ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਲਾਂਘਾ: ਭਾਰਤ ਅਤੇ ਪਾਕਿ ਵਿਚਕਾਰ ਵਾਹਘਾ ਵਿਖੇ ਮੀਟਿੰਗ ਐਤਵਾਰ ਨੂੰ 

 
ਪਾਕਿਸਤਾਨ ਅਤੇ ਭਾਰਤ ਦੇ ਅਧਿਕਾਰੀਆਂ ਦੀ ਮੀਟਿੰਗ ਵਾਹਘਾ ਵਿਖੇ ਐਤਵਾਰ ਨੂੰ ਸਵੇਰੇ 9.30 ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੀਟਿੰਗ ਵਿੱਚ ਕੋਰੀਡੋਰ ਦੇ ਨਿਰਮਾਣ ਨਾਲ ਸਬੰਧਤ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ, ਗ੍ਰਹਿ ਮੰਤਰਾਲੇ ਅਤੇ ਭਾਰਤ ਦੀ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। 

 

ਦੱਸਣਯੋਗ ਹੈ ਕਿ 27 ਮਈ 2019 ਦੀ ਪਿਛਲੀ ਮੀਟਿੰਗ ਸਮੇਂ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਡੇਰਾ ਬਾਬਾ ਨਾਨਕ ਨਾਲ ਜੋੜਨ ਵਾਲੇ ਕਰਤਾਰਪੁਰ ਲਾਂਘੇ ਵਿੱਚ ਉਸ ਸਮੇਂ ਰੁਕਾਵਟ ਆ ਗਈ ਸੀ, ਜਦੋਂ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਰਾਂ ਵਿਚਕਾਰ ਰਵੀ ਨਦੀ ਉੱਤੇ ਪੁਲ ਦੀ ਉਸਾਰੀ ਨੂੰ ਲੈ ਕੇ ਸਹਿਮਤੀ ਨਾ ਬਣ ਸਕੀ। ਪਾਕਿਸਤਾਨ ਅਤੇ ਭਾਰਤ ਦੇ ਮਾਹਰਾਂ ਨੇ ਸੋਮਵਾਰ ਨੂੰ ਕਰਤਾਰਪੁਰ ਜ਼ੀਰੋ ਪੁਆਇੰਟ ਉੱਤੇ ਲਾਂਘੇ ਦੀ ਕਾਰਜ ਪ੍ਰਣਾਲੀ ਉੱਤੇ ਚਰਚਾ ਲਈ ਬੈਠਕ ਕੀਤੀ ਸੀ।

 

 

 

 

'ਐਕਸਪ੍ਰੈਸ ਟ੍ਰਿਬਿਊਨ' ਦੀ ਖ਼ਬਰ ਵਿੱਚ ਕਿਹਾ ਗਿਆ ਸੀ ਕਿ ਬੈਠਕ ਸਿਰਫ਼ ਇੱਕ ਘੰਟੇ ਚਲੀ ਅਤੇ ਇਸ ਦੌਰਾਨ ਦੋਹਾਂ ਪੱਖਾਂ ਦੇ ਪ੍ਰਤੀਨਿਧੀਆਂ ਨੇ ਨਿਰਮਾਣ ਕਾਰਜਾਂ ਨੂੰ ਲੈ ਕੇ ਜਾਣਕਾਰੀ ਸਾਂਝਾ ਕੀਤੀ ਸੀ। ਉਸ ਨੇ ਦੱਸਿਆ ਕਿ ਭਾਰਤ ਰਾਵੀ ਨਦੀ ਦੇ ਉਪਰ ਇੱਕ ਕਿਲੋਮੀਟਰ ਲੰਮਾ ਪੁਲ ਬਣਾਉਣਾ ਚਾਹੁੰਦਾ ਹੈ ਜਦਕਿ ਪਾਕਿਸਤਾਨ ਨੇ ਸੜਕ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਦੱਸਣਯੋਗ ਹੈ ਕਿ ਪ੍ਰਸਤਾਵਿਤ ਕਰਤਾਰਪੁਰ ਕਾਰੀਡੋਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜੇਗਾ।


ਪਿਛਲੇ ਸਾਲ ਨਵੰਬਰ ਵਿੱਚ ਬਣੀ ਸੀ ਸਹਿਮਤੀ 

ਪਿਛਲੇ ਸਾਲ ਨਵੰਬਰ ਵਿੱਚ ਦੋਵਾਂ ਦੇਸ਼ਾਂ ਦੀ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਦੀ ਉਸਾਰੀ ਲਈ ਸਹਿਮਤੀ ਪ੍ਰਗਟਾਈ ਸੀ। ਇਸ ਅਨੁਸਾਰ, ਪਾਕਿਸਤਾਨ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਲਈ ਭਾਰਤੀ ਸਰਹੱਦ ਤੋਂ ਲਾਂਘੇ ਦਾ ਨਿਰਮਾਣ ਕਰੇਗਾ। ਜਦਕਿ ਸਰਹੱਦ ਤੱਕ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਤੋਂ ਦੂਜਾ ਹਿੱਸੇ ਦਾ ਨਿਰਮਾਣ ਭਾਰਤ ਕਰੇਗਾ।  ਪੰਜਾਬ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਕਰਤਾਰਪੁਰ ਦਰਬਾਰ ਸਾਹਿਬ ਲਗਭਗ ਚਾਰ ਕਿਲੋਮੀਟਰ ਦੂਰ ਰਾਵੀ ਨਦੀ ਤੋਂ ਪਾਰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: India-Pakistan meeting on Kartarpur Corridor to be held tomorrow