ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਪਾਕਿਸਤਾਨ ’ਤੇ ਮੁੜ ਕੀਤੀ ਸਰਜੀਕਲ ਸਟ੍ਰਾਈਕ? ਗ੍ਰਹਿ ਮੰਤਰੀ ਦਾ ਇਸ਼ਾਰਾ

ਪਾਕਿਸਤਾਨ ਖਿਲਾਫ ਸਾਲ 2016 ਚ ਕੀਤੀ ਗਈ ਸਰਜੀਕਲ ਸਟ੍ਰਾਈਕ ਦੇ 2 ਸਾਲ ਪੂਰੇ ਹੋਣ ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਚ ਕਰਵਾਏ ਗਏ ਇਸ ਸਮਾਗਮ ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।

 

ਰਾਜਨਾਥ ਨੇ ਸੰਬੋੋਧਨ ਕਰਦਿਆਂ ਕਿਹਾ, ਸਰਹੱਦ ਵਾਲੇ ਖੇਤਰ ਚ ਗੁਆਂਢੀ ਮੁਲਕ ਲਗਾਤਾਰ ਸ਼ਾਂਤੀ ਭੰਗ ਕਰਨ ਦਾ ਕੰਮ ਕਰ ਰਿਹਾ ਹੈ, 2-3 ਦਿਨਾਂ ਪਹਿਲਾਂ ਹੀ ਜੰਮੂ-ਕਸ਼ਮੀਰ ਚ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਬਰਬਰਤਾ ਦੇਖੀ ਗਈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਸਰਹੱਦ ਤੇ ਫੌਜ ਨੂੰ ਜੋ ਕਰਨਾ ਚਾਹੀਦਾ ਹੈ ਉਹ ਉਹੀ ਕਰ ਰਹੀ ਹੈ। 2 ਤੋਂ 3 ਦਿਨਾਂ ਪਹਿਲਾਂ ਹੀ ਪੂਰੀ ਕਾਰਵਾਈ ਨੂੱ ਅੰਜਾਮ ਦਿੱਤਾ ਗਿਆ ਹੈ।

 

 

 

 

 

 

ਰਾਜਨਾਥ ਨੇ ਅੱਗੇ ਕਿਹਾ ਕਿ ਅਸੀਂ ਬੀਐਸਐਫ ਦੇ ਜਵਾਨਾਂ ਤੋਂ ਕਿਹਾ ਸੀ ਕਿ ਉਹ ਸਾਡੇ ਗੁਆਂਢੀ ਹਨ ਇਸ ਲਈ ਅਸੀਂ ਪਹਿਲੀ ਗੋਲੀ ਨਹੀਂ ਚਲਾਵਾਂਗੇ, ਪਰ ਉਨ੍ਹਾਂ ਵੱਲੋਂ ਜੇਕਰ ਇੱਕ ਵੀ ਗੋਲੀ ਚਲੀ ਤਾਂ ਫਿਰ ਅਸੀਂ ਗੋਲੀਆਂ ਦੀ ਗਿਣਤੀ ਨੂੰ ਨਹੀਂ ਗਿਣਾਂਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India re-organized surgical strike on Pakistan Home Ministers sign