ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ 'ਤੇ ਇਸਲਾਮੀ ਦੇਸ਼ਾਂ ਦੇ ਸੰਗਠਨ ਦੇ ਰੁਖ਼ ਨੂੰ ਭਾਰਤ ਨੇ ਨਕਾਰਿਆ

ਕਿਹਾ, ਇਹ ਤੁਹਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ

 

ਭਾਰਤੇ ਨੇ ਇਸਲਾਮੀ ਦੇਸ਼ਾਂ ਦੇ ਸੰਗਠਨ ਓਆਈਸੀ ਦੇ ਕਸ਼ਮੀਰ ਸਬੰਧੀ ਸੁਝਾਅ ਨੂੰ ਸੋਮਵਾਰ ਨੂੰ ਇੱਕ ਵਾਰ ਮੁੜ ਨਾਮਨਜ਼ੂਰ ਕਰਦੇ ਹੋਏ ਰੱਦ ਕਰ ਦਿੱਤਾ ਅਤੇ ਕਿਹਾ ਕਿ ਜੰਮੂ ਕਸ਼ਮੀਰ ਓਆਈਸੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਅਤੇ ਇਹ ਭਾਰਤ ਦਾ ਇੱਕ ਅਨਿਖੜਵਾਂ ਅੰਗ ਹੈ। 

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ 31 ਮਈ ਨੂੰ ਸਾਊਦੀ ਅਰਬ ਦੇ ਮੱਕਾ ਵਿੱਚ ਓਆਈਸੀ ਦੀ 14ਵੀਂ ਬੈਠਕ ਵਿੱਚ ਮਨਜ਼ੂਰ ਅੰਤਿਮ ਬਿਆਨ ਵਿੱਚ ਭਾਰਤ ਦੇ ਅਨਿਖੜਵਾਂ ਹਿੱਸੇ ਬਾਰੇ ਨਾਮਨਜ਼ੂਰ ਸੁਝਾਅ ਨੂੰ ਇਕ ਵਾਰ ਮੁੜ ਰੱਦ ਕਰਦੇ ਹਾਂ।

 

ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਸੂਬਾ ਭਾਰਤ ਦਾ ਅਨਿਖੜਵਾਂ ਅੰਗ ਹੈ ਅਤੇ ਇਸ ਨਾਲ ਸਬੰਧਤ ਮਾਮਲਾ ਓ ਆਈ ਸੀ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਹ ਗੱਲ ਮੁੜ ਦੁਹਰਾਉਂਦਾ ਹੈ ਕਿ ਓ.ਆਈ.ਸੀ. ਨੂੰ ਅਜਿਹੇ ਅਣਚਾਹੇ ਸੁਝਾਅ ਤੋਂ ਬੱਚਣਾ ਚਾਹੀਦਾ ਹੈ।

 

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਸੰਗਠਨ ਓਆਈਸੀ ਵਿੱਚ 57 ਮੈਂਬਰ ਦੇਸ਼ ਹਨ ਅਤੇ ਇਨ੍ਹਾਂ ਵਿੱਚੋਂ 53 ਮੁਸਲਿਮ ਦਬਦਬਾ ਵਾਲੇ ਦੇਸ਼ ਹਨ। ਸ਼ੁੱਕਰਵਾਰ ਨੂੰ ਪਵਿੱਤਰ ਸ਼ਹਿਰ ਮੱਕਾ ਵਿੱਚ ਓ ਆਈ ਸੀ ਦੀ 14ਵੀਂ ਮੀਟਿੰਗ ਆਯੋਜਿਤ ਕੀਤੀ ਗਈ ਸੀ ਅਤੇ ਮੁਸਲਮਾਨ ਦੇਸ਼ਾਂ ਦੇ ਕਈ ਆਗੂ ਸ਼ਾਮਲ ਸਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Reject OIC Views on Kashmir says MEA Raveesh Kumar