ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10ਵੀਂ ਪਾਸ ਲਈ ਪੇਂਡੂ ਡਾਕ ਸੇਵਕਾਂ ਦੀਆਂ 1735 ਆਸਾਮੀਆਂ ਲਈ ਅਰਜ਼ੀਆਂ ਦੀ ਮੰਗ


ਭਾਰਤੀ ਡਾਕ ਵਿਭਾਗ ਨੇ ਦੇਸ਼ ਦੇ ਵੱਖ-ਵੱਖ ਪੋਸਟਲ ਸਰਕਲਾਂ ਵਿੱਚ ਪੇਂਡੂ ਡਾਕ ਸੇਵਕਾਂ ਦੀਆਂ ਆਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਤਿੰਨ ਪੋਸਟਲ ਸਰਕਲਾਂ ਵਿੱਚ ਕੁੱਲ 1735 ਅਸਾਮੀਆਂ ਕਢੀਆਂ ਗਈਆਂ ਹਨ। ਇਹ ਸਾਰੀਆਂ ਆਸਾਮੀਆਂ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਝਾਰਖੰਡ ਪੋਸਟਲ ਸਰਕਲ ਦੇ ਵੱਖੋ-ਵੱਖਰੇ ਜ਼ੋਨਾਂ ਵਿੱਚ ਭਰੀਆਂ ਜਾਣਗੀਆਂ। 

 

ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਪਾਸ ਨੌਜਵਾਨ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦੇ ਸਕਦੇ ਹਨ। 10ਵੀਂ ਜਮਾਤ ਵਿੱਚ ਗਣਿਤ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸਬੰਧਤ ਰਾਜ ਦੀ ਆਧਿਕਾਰਿਤ ਸਥਾਨਕ ਭਾਸ਼ਾ ਦੀ ਮੁਹਾਰਤ ਹੋਣੀ ਚਾਹੀਦੀ ਹੈ।

 

ਉਮਰ ਹੱਦ: ਘੱਟੋ ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ। ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀ ਵਰਗ ਨੂੰ ਉਮਰ ਵਿੱਚ ਪੰਜ ਸਾਲ ਅਤੇ ਓ ਬੀ ਸੀ ਉਮੀਦਵਾਰਾਂ ਨੂੰ ਤਿੰਨ ਸਾਲ ਦੀ ਛੋਟ ਹੈ। 

ਤਨਖਾਹ ਸਕੇਲ: ਆਸਾਮੀਆਂ ਅਨੁਸਾਰ 10,000 ਰੁਪਏ ਤੋਂ 14,500 ਰੁਪਏ। 

 

ਅਰਜ਼ੀ ਦੀ ਫੀਸ: 100 ਰੁਪਏ। ਐਸਸੀ/ਐਸਟੀ, ਦਿਵਆਂਗਾਂ ਅਤੇ ਮਹਿਲਾਵਾਂ ਨੂੰ ਕਿਸੇ ਕਿਸਮ ਦੀ ਕੋਈ ਫ਼ੀਸ ਨਹੀਂ ਦੇਣੀ ਪਵੇਗੀ।

ਚੋਣ: ਯੋਗ ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਦੇ ਆਧਾਰ ਉੱਤੇ ਹੋਵੇਗੀ। 

ਉਮੀਦਵਾਰ ਅਰਜ਼ੀ ਅਤੇ ਹੋਰ ਜਾਣਕਾਰੀ ਲਈ ਵੈਬਸਾਈਟ http://www.appost.in/gdsonline ਉੱਤੇ ਜਾਓ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Post Recruitment 2019 for GDS 1735 Gramin Dav Sevak vacancy sarkari results