ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੀ ਭਾਰਤ ਯਾਤਰਾ ਨੂੰ ਯਾਦਗਾਰੀ ਬਣਾਉਣ ਲਈ ਪੂਰੀਆਂ ਤਿਆਰੀਆਂ

ਟਰੰਪ ਦੀ ਭਾਰਤ ਯਾਤਰਾ ਨੂੰ ਯਾਦਗਾਰੀ ਬਣਾਉਣ ਲਈ ਪੂਰੀਆਂ ਤਿਆਰੀਆਂ

ਭਾਰਤ ਹੁਣ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦੀ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀ ਟਰੰਪ ਅੱਜ ਸਵੇਰੇ 11:40 ਵਜੇ ਅਹਿਮਦਾਬਾਦ ਪੁੱਜਣਗੇ। ਇਸ ਤੋਂ ਬਾਅਦ ਦੁਨੀਆ ਦੇ ਦੋ ਸਭ ਤੋਂ ਵੱਡੇ ਜਮਹੂਰਾਂ ਦੇ ਤਾਕਤਵਰ ਆਗੂ ਮੋਟੇਰਾ ਸਟੇਡੀਅਮ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਨਗੇ। ਇੱਥੇ ਸ੍ਰੀ ਟ੍ਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿਚਾਲੇ ਜ਼ਬਰਦਸਤ ਨੇੜਤਾ ਵੇਖਣ ਨੂੰ ਮਿਲੇਗੀ।

 

 

ਦੋਵੇਂ ਆਗੂਆਂ ਦੇ ਸੰਬੋਧਨ ਤੋਂ ਸਹੀ ਅਰਥਾਂ ’ਚ ਇਸ ਯਾਤਰਾ ਦਾ ਮੰਤਵ ਸਪੱਸ਼ਟ ਹੋ ਜਾਵੇਗਾ। ਦੋਸਤੀ, ਰਣਨੀਤਕ ਤੇ ਫ਼ੌਜੀ ਭਾਈਵਾਲੀ, ਅੱਤਵਾਦ ਵਿਰੁੱਧ ਮੋਰਚੇਬੰਦੀ ਅਤੇ ਵਪਾਰ ਦੀ ਦਿਸ਼ਾ ਬਾਰੇ ਸਾਂਝਾ ਬਿਆਨ ਦਿੱਲੀ ’ਚ ਦਿੱਤਾ ਜਾਵੇਗਾ; ਜਿਸ ਦੀ ਝਲਕ ਸ੍ਰੀ ਟਰੰਪ ਤੇ ਸ੍ਰੀ ਮੋਦੀ ਦੇ ਭਾਸ਼ਣਾਂ ਦੌਰਾਨ ਵੇਖਣ ਨੂੰ ਮਿਲ ਸਕਦੀ ਹੈ।

 

 

ਅਦਭੁਤ ਰੋਡ ਸ਼ੋਅ, ਦੇਸ਼ ਦੀ ਸਭਿਆਚਾਰਕ ਝਲਕ, ਮਹਾਤਮਾ ਗਾਂਧੀ ਦਾ ਸੁਨੇਹਾ, ਸਰਦਾਰ ਪਟੇਲ ਦੇ ਵਿਸ਼ਾਲ ਬੁੱਤ ਦੇ ਵਰਨਣ ਨਾਲ ਭਾਰਤ ਤੇ ਅਮਰੀਕਾ ਦੀਆਂ ਨਵੀਂਆਂ–ਪੁਰਾਣੀਆਂ ਯਾਦਾਂ ਦਾ ਸੰਗਮ ਇੱਥੇ ਵੇਖਣ ਨੂੰ ਮਿਲੇਗਾ। ਸੂਤਰਾਂ ਦਾ ਕਹਿਣਾ ਹੈ ਕਿ ਅਹਿਮਦਾਬਾਦ ਤੋਂ ਬਾਅਦ ਆਗਰਾ ’ਚ ਵੀ ਤਿਆਰੀ ਅਜਿਹੀ ਹੈ ਕਿ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਤਾਜ ਮਹੱਲ ਦੇ ਯਾਦਗਾਰੀ ਛਿਣਾਂ ਨੂੰ ਸ਼ਾਇਦ ਕਦੇ ਵੀ ਨਹੀਂ ਭੁਲਾ ਸਕਣਗੇ।

 

 

ਦਿੱਲੀ ’ਚ ਵੀ ਰਾਜਪਥ ਦਾਾ ਪੂਰਾ ਇਲਾਕਾ ਖ਼ਾਸ ਮਹਿਮਾਨ ਦੇ ਆਉਣ ਦੀ ਉਡੀਕ ਕਰ ਰਿਹਾ ਹੈ।

 

 

36 ਘੰਟਿਆਂ ਦੇ ਆਖ਼ਰੀ ਪੜਾਅ ’ਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰਾਸ਼ਟਰਪਤੀ ਸ੍ਰੀ ਟਰੰਪ ਤੇ ਉਨ੍ਹਾਂ ਦਾ ਵੱਡਾ ਵਫ਼ਦ ਅਧਿਕਾਰਤ ਗੱਲਬਾਤ ਤੇ ਸਮਝੌਤਿਆਂ ਦੀ ਮੇਜ਼ ਉੱਤੇ ਭਲਕੇ 25 ਫ਼ਰਵਰੀ ਨੂੰ ਬੈਠੇਗਾ; ਤਦ ਦੋਵੇਂ ਦੇਸ਼ਾਂ ਦੇ ਸਬੰਧਾਂ ਦੀ ਨਵੀਂ ਦਿਸ਼ਾ ਸਾਫ਼ ਨਜ਼ਰ ਆਵੇਗੀ।

 

 

ਰੱਖਿਆ, ਦਿੇਸ਼ ਦੀ ਸੁਰੱਖਿਆ, ਬੌਧਿਕ ਸੰਪਤੀ, ਊਰਜਾ ਤੇ ਵਪਾਰ ਤੋਂ ਇਲਾਵਾ ਕਈ ਅਜਿਹੇ ਮੁੱਦੇ ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦੇ ਸਾਹਮਣੇ ਆਉਣ ਵਾਲੇ ਹਨ; ਜਿਨ੍ਹਾਂ ਦਾ ਸਮੁੱਚੇ ਖੇਤਰ ਉੱਤੇ ਵਿਆਪਕ ਅਸਰ ਹੋਵੇਗਾ।

 

 

ਖ਼ਾਸ ਤੌਰ ਉੱਤੇ ਵਪਾਰ ਅਤੇ ਪਾਕਿ ਦੀ ਪੁਸ਼ਤ–ਪਨਾਹੀ ਵਾਲੇ ਅੱਤਵਾਦ ਉੱਤੇ ਰਾਸ਼ਟਰਪਤੀ ਸ੍ਰੀ ਟਰੰਪ ਦਾ ਸਟੈਂਡ ਬਹੁਤ ਅਹਿਮ ਹੋਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India ready to make Trump s visit memorable