ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UNHRC ਸੈਸ਼ਨ ਅੱਜ ਤੋਂ ਸ਼ੁਰੂ, ਕਸ਼ਮੀਰ ਮੁੱਦੇ ’ਤੇ ਭਾਰਤ ਪਾਕਿ ਨੂੰ ਦੇਵੇਗਾ ਕਰਾਰਾ ਜਵਾਬ

UNHRC ਸੈਸ਼ਨ ਅੱਜ ਤੋਂ ਸ਼ੁਰੂ, ਕਸ਼ਮੀਰ ਮੁੱਦੇ ’ਤੇ ਭਾਰਤ ਪਾਕਿ ਨੂੰ ਦੇਵੇਗਾਂ ਕਰਾਰਾ ਜਵਾਬ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂਐਨਐਚਆਰਸੀ) ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਭਾਰਤ ਨੇ ਯਕੀਨੀ ਬਣਾਉਣਾ ਹੈ ਕਿ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਇੱਥੇ ਕੋਈ ਚਾਲ ਨਾ ਚਲੇ। ਪਾਕਿਸਤਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ 9 ਤੋਂ 12 ਸਤੰਬਰ ਤੱਕ ਇਸ ਸੈਸ਼ਨ ਵਿਚ ਭਾਰਤ ਖਿਲਾਫ ਆਪਣਾ ਪੱਖ ਰੱਖਣਗੇ।

 

ਜਿਨੇਵਾ ਵਿਚ ਯੂਐਨਐਸਆਰਸੀ ਸੈਸ਼ਨ 9 ਤੋਂ 27 ਸਤੰਬਰ ਤੱਕ ਚਲੇਗਾ। ਜੇਕਰ ਪਾਕਿਸਤਾਨ ਪ੍ਰਸਤਾਵ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ, ਤਾਂ ਉਸ ਨੂੰ 19 ਸਤੰਬਰ ਤੋਂ ਪਹਿਲਾਂ ਅਜਿਹਾ ਕਰਨਾ ਹੋਵੇਗਾ। ਜੇਕਰ ਪਾਕਿਸਤਾਨ ਕਸ਼ਮੀਰ ਉਤੇ ਕੋਈ ਪ੍ਰਸਤਾਵ ਲਿਆਉਣਾ ਚਾਹੁੰਦਾ ਹੈ, ਤਾਂ ਵੀ ਉਸ ਨੇ 19 ਸਤੰਬਰ ਤੋਂ ਪਹਿਲਾਂ ਅਜਿਹਾ ਕਰਨਾ ਹੋਵੇਗਾ।

 

ਜਿਨੇਵਾ ਤੇ ਦਿੱਲੀ ਵਿਚ ਮੌਜੂਦ ਡਿਪਲੋਮੇਟ ਅਤੇ ਸੁਰੱਖਿਆ ਏਜੰਸੀਆਂ ਅਨੁਸਾਰ ਕਸ਼ਮੀਰ ਮੁੱਦੇ ਉਤੇ ਜਿੱਥੇ ਪਾਕਿਸਤਾਨ ਝੂਠ ਫੈਲਾ ਰਿਹਾ ਸੀ। ਇਸ ਦੌਰਾਨ ਭਾਰਤ ਵਿਦੇਸ਼ ਮੰਤਰੀ ਐਸ ਜੈਸ਼ੰਕਰ 47 ਮੈਂਬਰੀ ਯੂਐਨਐਚਆਰਸੀ ਦੇ ਹਰੇਕ ਮੈਂਬਰ ਨੂੰ ਵਿਅਕਤੀਗਤ ਤੌਰ ਉਤੇ ਕਸ਼ਮੀਰ ਦੀ ਸਥਿਤੀ ਤੋਂ ਜਾਣੂ ਕਰਵਾਇਆ। ਦੂਜੇ ਪਾਸੇ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਨੇ ਕਸ਼ੀਮਰ ਵਿਚ ਅੰਦਰੂਨੀ ਸਥਿਤੀ ਨੂੰ ਸੰਭਾਲਿਆ। ਅਜਿਹੇ ਵਿਚ ਸਰਕਾਰ ਦਾ ਜੋਰ ਇਸ ਗੱਲ ਉਤੇ ਹੈ ਕਿ ਭਾਰਤੀ ਫੌਜ ਦੇ ਹੱਥੋਂ ਜੰਮੂ ਕਸ਼ਮੀਰ ਦੇ ਕਿਸੇ ਵੀ ਨਾਗਰਿਕ ਦਾ ਕੋਈ ਨੁਕਸਾਨ ਨਾ ਹੋਵੇ। ਡਿਪਲੋਮੈਟਕਾਂ ਅਨੁਸਾਰ ਪਾਕਿਸਤਾਨ ਪਹਿਲਾਂ ਸਥਿਤੀ ਦਾ ਮੁਲੰਕਣ ਕਰੇਗਾ।

 

ਯੂਐਨਐਚਆਰਸੀ ਵਿਚ ਬਹਿਸ ਜਾਂ ਪ੍ਰਸਤਾਵ ਲਈ ਕਹਿ ਸਕਦਾ ਹੈ। ਉਹ ਕਸ਼ਮੀਰ ਵਿਚ ਕਥਿਤ ਤੌਰ ਉਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪ੍ਰਸਤਾਵ ਲਈ ਕਹਿ ਸਕਦਾ ਹੈ। ਉਹ ਕਸ਼ਮੀਰ ਵਿਚ ਕਥਿਤ ਤੌਰ ਉਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਹਵਾਲਾ ਦਿੰਦਾ ਹੋਏ ਪ੍ਰਸਤਾਵ ਲਿਆ ਸਕਦਾ ਹੈ, ਪ੍ਰੰਤੁ ਇਸ ਉਤੇ ਵੋਟ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india preps to counter pakistan move on kashmir in United Nations Human Rights Council