ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਵਾਰ ਫਿਰ ਕਸ਼ਮੀਰ ਵਿਚ ਵਿਚੋਲਗੀ ਦੇ ਰਾਗ ਉਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸਾਫ ਕਰ ਦਿੱਤਾ ਹੈ ਕਿ ਇਹ ਸਿਰਫ ਭਾਰਤ ਅਤੇ ਪਾਕਿਸਤਾਨ ਵਿਚ ਦੁਵੱਲਾ ਮਾਮਲਾ ਹੈ।
EAM Dr.S Jaishankar: Have conveyed to American counterpart US Secretary of State Mike Pompeo this morning in clear terms that any discussion on Kashmir, if at all warranted, will only be with Pakistan and only bilaterally. pic.twitter.com/I6xNmxxi6r
— ANI (@ANI) August 2, 2019
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਸ਼ਮੀਰ ਉਤੇ ਫਿਰ ਤੋਂ ਵਿਚੋਲਗੀ ਨੂੰ ਲੈ ਕੇ ਦਿੱਤੇ ਬਿਆਨ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਾਫ ਤੌਰ ਉਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਨੂੰ ਸਵੇਰੇ ਸਾਫ ਕਰ ਦਿੱਤਾ ਹੈ ਕਿ ਕਸ਼ਮੀਰ ਉਤੇ ਕਿਸੇ ਤਰ੍ਹਾਂ ਦੀ ਗੱਲਬਾਤ ਸਿਰਫ ਪਾਕਿਸਤਾਨ ਨਾਲ ਹੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਗੱਲਬਾਤ ਸਿਰਫ ਦੁਵੱਲੀ ਹੀ ਹੋਵੇਗੀ।
ਟਰੰਪ ਨੇ ਕਸ਼ਮੀਰ ਮੁੜ ਜਤਾਈ ਕਸ਼ਮੀਰ ਮਸਲੇ ’ਚ ਵਿਚੋਲਗੀ ਦੀ ਇੱਛਾ