਆ ਪ੍ਰਣਾਲੀ ਲਈ ਰੂਸ ਨੂੰ ਦਿੱਤੀ ਪੇਸ਼ਗੀ ਰਕਮ

ਭਾਰਤ ਨੂੰ ਅਗਲੇ ਸਾਲ ਰੂਸ ਦੀ ਐਸ-400 ਮਿਜ਼ਾਈਲ ਪ੍ਰਣਾਲੀ ਦੀ ਪਹਿਲੀ ਖੇਪ ਮਿਲੇਗੀ। ਇਸ ਦੇ ਲਈ ਭਾਰਤ ਨੇ ਰੂਸ ਨੂੰ ਪੇਸ਼ਗੀ ਅਦਾਇਗੀ ਕੀਤੀ ਹੈ। ਹੁਣ ਅਗਲੇ ਛੇ ਸਾਲਾਂ ਦੌਰਾਨ ਯਾਨੀ 2025 ਤੱਕ ਰੂਸ ਸਾਰੇ ਰੱਖਿਆ ਪ੍ਰਣਾਲੀਆਂ ਭਾਰਤ ਨੂੰ ਸੌਂਪ ਦੇਵੇਗਾ।

 

ਰੂਸੀ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਭਾਰਤ ਨੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਐਸ-400 ਮਿਜ਼ਾਇਲ ਪ੍ਰਣਾਲੀਆਂ ਦੇ ਇਕ ਸਮੂਹ ਦੀ ਖਰੀਦ ਲਈ ਪਿਛਲੇ ਸਾਲ ਅਕਤੂਬਰ ਵਿੱਚ ਰੂਸ ਨਾਲ ਸਮਝੌਤਾ ਕੀਤਾ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਕੁਝ ਦਿਨ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਰੂਸ ਦੌਰੇ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰੇ 'ਤੇ ਜੈਸ਼ੰਕਰ ਨੇ ਆਪਣੇ ਰੂਸ ਦੇ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ। ਰੂਸ ਦੀ ਫੈਡਰਲ ਸਰਵਿਸ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤ ਨਾਲ ਐਸ-400 ਦੀ ਪੇਸ਼ਗੀ ਅਦਾਇਗੀ ਦਾ ਮਸਲਾ ਸੁਲਝ ਗਿਆ ਹੈ। ਹਾਲਾਂਕਿ ਇਸ ਬਿਆਨ ਚ ਪ੍ਰੋਜੈਕਟ ਦੇ ਤਕਨੀਕੀ ਵੇਰਵੇ ਜ਼ਾਹਰ ਨਹੀਂ ਕੀਤੇ ਗਏ।

 

ਰੂਸ ਦੀ ਰੱਖਿਆ ਸਹਿਕਾਰਤਾ ਏਜੰਸੀ ਦੇ ਡਿਪਟੀ ਡਾਇਰੈਕਟਰ, ਵਲਾਦੀਮੀਰ ਡਰੋਝੋਵ ਨੇ ਜੁਲਾਈ ਵਿਚ ਕਿਹਾ ਸੀ ਕਿ ਜੇ ਰੂਸ ਨੂੰ ਸਾਲ 2019 ਦੇ ਅੰਤ ਤਕ ਪੇਸ਼ਗੀ ਭੁਗਤਾਨ ਮਿਲ ਜਾਂਦਾ ਹੈ ਤਾਂ 2020 ਤਕ ਭਾਰਤ ਨੂੰ ਪਹਿਲੀ ਮਿਸਾਈਲ ਰੱਖਿਆ ਪ੍ਰਣਾਲੀ ਸੌਂਪ ਦਿੱਤੀ ਜਾਏਗੀ। ਪੂਰੀ ਸਪੁਰਦਗੀ 2025 ਤੱਕ ਕੀਤੀ ਜਾਏਗੀ।

 

 

 

ਆਖਰ ਭਾਰਤ ਲਈ ਕਿਉਂ ਜ਼ਰੂਰੀ ਹੈ S-400 ਮਿਜ਼ਾਈਲ ਰੱਖਿਆ ਪ੍ਰਣਾਲੀ?

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India paid to advance payment to Russia for S400 missile defense system