ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'PM ਮੋਦੀ ਭਾਰਤ-ਪਾਕਿ ਸਬੰਧ ਸੁਧਾਰਨ ਖਾਤਰ ਹੀ ਪ੍ਰੋਟੋਕੋਲ ਤੋੜ ਪਾਕਿਸਤਾਨ ਗਏ ਸੀ'

ਪਾਕਿਸਤਾਨ ਨਾਲ ਲੱਞਦੀ ਆਲਮੀ ਸਰਹੱਦ ਤੇ ਦੋ ‘ਸਮਾਰਟ ਫੈਂਸਿੰਗ’ ਪ੍ਰਾਜੈਕਟ ਨੂੰ ਲਾਂਚ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਇਸਲਾਮਾਬਾਦ ਚ ਨਵੀਂ ਸਰਕਾਰ ਭਾਰਤ ਪ੍ਰਤੀ ਵਤੀਰੇ ਚ ਬਦਲਾਅ ਲਿਆਵੇਗੀ। ਰਾਜਨਾਥ ਤੋਂ ਪੁੱਛਣ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਦੇ ਮਾਹੌਲ ਚ ਕੋਈ ਬਦਲਾਅ ਆਵੇਗਾ। ਮੈਂ ਰੱਬ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਬਦਲਾਅ ਆਵੇ। ਮੈਂ ਉਮੀਦ ਕਰਦਾ ਹਾਂ ਕਿ ਇਹ ਬਦਲਾਅ ਪਹਿਲਾਂ ਤੋਂ ਬੇਹਤਰ ਹੋਵੇ। ਰਾਜਨਾਥ ਸਿੰਘ ਅੱਜ ਜੰਮੂ ਦੇ ਫਲੋਰਾ ਚ ਬੀਐਸਐਫ਼ ਦੇ ਮੁੱਖ ਦਫ਼ਤਰ ਚ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।

 

ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਪਾਕਿਸਤਾਨ ਨਾਲ ਸਬੰਧ ਬਣਾਉਣ ਲਈ ਵਾਧੂ ਕੋਸਿ਼ਸ਼ਾਂ ਕੀਤੀਆਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਸਬੰਧ ਚੰਗੇ ਕਰਨ ਖ਼ਾਤਰ ਹੀ ਪ੍ਰੋਟੋਕੋਲ ਤੋੜ ਕੇ ਪਾਕਿਸਤਾਨ ਗਏ ਸਨ। ਜੇਕਰ ਪਾਕਿਸਤਾਨ ਉਸ ਕੋਸਿ਼ਸ਼ ਮਗਰੋਂ ਵੀ ਸਮਝਣ ਦੀ ਕੋਸਿ਼ਸ਼ ਨਹੀਂ ਕਰ ਰਿਹਾ ਤਾਂ ਕੀ ਕੀਤਾ ਜਾ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India-Pakistan relations were severed improve for Pakistan Protocol Modi