ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ-ਪੱਥਰ ਰੱਖਣ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕਸ਼ਮੀਰ ਬਾਰੇ ਦਿੱਤੇ ਬਿਆਨ ਨੂੰ ਭਾਰਤ ਨੇ ਬੇਹੱਦ ਦੁਖਦਾਈ ਦੱਸਿਆ ਹੈ। ਭਾਰਤ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸਿੱਖ ਕੌਮ ਲੰਮੇ ਸਮੇਂ ਤੋਂ ਲਾਂਘੇ ਦੀ ਮੰਗ ਕਰ ਰਹੀ ਸੀ ਤੇ ਉਸ ਦੇ ਉਦਘਾਟਨ ਮੌਕੇ ਵੀ ਪਾਕਿਸਤਾਨ ਸਿਆਸਤਬਾਜ਼ੀ ਤੋਂ ਟਲਿ਼ਆ ਨਹੀਂ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ `ਚ ਕਿਹਾ ਕਿ - ‘ਇਹ ਦੁਖਦਾਈ ਗੱਲ ਹੈ ਕਿ ਸਿੱਖ ਕੌਮ ਲਈ ਕਾਫ਼ੀ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਦੇ ਪਵਿੱਤਰ ਪ੍ਰੋਗਰਾਮ `ਚ ਪਾਕਿਸਤਾਨ ਨੇ ਬਿਨਾ ਵਜ੍ਹਾ ਜੰਮੂ-ਕਸ਼ਮੀਰ ਦਾ ਹਵਾਲਾ ਦਿੱਤਾ ਹੈ, ਜੋ ਭਾਰਤ ਦਾ ਅਟੁੱਟ ਅੰਗ ਹੈ।`
ਭਾਰਤ ਨੇ ਪਾਕਿਸਤਾਨ ਨੂੰ ਇਹ ਵੀ ਚੇਤੇ ਕਰਵਾਇਆ ਕਿ ਉਹ ਕੌਮਾਂਤਰੀ ਜਿ਼ੰਮੇਵਾਰੀਆਂ ਦਾ ਖਿ਼ਆਲ ਰੱਖੇ ਅਤੇ ਆਪਣੇ ਕਬਜ਼ੇ ਹੇਠਲੇ ਖੇਤਰਾਂ ਤੇ ਸੀਮਾ ਪਾਰ ਦੇ ਅੱਤਵਾਦ ਸਮੇਤ ਹਰ ਤਰ੍ਹਾਂ ਦੀ ਅੱਤਵਾਦੀ ਮਦਦ ਰੋਕਣ ਲਈ ਪ੍ਰਭਾਵਸ਼ਾਲੀ ਤੇ ਭਰੋਸੇਯੋਗ ਕਦਮ ਚੁੱਕੇ।
ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦਾ ਹਵਾਲਾ ਦਿੰਦਿਆਂ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਇਹ ਕਹਿਣਾ ਮੂਰਖਤਾਪੂਰਨ ਹੋਵੇਗਾ ਕਿ ਦੋ ਪ੍ਰਮਾਣੂ ਦੇਸ਼ਾਂ ਲੜਾਈ ਕਰ ਕੇ ਕਸ਼ਮੀਰ ਸਮੇਤ ਸਾਰੇ ਮੁੱਦੇ ਹੱਲ ਕਰ ਲੈਣਗੇ।