ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਸਰਹੱਦ ’ਤੇ ਉੱਭਰੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਭਾਰਤ ਤਿਆਰ: ਜਨ. ਨਰਵਣੇ

ਉੱਤਰੀ ਸਰਹੱਦ ’ਤੇ ਉੱਭਰੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਭਾਰਤ ਤਿਆਰ: ਜਨ. ਨਰਵਣੇ

ਭਾਰਤੀ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਕਿਹਾ ਹੈ ਕਿ CDS ਦੇ ਗਠਨ ਤੇ ਫ਼ੌਜੀ ਮਾਮਲਿਆਂ ਦਾ ਵਿਭਾਗ ਬਣਾਉਣ ਨੂੰ ਲੈ ਕੇ ਫ਼ੌਜਾਂ ਦੀ ਇੱਕਜੁਟਤਾ ਦੀ ਦਿਸ਼ਾ ਵਿੱਚ ਇਹ ਇੱਕ ਬਹੁਤ ਵੱਡਾ ਕਦਮ ਹੈ ਤੇ ਅਸੀਂ ਆਪਣੇ ਵੱਲੋਂ ਇਹ ਯਕੀਨੀ ਬਣਾਵਾਂਗੇ ਕਿ ਇਹ ਸਫ਼ਲ ਰਹੇ। ਤਿੰਨੇ ਫ਼ੌਜਾਂ ’ਚ ਆਪਸੀ ਤਾਲਮੇਲ ਸਭ ਤੋਂ ਵੱਧ ਜ਼ਰੂਰੀ ਹੈ।

 

 

ਫ਼ੌਜੀ ਜਨਰਲ ਨੇ ਕਿਹਾ ਕਿ ਸਾਡੇ ਜਵਾਨ ਸਾਡੀ ਸਭ ਤੋਂ ਵੱਡੀ ਤਾਕਤ ਹਨ ਤੇ ਭਵਿੱਖ ’ਚ ਉਨ੍ਹਾਂ ਦੀ ਸਿਖਲਾਈ ’ਤੇ ਸਾਡਾ ਜ਼ੋਰ ਰਹੇਗਾ। ਚੀਨ ਵੱਲੋਂ ਸਰਹੱਦੀ ਖੇਤਰ ’ਚ ਕੀਤੇ ਜਾ ਰਹੇ ਫ਼ੌਜੀ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਲੈ ਕੇ ਫ਼ੌਜ ਮੁਖੀ ਨਰਵਣੇ ਨੇ ਕਿਹਾ ਕਿ ਅਸੀਂ ਉੱਤਰੀ ਸਰਹੱਦ ਉੱਤੇ ਉੱਭਰੀਆਂ ਚੁਣੌਤੀਆਂ ਨਾਲ ਨਿਪਟਣ ਲਈ ਤਿਆਰ ਹਾਂ।

 

 

ਜਨਰਲ ਨਰਵਣੇ ਨੇ ਕਿਹਾ ਕਿ ਫ਼ੌਜ ਦੇ ਰੂਪ ਵਿੱਚ ਅਸੀਂ ਭਾਰਤ ਦੇ ਸੰਵਿਧਾਨ ਪ੍ਰਤੀ ਨਿਸ਼ਠਾ ਦੀ ਸਹੁੰ ਚੁੱਕਦੇ ਹਾਂ ਤੇ ਉਹ ਸਾਡੀ ਹਰ ਵੇਲੇ ਸਾਡੇ ਕੰਮਾਂ ਵਿੱਚ ਮਾਰਗ–ਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ’ਚ ਨਿਹਿਤ ਨਿਆਂ, ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਦਾ ਸਾਨੂੰ ਮਾਰਗ–ਦਰਸ਼ਨ ਕਰਨਾ ਚਾਹੀਦਾ ਹੈ।

 

 

ਪੁੰਛ ਸੈਕਟਰ ’ਚ ਪਾਕਿਸਤਾਨੀ ਫ਼ੌਜ ਵੱਲੋਂ ਦੋ ਨਿਹੱਥੇ ਨਾਗਰਿਕਾਂ ਦੇ ਕਤਲਾਂ ਦੇ ਮਾਮਲੇ ਬਾਰੇ ਪੁੱਛੇ ਸੁਆਲ ਦੇ ਜੁਆਬ ’ਚ ਫ਼ੌਜ ਮੁਖੀ ਨੇ ਕਿਹਾ ਕਿ ਅਸੀਂ ਅਜਿਹੀਆਂ ਵਹਿਸ਼ੀਆਨਾ ਗਤੀਵਿਧੀਆਂ ਦਾ ਸਹਾਰਾ ਨਹੀਂ ਲੈਂਦੇ ਤੇ ਬਹੁਤ ਹੀ ਪੇਸ਼ੇਵਰਾਨਾ ਢੰਗ ਨਾਲ ਲੜਦੇ ਹਾਂ। ਅਸੀਂ ਅਜਿਹੇ ਹਾਲਾਤ ਨਾਲ ਫ਼ੌਜੀ ਤਰੀਕੇ ਹੀ ਨਿਪਟਾਂਗੇ।

 

 

ਫ਼ੌਜ ਮੁਖੀ ਨੇ ਕਿਹਾ ਕਿ ਸਿਖਲਾਈ ਦਾ ਫ਼ੋਕਸ ਭਵਿੱਖ ਦੀਆਂ ਜੰਗਾਂ ਲਈ ਫ਼ੌਜ ਨੂੰ ਤਿਆਰ ਕਰਨ ’ਤੇ ਹੋਵੇਗਾ; ਜੋ ਨੈੱਟਵਰਕ ਕੇਂਦ੍ਰਿਤ ਤੇ ਜਟਿਲ ਹੋਵੇਗਾ।

 

 

ਜਨਰਲ ਨਰਵਣੇ ਨੇ ਕਿਹਾ ਕਿ ਸਾਡਾ ਧਿਆਨ ਫ਼ੌਜ ਅੰਦਰ ਤੇ ਸਾਰੀਆਂ ਸੇਵਾਵਾਂ ’ਚ ਇੱਕਜੁਟਤਾ ਉੱਤੇ ਹੋਵੇਗਾ, ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India ready to face challenges on Northern Border General Narwane