ਅਗਲੀ ਕਹਾਣੀ

ਭਾਰਤ ਨੇ ਪਾਕਿਸਤਾਨ ਨੂੰ ਪੂਰੇ ਠੋਸ ਸਬੂਤਾਂ ਨਾਲ ਕੀਤਾ ‘ਝੂਠਾ’ ਸਿੱਧ

ਭਾਰਤ ਨੇ ਪਾਕਿ ਨੂੰ ਪੂਰੇ ਸਬੂਤਾਂ ਨਾਲ ਕੀਤਾ ‘ਝੂਠਾ’ ਸਿੱਧ

ਭਾਰਤੀ ਹਵਾਈ ਫ਼ੌਜ ਨੇ ਅੱਜ ਪੂਰੇ ਸਬੂਤਾਂ ਨਾਲ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਝੂਠਾ ਸਿੱਧ ਕਰ ਦਿੱਤਾ ਹੈ। ਦਰਅਸਲ, ਭਾਰਤੀ ਹਵਾਈ ਫ਼ੌਜ (IAF) ਨੇ ਅੱਜ ਰਾਡਾਰ ਦੀਆਂ ਉਹ ਸਾਰੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵਿੱਚ ਬਣਿਆ ਪਾਕਿਸਤਾਨ ਦਾ ਐੱਫ਼–16 ਜੰਗੀ ਹਵਾਈ ਜਹਾਜ਼ ਬੀਤੀ 27 ਫ਼ਰਵਰੀ ਨੂੰ ਡੇਗ ਲਿਆ ਗਿਆ ਸੀ। ਪਾਕਿਸਤਾਨ ਪਹਿਲਾਂ ਇਹ ਦਾਅਵਾ ਕਰ ਚੁੱਕਾ ਹੈ ਕਿ ਉਸ ਦਾ ਕੋਈ ਹਵਾਈ ਜਹਾਜ਼ ਤਬਾਾਹ ਨਹੀਂ ਹੋਇਆ। ਅੱਜ ਭਾਰਤੀ ਹਵਾਈ ਫ਼ੌਜ ਨੇ ਕਿਹਾ ਕਿ ਇੰਨੇ ਪੁਖ਼ਤਾ ਸਬੂਤ ਮੌਜੂਦ ਹਨ, ਜਿਨ੍ਹਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਾਕਿਸਤਾਨ ਦਾ ਇੱਕ ਐੱਫ਼–16 ਜੰਗੀ ਹਵਾਈ ਜਹਾਜ਼ ਭਾਰਤੀ ਕਾਰਵਾਈ ਦੌਰਾਨ ਤਬਾਹ ਹੋ ਗਿਆ ਸੀ।

 

 

ਉਂਝ ਭਾਰਤੀ ਹਵਾਈ ਫ਼ੌਜ ਸੁਰੱਖਿਆ ਤੇ ਭੇਤਦਾਰੀ ਦੇ ਕੁਝ ਕਾਰਨਾਂ ਕਰ ਕੇ ਇਹ ਸਾਰੀ ਜਾਣਕਾਰੀ ਜੱਗ–ਜ਼ਾਹਿਰ ਨਹੀਂ ਕੀਤੀ ਹੈ। ਇਹ ਜਾਣਕਾਰੀ ਏਅਰ ਵਾਈਸ ਮਾਰਸ਼ਲ ਆਰਜੇਕੇ ਕਪੂਰ ਨੇ ਦਿੱਤੀ। ਸ੍ਰੀ ਕਪੂਰ ਏਅਰ ਸਟਾਫ਼ (ਆਪਰੇਸ਼ਨਜ਼) ਦੇ ਅਸਿਸਟੈਂਟ ਚੀਫ਼ ਹਨ।

 

 

ਏਅਰ ਵਾਈਸ ਮਾਰਸ਼ਲ ਕਪੂਰ ਨੇ ਕਿਹਾ ਕਿ ਝੰਗਾਰ ਦੇ ਸਾਹਮਣੇ ਕੰਟਰੋਲ ਰੇਖਾ ਦੇ ਪੱਛਮੀ ਹਿੱਸੇ ਵੱਲ ‘ਅਵਾਕਸ’ (AWACS) ਰਾਡਾਰ ਦੀ ਤਸਵੀਰ ਵਿੱਚ ਸਭ ਕੁਝ ਸਪੱਸ਼ਟ ਵਿਖਾਈ ਦਿੰਦਾ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਵਰਦਮਾਨ ਦੇ ਸਾਹਮਣੇ ਕਈ ਐੱਫ਼–16 ਜੰਗੀ ਹਵਾਈ ਜਹਾਜ਼ ਸਨ। ਉਸ ਦੇ 10 ਸੈਕੰਡਾਂ ਬਾਅਦ ਹੀ ਇੱਕ ਐੱਫ਼–16 ਜੰਗੀ ਹਵਾਈ ਜਹਾਜ਼ ਅਚਾਨਕ ਗ਼ਾਇਬ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Proves Pakistan a liar with solid proofs